ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰਨ ਦਾ ਰਾਹ ਤੇਜ਼ੀ ਨਾਲ ਸਰ ਕਰ ਰਹੀ ਹੈ ਅਦਾਕਾਰਾ ਲਵ ਗਿੱਲ, ਜੋ ਜਲਦ ਹੀ ਸਾਹਮਣੇ ਆਉਣ ਜਾ ਰਹੇ ਫਿਰੋਜ਼ ਖ਼ਾਨ ਅਤੇ ਮਿਸ ਪੂਜਾ ਦੇ ਨਵੇਂ ਗਾਣੇ ਸੰਬੰਧਤ ਮਿਊਜ਼ਿਕ ਵੀਡੀਓਜ਼ 'ਚ ਵੀ ਲੀਡ ਮਾਡਲ ਵਜੋਂ ਨਜ਼ਰ ਆਵੇਗੀ, ਜਿਸ ਦੀ ਸ਼ੂਟਿੰਗ ਉਨ੍ਹਾਂ ਵੱਲੋਂ ਬੀਤੇ ਦਿਨ ਸੰਪੂਰਨ ਕਰ ਲਈ ਗਈ ਹੈ।
ਮਾਲਵਾ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਏ ਗਏ ਉਕਤ ਸੰਗੀਤਕ ਵੀਡੀਓ ਦਾ ਨਿਰਦੇਸ਼ਨ ਨਸੀਬ ਰੰਧਾਵਾ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਪੰਜਾਬੀ ਫਿਲਮ 'ਰਿਸ਼ਤੇ ਨਾਤੇ' ਚੌਖੀ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਹੀ ਹੈ।
ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਜ਼ਿਲ੍ਹੇ ਤਰਨਤਾਰਨ ਸਾਹਿਬ ਨਾਲ ਸੰਬੰਧਤ ਅਦਾਕਾਰਾ ਲਵ ਗਿੱਲ ਅਪਣੇ ਉਕਤ ਮਿਊਜ਼ਿਕ ਵੀਡੀਓ ਨੂੰ ਲੈ ਕੇ ਖਾਸੀ ਉਤਸ਼ਾਹਿਤ ਨਜ਼ਰ ਆ ਰਹੀ ਹੈ, ਜਿੰਨ੍ਹਾਂ ਅਨੁਸਾਰ ਪੰਜਾਬੀ ਸੱਭਿਆਚਾਰ ਅਤੇ ਰਸਮਾਂ ਰਿਵਾਜਾਂ ਦੀ ਤਰਜ਼ਮਾਨੀ ਕਰਦੇ ਉਕਤ ਦੋਗਾਣਾ ਗੀਤ ਨੂੰ ਬੇਹੱਦ ਖੂਬਸੂਰਤੀ ਨਾਲ ਲਿਖਿਆ ਗਿਆ ਹੈ, ਜਿਸ ਦਾ ਮਿਊਜ਼ਿਕ ਵੀਡੀਓ ਵੀ ਠੇਠ ਦੇਸੀ ਮਾਹੌਲ ਅਧੀਨ ਫਿਲਮਾਇਆ ਗਿਆ ਹੈ।
ਪਾਲੀਵੁੱਡ ਦੇ ਉਭਰਦੇ ਸਿਤਾਰਿਆਂ ਵਿੱਚ ਅਪਣਾ ਸ਼ੁਮਾਰ ਕਰਵਾ ਰਹੀ ਇਸ ਹੋਣਹਾਰ ਅਦਾਕਾਰਾ ਅਨੁਸਾਰ ਪੰਜਾਬ ਦੇ ਪੁਰਾਣੇ ਸਮੇਂ ਨੂੰ ਪ੍ਰਤੀਬਿੰਬ ਕਰਨ ਜਾ ਰਹੇ ਉਕਤ ਮਿਊਜ਼ਿਕ ਵੀਡੀਓ ਲਈ ਗਾਇਕ ਫਿਰੋਜ਼ ਖ਼ਾਨ ਨਾਲ ਫੀਚਰਿੰਗ ਕਰਨਾ ਉਨ੍ਹਾਂ ਲਈ ਬੇਹੱਦ ਯਾਦਗਾਰੀ ਅਨੁਭਵ ਰਿਹਾ।
ਹਾਲ ਹੀ ਵਿੱਚ ਰਿਲੀਜ਼ ਹੋਈਆਂ ਅਪਣੀਆਂ ਕੁਝ ਹੋਰ ਫਿਲਮਾਂ ਨੂੰ ਲੈ ਕੇ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੀ ਰਹੀ ਇਹ ਪ੍ਰਤਿਭਾਵਾਨ ਅਦਾਕਾਰਾ, ਜਿੰਨ੍ਹਾਂ ਵਿੱਚ 'ਗਦਰ 1947' ਵੀ ਸ਼ਾਮਿਲ ਰਹੀ ਹੈ, ਜਿਸ ਵਿੱਚ ਉਸ ਵੱਲੋਂ ਨਿਭਾਈ ਲੀਡਿੰਗ ਅਤੇ ਚੁਣੌਤੀਪੂਰਨ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ।
ਸਿਨੇਮਾ ਅਤੇ ਮਿਊਜ਼ਿਕ ਵੀਡੀਓਜ਼ ਦੀ ਦੁਨੀਆਂ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਦੀ ਜਾ ਰਹੀ ਅਦਾਕਾਰਾ ਲਵ ਗਿੱਲ ਬਹੁਤ ਥੋੜੇ ਜਿਹੇ ਸਮੇਂ ਵਿੱਚ ਅਪਣੀ ਵੱਖਰੀ ਪਛਾਣ ਕਾਇਮ ਕਰਨ ਵਿੱਚ ਸਫ਼ਲ ਰਹੀ ਹੈ, ਜਿਸ ਦੇ ਹੁਣ ਤੱਕ ਦੇ ਅਦਾਕਾਰੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਹ ਥੋੜਾ ਪਰ ਚੰਗੇਰਾ ਕੰਮ ਕਰਨ ਨੂੰ ਹੀ ਜਿਆਦਾ ਤਰਜੀਹ ਦੇ ਰਹੀ ਹੈ, ਜਿੰਨ੍ਹਾਂ ਦੇ ਮਿਆਰੀ ਦਿਸ਼ਾ ਵਿੱਚ ਵਧਾਏ ਜਾ ਰਹੇ ਕਦਮਾਂ ਦਾ ਹੀ ਅਹਿਸਾਸ ਕਰਵਾਏਗਾ ਉਕਤ ਮਿਊਜ਼ਿਕ ਵੀਡੀਓ, ਜਿਸ ਨੂੰ ਬਹੁਤ ਜਲਦ ਦਰਸ਼ਕ ਵੇਖ ਸਕਣਗੇ।
ਇਹ ਵੀ ਪੜ੍ਹੋ:
- ਸਰੀਰ ਉਤੇ ਰਾਖ਼ ਮੱਲ ਕੁੰਭ ਦੇ ਮੇਲੇ 'ਚ ਘੁੰਮਿਆ ਇਹ ਪੰਜਾਬੀ ਗਾਇਕ, ਕਾਫੀ ਡਰਾਵਣਾ ਹੈ ਗਾਇਕ ਦਾ ਇਹ ਰੂਪ
- ਸਰੀਰ ਉਤੇ ਰਾਖ਼ ਮੱਲ ਕੁੰਭ ਦੇ ਮੇਲੇ 'ਚ ਘੁੰਮਿਆ ਇਹ ਪੰਜਾਬੀ ਗਾਇਕ, ਕਾਫੀ ਡਰਾਵਣਾ ਹੈ ਗਾਇਕ ਦਾ ਇਹ ਰੂਪ
- 'ਕੋਈ ਬੰਦਾ ਬਿਨ੍ਹਾਂ ਖਾਏ 64 ਦਿਨ ਕਿਵੇਂ ਜਿਊਂਦਾ ਰਹਿ ਸਕਦਾ'...ਜਦੋਂ ਪੱਤਰਕਾਰ ਨੇ ਪੁੱਛਿਆ ਬੱਬੂ ਮਾਨ ਤੋਂ ਡੱਲੇਵਾਲ ਬਾਰੇ ਇਹ ਸਵਾਲ, ਸੁਣੋ ਕੀ ਬੋਲੇ ਗਾਇਕ