ਹੈਦਰਾਬਾਦ: ਪ੍ਰਭਾਸ ਇਸ ਸਮੇਂ ਆਪਣੀ ਨਵੀਂ ਫਿਲਮ 'ਕਲਕੀ 2898 ਏਡੀ' ਨੂੰ ਲੈ ਕੇ ਚਰਚਾ ਵਿੱਚ ਹੈ, ਇਸ ਫਿਲਮ ਦਾ ਕੁੱਝ ਦਿਨ ਪਹਿਲਾਂ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ, ਹੁਣ ਫਿਲਮ ਦਾ ਪਹਿਲਾਂ ਗੀਤ ਰਿਲੀਜ਼ ਹੋ ਗਿਆ ਹੈ, ਇਸ ਗੀਤ ਦਾ ਇੰਤਜ਼ਾਰ ਲੋਕ ਕਾਫੀ ਸਮੇਂ ਤੋਂ ਕਰ ਰਹੇ ਸਨ। ਇਸ ਗੀਤ ਦੀ ਖਾਸੀਅਤ ਇਹ ਵੀ ਹੈ ਕਿ ਇਸ ਗੀਤ ਵਿੱਚ ਦਿਲਜੀਤ ਦੇ ਨਾਲ ਪ੍ਰਭਾਸ ਪੰਜਾਬੀ ਲੁੱਕ ਵਿੱਚ ਨਜ਼ਰੀ ਪਏ ਹਨ, ਜਿਸ ਨੇ ਸਭ ਦਾ ਧਿਆਨ ਖਿੱਚਿਆ ਹੈ।
ਉਲੇਖਯੋਗ ਹੈ ਕਿ 'ਕਲਕੀ 2898 ਏਡੀ' ਦੇ ਨਿਰਮਾਤਾਵਾਂ ਦਾ ਮੰਨਣਾ ਹੈ ਕਿ ਇਹ ਗੀਤ ਸਾਲ 2024 ਦਾ ਸਭ ਤੋਂ ਵੱਡਾ ਗੀਤ ਹੈ, ਹੁਣ ਇਸ ਗੀਤ ਨੂੰ ਲੋਕ ਕਿੰਨਾ ਪਿਆਰ ਕਰਦੇ ਹਨ, ਇਹ ਅਗਲੇ 24 ਘੰਟੇ ਵਿੱਚ ਪਤਾ ਲੱਗ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਫਿਲਮ 'ਕਲਕੀ 2898 ਏਡੀ' ਦੀ ਰਿਲੀਜ਼ ਮਿਤੀ ਦਾ ਕਾਫੀ ਸਮੇਂ ਇੰਤਜ਼ਾਰ ਕੀਤਾ ਦਾ ਰਿਹਾ ਹੈ, ਇਸ ਫਿਲਮ ਨੂੰ ਨੌਜਵਾਨ ਨਿਰਦੇਸ਼ਕ ਨਾਗ ਅਸ਼ਵਿਨ ਨੇ ਕਾਫੀ ਮੁਸ਼ਕਿਲ ਨਾਲ ਨਿਰੇਦਸ਼ਿਤ ਕੀਤਾ ਹੈ। ਇਸ ਫਿਲਮ ਵਿੱਚ ਕਈ ਮੰਝੇ ਹੋਏ ਕਲਾਕਾਰ ਨਜ਼ਰੀ ਪੈਣਗੇ, ਜਿਸ ਵਿੱਚ ਪ੍ਰਭਾਸ, ਦੀਪਿਕਾ, ਅਮਿਤਾਬ ਬੱਚਨ, ਦਿਸ਼ਾ ਪਟਾਨੀ ਅਤੇ ਕਮਲ ਹਾਸਨ ਵਰਗੇ ਕਲਾਕਾਰਾਂ ਦਾ ਨਾਂਅ ਸ਼ਾਮਿਲ ਹਨ। ਹਾਲ ਹੀ ਵਿੱਚ 'ਕਲਕੀ 2898 ਏਡੀ' ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਜਿਸ ਵਿੱਚ ਸਾਰੀ ਕਾਸਟ ਦੇ ਲੁੱਕ ਨੇ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ ਸੀ।
ਦੱਸ ਦੇਈਏ ਕਿ ਨਾਗ ਅਸ਼ਵਿਨ ਇਸ ਫਿਲਮ ਦਾ ਲੰਮੇਂ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ, ਕਈ ਵਾਰ ਉਨ੍ਹਾਂ ਉਤੇ ਹਾਲੀਵੁੱਡ ਫਿਲਮ ਦੇ ਲੁੱਕ ਨੂੰ ਚੋਰੀ ਕਰਨ ਦਾ ਇਲਜ਼ਾਮ ਵੀ ਲੱਗਿਆ ਹੈ। ਇਸ ਫਿਲਮ ਦੀ ਕਈ ਵਾਰ ਰਿਲੀਜ਼ ਮਿਤੀ ਅੱਗੇ ਪਾਉਣ ਤੋਂ ਬਾਅਦ ਹੁਣ ਫਿਲਮ 'ਕਲਕੀ 2898 ਏਡੀ' 27 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਪ੍ਰਸ਼ੰਸਕ ਇਸ ਵੱਡੇ ਬਜਟ ਵਾਲੀ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹ ਦਿਖਾ ਰਹੇ ਹਨ।