ਪੰਜਾਬ

punjab

ਰਿਲੀਜ਼ ਲਈ ਤਿਆਰ ਨਵ ਬਾਜਵਾ ਦੀ ਇਹ ਨਵੀਂ ਪੰਜਾਬੀ ਫ਼ਿਲਮ, ਦਾ ਗ੍ਰੇਟ ਖਲੀ ਵੀ ਫਿਲਮ ਦਾ ਹਿੱਸਾ - Nav Bajwa

By ETV Bharat Entertainment Team

Published : Sep 14, 2024, 11:07 AM IST

Punjabi Movie Raduaa Returns: ਪੰਜਾਬੀ ਅਦਾਕਾਰ ਨਵ ਬਾਜਵਾ ਜਲਦ ਨਵੀਂ ਫਿਲਮ ਵਿੱਚ ਨਜ਼ਰ ਆਉਣਗੇ। ਉਨ੍ਹਾਂ ਦੀ ਫਿਲਮ ਰਿਲੀਜ਼ ਹੋਣ ਲਈ ਤਿਆਰ ਹੈ। ਜਾਣੋ ਨਵੀਂ ਫ਼ਿਲਮ ਬਾਰੇ ...ਪੜ੍ਹੋ ਪੂਰੀ ਖ਼ਬਰ।

Punjabi Movie Raduaa Returns
ਨਵ ਬਾਜਵਾ ਦੀ ਇਹ ਨਵੀਂ ਪੰਜਾਬੀ ਫ਼ਿਲਮ (Etv Bharat (ਪੱਤਰਕਾਰ, ਫਰੀਦਕੋਟ))

ਚੰਡੀਗੜ੍ਹ: ਨਵ ਬਾਜਵਾ ਪਾਲੀਵੁੱਡ ਵਿੱਚ ਅਦਾਕਾਰ ਦੇ ਤੌਰ ਉੱਤੇ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ। ਜੋ ਹੁਣ ਲੇਖ਼ਕ ਅਤੇ ਨਿਰਦੇਸ਼ਕ ਵਜੋਂ ਵੀ ਨਵੇਂ ਦਿਸਹਿੱਦੇ ਸਿਰਜਣ ਵੱਲ ਵਧ ਰਹੇ ਹਨ। ਇਨ੍ਹਾਂ ਦੀ ਇਸ ਇਕ ਹੋਰ ਨਵੀਂ ਅਤੇ ਪ੍ਰਭਾਵੀ ਪਾਰੀ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ, ਉਨਾਂ ਦੀ ਨਵੀਂ ਪੰਜਾਬੀ ਫ਼ਿਲਮ 'ਰੇਡੂਆ ਰਿਟਰਨਜ਼', ਜੋ ਜਲਦ ਰਿਲੀਜ਼ ਹੋਣ ਜਾ ਰਹੀ ਹੈ।

ਨਵ ਬਾਜਵਾ ਦੀ ਫਿਲਮ ਬਾਰੇ

ਆਊਟਲੈਂਡ ਪ੍ਰੋਡੋਕਸ਼ਨ ਅਤੇ ਨਵ ਬਾਜਵਾ ਫ਼ਿਲਮਜ' ਵੱਲੋਂ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਲੇਖ਼ਣ ਅਤੇ ਨਿਰਦੇਸ਼ਨ ਵੀ ਨਵ ਬਾਜਵਾ ਵੱਲੋ ਖੁਦ ਕੀਤਾ,ਗਿਆ ਹੈ , ਜੋ ਇਸ ਫ਼ਿਲਮ ਵਿਚ ਲੀਡ ਐਕਟਰ ਦੇ ਤੌਰ ਤੇ ਵੀ ਵਿਖਾਈ ਦੇਣਗੇ, ਜਿੰਨਾਂ ਦੇ ਅੋਪੋਜਿਟ ਬਾਲੀਵੁੱਡ ਅਦਾਕਾਰਾ ਮਹਿਰਾ ਸ਼ਰਮਾ ਨਜ਼ਰ ਆਵੇਗੀ , ਜੋ ਇਸ ਤੋਂ ਪਹਿਲਾਂ ਵੀ ਕਈ ਬਹੁ-ਚਰਚਿਤ ਪੰਜਾਬੀ ਫਿਲਮਾਂ ਦਾ ਸ਼ਾਨਦਾਰ ਹਿੱਸਾ ਰਹੀ ਹੈ । ਸਾਲ 2018 ਵਿੱਚ ਰਿਲੀਜ਼ ਹੋਈ 'ਰੇਡੂਆ' ਦੇ ਸੀਕੁਅਲ ਦੇ ਤੌਰ 'ਤੇ ਸਾਹਮਣੇ ਲਿਆਂਦੀ ਜਾ ਰਹੀ ਹੈ ਉਕਤ ਫ਼ਿਲਮ, ਨਵ ਬਾਜਵਾ ਵੱਲੋਂ ਨਿਰਦੇਸ਼ਿਤ ਦੂਸਰੀ ਸੀਕੁਅਲ ਫ਼ਿਲਮ ਹੋਵੇਗੀ।

ਗੁਰਪ੍ਰੀਤ ਘੁੱਗੀ, ਬੀ.ਐਨ ਸ਼ਰਮਾ ਸਣੇ ਹੋਰ ਅਦਾਕਾਰ ਵੀ ਦਿਖਣਗੇ

'ਸਾਇੰਸ ਫਿਕਸ਼ਨ ਕਹਾਣੀ ਤਾਣੇ ਬਾਣੇ ਅਧੀਨ ਬੁਣੀ ਗਈ ਇਸ ਫ਼ਿਲਮ ਦੇ ਉਕਤ ਪਹਿਲੇ ਭਾਗ ਰੇਡੂਆ 'ਚ ਗੁਰਪ੍ਰੀਤ ਘੁੱਗੀ, ਬੀ.ਐਨ ਸ਼ਰਮਾ, ਮਹਾਂਵੀਰ ਭੁੱਲਰ ਵੱਲੋ ਲੀਡਿੰਗ ਕਿਰਦਾਰ ਅਦਾ ਕੀਤੇ ਗਏ ਸਨ, ਜੋ ਕਿ ਉਕਤ ਸੀਕੁਅਲ ਫ਼ਿਲਮ ਵਿੱਚ ਵੀ ਵਿਖਾਈ ਦੇਣਗੇ, ਜਿੰਨਾਂ ਤੋਂ ਇਲਾਵਾ ਯੋਗਰਾਜ ਸਿੰਘ, ਜਸਵੰਤ ਸਿੰਘ ਰਠੌਰ ਅਤੇ ਦਾ ਗ੍ਰੇਟ ਖਲੀ ਵੀ ਇਸ ਦਿਲਚਸਪ ਡਰਾਮਾ, ਫ਼ਿਲਮ ਦਾ ਖਾਸ ਆਕਰਸ਼ਨ ਹੋਣਗੇ।

ਹਾਲ ਹੀ ਦੇ ਕਰੀਅਰ ਦੌਰਾਨ ਕਈ ਪ੍ਰਭਾਵਪੂਰਨ ਪੰਜਾਬੀ ਫਿਲਮਾਂ ਦਾ ਹਿੱਸਾ ਰਹੇ ਅਦਾਕਾਰ ਨਵ ਬਾਜਵਾ ਅਨੁਸਾਰ ਫਾਰਮੂਲਾ ਫਿਲਮਾਂ ਦੇ ਲੀਕ ਤੋਂ ਹਟ ਕੇ ਬਣਾਈ ਗਈ ਅਤੇ ਅਲਹਦਾ ਕੰਟੈਂਟ ਅਧਾਰਿਤ ਇਸ ਫ਼ਿਲਮ ਨੂੰ ਤਕਨੀਕੀ ਪੱਖੋਂ ਵੀ ਆਹਲਾ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ, ਜਿਸ ਵਿੱਚ ਸਿਨੇਮਾਂ ਸਿਰਜਣਾ ਦੇ ਕਈ ਨਿਵੇਕਲੇ ਰੰਗ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।

'ਵਾਈਟ ਹਿਲ ਸਟੂਡੀਓ ਵੱਲੋਂ 22 ਨਵੰਬਰ 2024 ਨੂੰ ਵਰਲਡ ਵਾਈਡ ਰਿਲੀਜ਼ ਕੀਤੀ ਜਾ ਰਹੀ ਉਕਤ ਫ਼ਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਵੱਲ ਨਜ਼ਰ ਸਾਨੀ ਕੀਤੀ ਜਾਵੇ ਤਾਂ ਇਸ ਦਾ ਸੰਗੀਤ ਉਲਾਮਾਤੀ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਸਿਨੇਮਾਟੋਗ੍ਰਾਫ਼ੀ ਪੱਖ ਅਸੀਸ ਰਾਏ ਵੱਲੋਂ ਸੰਭਾਲੇ ਗਏ ਹਨ।

ABOUT THE AUTHOR

...view details