ਫਰੀਦਕੋਟ: ਪੰਜਾਬੀ ਸਿਨੇਮਾਂ ਅੱਜ-ਕਲ੍ਹ ਮੁੜ ਪੁਰਾਤਨ, ਰੰਗਲੀਆਂ ਰੁੱਤਾਂ, ਤਿਉਹਾਰਾਂ ਅਤੇ ਅਸਲ ਪੰਜਾਬ ਦੇ ਰੰਗਾਂ 'ਚ ਰੰਗਦਾ ਜਾ ਰਿਹਾ ਹੈ। ਇਸਦਾ ਇਜ਼ਹਾਰ ਅਤੇ ਅਹਿਸਾਸ ਕਰਵਾਉਣ ਜਾ ਰਹੀ ਫਿਲਮ 'ਸੰਗਰਾਂਦ' ਤੋਂ ਬਾਅਦ ਹੁਣ ਇੱਕ ਹੋਰ ਨਵੀਂ ਪੰਜਾਬੀ ਫ਼ਿਲਮ 'ਪੂਰਨਮਾਸ਼ੀ' ਦਾ ਐਲਾਨ ਹੋ ਗਿਆ ਹੈ। ਇਸ ਫਿਲਮ ਵਿੱਚ ਪਾਲੀਵੁੱਡ ਅਦਾਕਾਰਾ ਪੂਨਮ ਸੂਦ ਲੀਡ ਭੂਮਿਕਾ 'ਚ ਨਜ਼ਰ ਆਵੇਗੀ।
ਪੰਜਾਬੀ ਫ਼ਿਲਮ 'ਪੂਰਨਮਾਸ਼ੀ' ਦਾ ਹੋਇਆ ਐਲਾਨ, ਲੀਡ ਭੂਮਿਕਾ 'ਚ ਨਜ਼ਰ ਆਵੇਗੀ ਅਦਾਕਾਰਾ ਪੂਨਮ ਸੂਦ - Upcoming Film Pooranmashi - UPCOMING FILM POORANMASHI
Upcoming Film Pooranmashi: ਫਿਲਮ ਸੰਗਰਾਦ ਤੋਂ ਬਾਅਦ ਹੁਣ ਪੰਜਾਬੀ ਫਿਲਮ ਪੂਰਨਮਾਸ਼ੀ ਦਾ ਐਲਾਨ ਹੋ ਗਿਆ ਹੈ। ਇਸ ਫਿਲਮ 'ਚ ਪੂਨਮ ਸੂਦ ਲੀਡ ਕਿਰਦਾਰ ਨਿਭਾਉਦੀ ਨਜ਼ਰ ਆਵੇਗੀ।
By ETV Bharat Entertainment Team
Published : Apr 7, 2024, 12:16 PM IST
'ਨਿਊ ਦੀਪ ਇੰਟਰਟੇਨਮੈਂਟ ਅਤੇ 2 ਆਰ.ਆਰ ਪ੍ਰੋਡੋਕਸ਼ਨ' ਵੱਲੋ ਸੁਯੰਕਤ ਨਿਰਮਾਣ ਅਧੀਨ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਨੌਜਵਾਨ ਫ਼ਿਲਮਕਾਰ ਜੱਸੀ ਮਾਨ ਕਰਨਗੇ, ਜੋ ਬਤੌਰ ਨਿਰਦੇਸ਼ਕ ਇੰਨੀ-ਦਿਨੀ ਅਲਹਦਾ ਕੰਟੈਂਟ ਅਧਾਰਿਤ ਮਿਆਰੀ ਫਿਲਮਾਂ ਅਤੇ ਵੈੱਬ ਸੀਰੀਜ਼ ਸਾਹਮਣੇ ਲਿਆਉਣ ਵਿੱਚ ਲਗਾਤਾਰ ਅਹਿਮ ਭੂਮਿਕਾ ਨੀਭਾ ਰਹੇ ਹਨ। ਪਾਲੀਵੁੱਡ ਦੇ ਇੱਕ ਹੋਰ ਬੇਹਤਰੀਣ ਪ੍ਰੋਜੈਕਟ ਵਜੋ ਵਜੂਦ ਵਿੱਚ ਲਿਆਂਦੀ ਜਾ ਰਹੀ ਇਸ ਫਿਲਮ ਵਿੱਚ ਮਸ਼ਹੂਰ ਮਾਡਲ ਅਤੇ ਅਦਾਕਾਰ ਜਿੰਮੀ ਸ਼ਰਮਾਂ ਵੀ ਲੀਡਿੰਗ ਕਿਰਦਾਰ ਅਦਾ ਕਰਨ ਜਾ ਰਹੇ ਹਨ। ਇਨ੍ਹਾਂ ਤੋਂ ਇਲਾਵਾ, ਇਸ ਫਿਲਮ 'ਚ ਪ੍ਰਿਤਪਾਲ ਪਾਲੀ, ਹਰਪ ਗਿੱਲ, ਬੱਲੂ ਰਾਮਗੜੀਆ, ਪਰਮਿੰਦਰ ਕੌਰ ਭਸੀਨ ਜਿਹੇ ਕਈ ਪ੍ਰਤਿਭਾਸ਼ਾਲੀ ਚਿਹਰੇ ਵੀ ਮਹੱਤਵਪੂਰਨ ਰੋਲ ਵਿੱਚ ਦੁਿਖਾਈ ਦੇਣਗੇ।
- ਬਿੰਨੂ ਢਿੱਲੋਂ ਨੇ ਆਪਣੀ ਇਸ ਨਵੀਂ ਫਿਲਮ ਦਾ ਕੀਤਾ ਐਲਾਨ, ਲੀਡ ਭੂਮਿਕਾ 'ਚ ਆਉਣਗੇ ਨਜ਼ਰ - Upcoming Film Khushkhabri
- ਮਿਊਜ਼ਿਕ ਪੇਸ਼ਕਾਰ ਦੇ ਤੌਰ 'ਤੇ ਗਾਣਾ 'ਫਕੀਰ' ਲੈ ਕੇ ਸਾਹਮਣੇ ਆਉਣਗੇ ਅਦਾਕਾਰ ਯੁਵਰਾਜ ਐਸ ਸਿੰਘ, ਜਲਦ ਹੋਵੇਗਾ ਜਾਰੀ - Upcoming Song Fakir
- ਜਦੋਂ 11 ਸਾਲ ਦੀ ਉਮਰ 'ਚ ਦਿਲਜੀਤ ਦੁਸਾਂਝ ਨੂੰ ਛੱਡਣਾ ਪਿਆ ਸੀ ਆਪਣੇ ਮਾਪਿਆਂ ਦਾ ਘਰ, ਗਾਇਕ ਨੇ ਦੱਸੀ ਰਿਸ਼ਤਿਆਂ 'ਚ ਤਣਾਅ ਵਾਲੀ ਗੱਲ - Diljit Dosanjh
ਪੰਜਾਬ ਦੇ ਮਾਲਵਾ ਅਤੇ ਮੁਹਾਲੀ ਆਦਿ ਇਲਾਕਿਆ ਵਿੱਚ ਸ਼ੂਟ ਕੀਤੇ ਜਾਣ ਵਾਲੀ ਇਸ ਫ਼ਿਲਮ ਦੇ ਲੇਖ਼ਕ ਸ਼ਪਿੰਦਰ ਸਿੰਘ ਸ਼ੇਰਗਿੱਲ, ਡੀ.ਓ.ਪੀ ਸ਼ਿਵਤਾਰ ਸ਼ਿਵ ਹਨ, ਜੋ ਸਿਨੇਮਾਟੋਗ੍ਰਾਫ਼ਰ ਅਤੇ ਨਿਰਦੇਸ਼ਕ ਦੇ ਰੂਪ ਵਿੱਚ ਪਾਲੀਵੁੱਡ ਦੇ ਕਈ ਪ੍ਰੋਜੋਕਟਸ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਪੰਜਾਬੀ ਸਿਨੇਮਾ ਦੇ ਢਾਂਚੇ ਨੂੰ ਹੋਰ ਮਾਣ ਭਰਿਆ ਅਕਾਰ ਦੇਣ ਜਾ ਰਹੀ ਇਸ ਫ਼ਿਲਮ ਵਿੱਚ ਅਦਾਕਾਰਾ ਪੂਨਮ ਸੂਦ ਕਾਫ਼ੀ ਵੱਖਰਾ ਅਤੇ ਅਜਿਹਾ ਭਾਵਨਾਤਮਕ ਰੋਲ ਪਲੇ ਕਰਨ ਜਾ ਰਹੀ ਹੈ, ਜਿਸ ਤਰਾਂ ਦਾ ਕਿਰਦਾਰ ਉਨਾਂ ਵੱਲੋ ਅਪਣੀ ਹੁਣ ਤੱਕ ਦੀ ਕਿਸੇ ਵੀ ਫ਼ਿਲਮ ਵਿੱਚ ਅਦਾ ਨਹੀਂ ਕੀਤਾ ਗਿਆ ਹੈ। ਓਧਰ ਇਸ ਫਿਲਮ ਨੂੰ ਲੈ ਕੇ ਜਾਣਕਾਰੀ ਸਾਂਝੀ ਕਰਦਿਆ ਨਿਰਦੇਸ਼ਕ ਜੱਸੀ ਮਾਨ ਨੇ ਦੱਸਿਆ ਕਿ ਆਪਣੇ ਹਰ ਪ੍ਰੋਜੈਕਟ ਦੀ ਤਰ੍ਹਾਂ ਇਸ ਫਿਲਮ ਨੂੰ ਵੀ ਨਿਵੇਕਲਾ ਰੂਪ ਦੇਣ ਲਈ ਉਨਾਂ ਵੱਲੋਂ ਪੂਰੀ ਮਿਹਨਤ ਕੀਤੀ ਜਾ ਰਹੀ ਹੈ।