ਪੰਜਾਬ

punjab

ETV Bharat / entertainment

ਫਿਲਮ 'ਦਮਾ ਦਮ ਮਸਤ ਕਲੰਦਰ' ਦੀ ਸ਼ੂਟਿੰਗ ਆਸਟ੍ਰੇਲੀਆ 'ਚ ਹੋਈ ਸ਼ੁਰੂ, ਇਹ ਖਾਸ ਚਿਹਰਾ ਆਵੇਗਾ ਨਜ਼ਰ - Dama Dum Mast Kalandar Shooting - DAMA DUM MAST KALANDAR SHOOTING

Dama Dum Mast Kalandar Shooting: ਹਾਲ ਹੀ ਵਿੱਚ ਨਵੀਂ ਪੰਜਾਬੀ ਫਿਲਮ 'ਦਮਾ ਦਮ ਮਸਤ ਕਲੰਦਰ' ਦੀ ਸ਼ੂਟਿੰਗ ਆਸਟ੍ਰੇਲੀਆ ਵਿੱਚ ਸ਼ੁਰੂ ਹੋਈ ਹੈ, ਜਿਸ ਵਿੱਚ ਮੁੱਖ ਭੂਮਿਕਾ ਕਿੰਗ ਬੀ ਚੌਹਾਨ ਨਿਭਾਉਂਦੇ ਨਜ਼ਰੀ ਪੈਣਗੇ।

Dama Dum Mast Kalandar Shooting
Dama Dum Mast Kalandar Shooting (instagram)

By ETV Bharat Entertainment Team

Published : Jul 15, 2024, 12:24 PM IST

ਚੰਡੀਗੜ੍ਹ:ਆਸਟ੍ਰੇਲੀਆ ਦੀ ਖੂਬਸੂਰਤ ਧਰਤੀ ਉਤੇ ਇੱਕ ਵੱਡੀ ਪੰਜਾਬੀ ਫਿਲਮ 'ਦਮਾ ਦਮ ਮਸਤ ਕਲੰਦਰ' ਦਾ ਆਗਾਜ਼ ਕੀਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਨੌਜਵਾਨ ਫਿਲਮਕਾਰ ਸੁਖਵੀਰ ਸਿੰਘ ਕਰਨਗੇ, ਜੋ ਇਸ ਤੋਂ ਪਹਿਲਾਂ ਕਈ ਅਹਿਮ ਫਿਲਮ ਪ੍ਰੋਜੈਕਟਸ ਨਾਲ ਜੁੜੇ ਰਹੇ ਹਨ।

'ਸਟਾਰਮੂਨ ਫਿਲਮ ਪ੍ਰੋਡੋਕਸ਼ਨ' ਦੇ ਬੈਨਰ ਹੇਠ ਅਤੇ 'ਚਕੋਰਾ ਪ੍ਰੋਡੋਕਸ਼ਨ' ਦੇ ਸੰਯੁਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਇਸ ਫਿਲਮ ਵਿੱਚ ਸੋਸ਼ਲ ਮੀਡੀਆ ਸਟਾਰ ਅਤੇ ਮਸ਼ਹੂਰ ਕਾਮੇਡੀ ਅਦਾਕਾਰ ਕਿੰਗ ਬੀ ਚੌਹਾਨ ਅਤੇ ਮਲਵੀ ਮਲਹੋਤਰਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਸਿਨੇਮਾ ਨਾਲ ਜੁੜੇ ਕਈ ਨਾਮਵਰ ਚਿਹਰੇ ਵੀ ਮਹੱਤਵਪੂਰਨ ਸਪੋਰਟਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

ਆਸਟ੍ਰੇਲੀਆ ਦੀਆਂ ਮਨਮੋਹਕ ਲੋਕੇਸ਼ਨਜ਼ ਉਪਰ ਸ਼ੂਟ ਕੀਤੀ ਜਾਣ ਵਾਲੀ ਇਸ ਫਿਲਮ ਦੇ ਨਿਰਮਾਤਾ ਵਿੱਕੀ ਕੰਬੋਜ਼, ਲੇਖਕ ਸੁਮਿਤ ਭੱਟ, ਸਿਨੇਮਾਟੋਗ੍ਰਾਫ਼ਰ ਸੁਰੇਸ਼ ਬਾਬੂ, ਸੰਗੀਤਕਾਰ ਜੇ ਕੇ, ਕੋਰਿਓਗ੍ਰਾਫ਼ਰ ਦਿਊਸ਼ ਮਹਿਰਾ ਅਤੇ ਸੰਪਾਦਨ ਵਰਿੰਦਰ ਸਿੰਘ ਸੈਣੀ ਹਨ।

ਸਟਾਰਟ-ਟੂ-ਫਿਨਿਸ਼ ਸ਼ੂਟਿੰਗ ਸ਼ੈਡਿਊਲ ਅਧੀਨ ਬਣਾਈ ਜਾਣ ਵਾਲੀ ਇਹ ਫਿਲਮ ਕਾਮੇਡੀ-ਡਰਾਮਾ ਥੀਮ ਦੁਆਲੇ ਕੇਂਦਰਿਤ ਹੈ, ਜਿਸ ਨੂੰ ਸਾਲ 2025 ਵਿੱਚ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਜਾਵੇਗਾ।

ਸ਼ੋਸ਼ਲ ਮੀਡੀਆ ਦੀ ਦੁਨੀਆਂ ਵਿੱਚ ਵੱਡੇ ਅਤੇ ਸਫਲ ਨਾਂਅ ਵਜੋਂ ਸ਼ੁਮਾਰ ਕਰਵਾਉਂਦੇ ਅਦਾਕਾਰ ਕਿੰਗ ਬੀ ਚੌਹਾਨ ਬਤੌਰ ਗਾਇਕ ਹਾਲ ਵਿੱਚ ਹੀ ਵਿੱਚ ਅਪਣਾ ਪਹਿਲਾਂ ਗੀਤ 'ਅਪਡੇਟ ਗੱਬਰੂ' ਲੈ ਕੇ ਵੀ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਏ ਹਨ, ਜਿਸ ਨੂੰ ਸੰਗੀਤ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।

ਪੰਜਾਬੀ ਸੱਭਿਆਚਾਰ ਨੂੰ ਵਿਦੇਸ਼ੀ ਧਰਤੀ ਉਤੇ ਪ੍ਰਫੁੱਲਤ ਕਰਨ ਦੇ ਨਾਲ-ਨਾਲ ਪਰਿਵਾਰਿਕ ਕਦਰਾਂ-ਕੀਮਤਾਂ ਨੂੰ ਹੁਲਾਰਾ ਦੇਣ ਵਿੱਚ ਵੀ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਅਦਾਕਾਰ-ਕਾਮੇਡੀਅਨ ਕਿੰਗ ਬੀ ਚੌਹਾਨ, ਜਿੰਨ੍ਹਾਂ ਵੱਲੋਂ ਸਮੇਂ-ਦਰ-ਸਮੇਂ ਬਣਾਈਆਂ ਜਾ ਰਹੀਆਂ ਲਘੂ ਫਿਲਮਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਦਾ ਇੱਕ ਅਹਿਮ ਕਾਰਨ ਇੰਨ੍ਹਾਂ ਫਿਲਮਾਂ 'ਚ ਸਮਾਜਿਕ ਸਰੋਕਾਰਾਂ, ਆਪਸੀ ਰਿਸ਼ਤਿਆਂ ਨੂੰ ਉਭਾਰਿਆ ਜਾਣਾ ਵੀ ਮੁੱਖ ਮੰਨਿਆ ਜਾ ਸਕਦਾ ਹੈ।

ਸਾਲ 2018 ਵਿੱਚ ਆਈ ਹਿੰਦੀ ਫਿਲਮ 'ਪਰੇਸ਼ਾਨ ਪਰਿੰਦਾ' ਅਤੇ 2019 'ਚ ਰਿਲੀਜ਼ ਹੋਈ 'ਤੇਰੀ ਮੇਰੀ ਜੋੜੀ' ਵਿੱਚ ਮਹੱਤਵਪੂਰਨ ਭੂਮਿਕਾਵਾਂ ਅਦਾ ਕਰਨ ਵਾਲੇ ਅਦਾਕਾਰ ਕਿੰਗ ਬੀ ਚੌਹਾਨ ਅਪਣੀ ਉਕਤ ਨਵੀਂ ਫਿਲਮ ਨੂੰ ਲੈ ਕੇ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜੋ ਇਸ ਮੰਨੋਰੰਜਕ-ਮਸਾਲਾ ਫਿਲਮ ਵਿੱਚ ਦਿਲਚਸਪ ਰੋਲ ਅਦਾ ਕਰਦੇ ਨਜ਼ਰੀ ਆਉਣਗੇ।

ABOUT THE AUTHOR

...view details