ਫਰੀਦਕੋਟ: ਪੰਜਾਬੀ ਸਿਨੇਮਾਂ ਦੀਆਂ ਆਉਣ ਵਾਲੀਆਂ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ ਪੰਜਾਬੀ ਫ਼ਿਲਮ 'ਮਝੈਲ' ਦਾ ਫਸਟ ਲੁੱਕ ਅਤੇ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਇਹ ਫਿਲਮ 31 ਜਨਵਰੀ 2025 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
'ਗੀਤ ਐਮਪੀ3 ਅਤੇ ਜੇਬੀਸੀਓ ਫ਼ਿਲਮਜ਼' ਦੇ ਬੈਨਰ ਹੇਠ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਲੇਖਣ ਅਤੇ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਵੱਲੋ ਕੀਤਾ ਗਿਆ ਹੈ, ਜੋ ਕਈ ਵੱਡੀਆ ਫਿਲਮਾਂ ਨਾਲ ਲੇਖ਼ਕ ਅਤੇ ਨਿਰਦੇਸ਼ਕ ਦੇ ਰੂਪ ਵਿੱਚ ਜੁੜੇ ਰਹੇ ਹਨ ਅਤੇ ਇੰਨੀ ਦਿਨੀ ਇੱਕ ਹੋਰ ਬਿੱਗ ਸੈਟਅੱਪ ਪੰਜਾਬੀ ਫ਼ਿਲਮ 'ਸ਼ੌਂਕੀ ਸਰਦਾਰ' ਦਾ ਵੀ ਨਿਰਦੇਸ਼ਨ ਕਰ ਰਹੇ ਹਨ। ਇਸ ਫਿਲਮ ਵਿੱਚ ਬੱਬੂ ਮਾਨ ਅਤੇ ਗੁਰੂ ਰੰਧਾਵਾ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ।
ਫ਼ਿਲਮ 'ਮਝੈਲ' ਦੀ ਸਟਾਰਕਾਸਟ: ਨਿਰਮਾਤਾ ਕੇ.ਵੀ ਢਿੱਲੋ ਅਤੇ ਅਨਮੋਲ ਸਾਹਨੀ ਦੁਆਰਾ ਨਿਰਮਿਤ ਕੀਤੀ ਗਈ ਇਸ ਐਕਸ਼ਨ ਡਰਾਮਾ ਫ਼ਿਲਮ ਵਿੱਚ ਦੇਵ ਖਰੌੜ ਅਤੇ ਰੂਪੀ ਗਿੱਲ ਲੀਡ ਜੋੜੀ ਦੇ ਤੌਰ 'ਤੇ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਗੁੱਗੂ ਗਿੱਲ, ਧੀਰਜ ਕੁਮਾਰ, ਹੋਬੀ ਧਾਲੀਵਾਲ ਵੱਲੋ ਵੀ ਮਹੱਤਵਪੂਰਨ ਸਪੋਰਟਿੰਗ ਰੋਲ ਅਦਾ ਕੀਤੇ ਗਏ ਹਨ। ਪੰਜਾਬ ਦੇ ਮਾਲਵਾ ਖੇਤਰ ਅਧੀਨ ਆਉਂਦੇ ਨਾਭਾ ਅਤੇ ਸੰਗਰੂਰ ਆਦਿ ਦੇ ਵੱਖ-ਵੱਖ ਹਿੱਸਿਆ ਵਿੱਚ ਫਿਲਮਾਂਈ ਗਈ ਇਸ ਫ਼ਿਲਮ ਦੇ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ, ਡਾਇਲਾਗ ਲੇਖਕ ਗੁਰਪ੍ਰੀਤ ਭੁੱਲਰ, ਸਟੋਰੀ ਅਤੇ ਸਕ੍ਰੀਨ ਪਲੇ ਲੇਖਕ ਧੀਰਜ ਕੇਦਾਰ ਨਾਥ ਅਤੇ ਮਨਾਲਿਆ ਰਤਨ, ਡੀ.ਓ.ਪੀ ਸਪਨ ਨਰੂਲਾ, ਸੰਪਾਦਕ ਹਾਰਦਿਕ ਸਿੰਘ ਰੀਨ, ਪ੍ਰੋਡੋਕਸ਼ਨ ਡਿਜ਼ਾਈਨਰ ਰੇਮੀ ਆਰਟਸ ਅਤੇ ਅਸੋਸੀਏਟ ਨਿਰਦੇਸ਼ਕ ਜਿੰਮੀ ਰਾਮਪਾਲ, ਸਤੀ ਢਿੱਲੋ ਹਨ। ਮਝੈਲਾਂ ਦੇ ਵੱਖਰੇ ਪੰਜਾਬੀ ਸਵੈਗ ਅਤੇ ਸ਼ਾਨ ਦਾ ਪ੍ਰਗਟਾਵਾ ਕਰਦੀ ਇਸ ਫ਼ਿਲਮ ਦੁਆਰਾ ਦੇਵ ਖਰੌੜ ਅਤੇ ਗੁੱਗੂ ਗਿੱਲ ਪਹਿਲੀ ਵਾਰ ਇਕੱਠਿਆ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।
ਇਹ ਵੀ ਪੜ੍ਹੋ:-