ਚੰਡੀਗੜ੍ਹ: ਬਾਲੀਵੁੱਡ ਦੀ ਮਸ਼ਹੂਰ ਅਤੇ ਮੰਝੀ ਹੋਈ ਅਦਾਕਾਰਾ ਪੂਨਮ ਢਿੱਲੋਂ ਇੰਨੀਂ ਦਿਨੀਂ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਬਰਾਬਰਤਾ ਨਾਲ ਸਰਗਰਮ ਹਨ, ਜਿੰਨ੍ਹਾਂ ਨੂੰ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਪੰਜਾਬੀ ਫਿਲਮ 'ਮਧਾਣੀਆਂ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿਸ ਵਿੱਚ ਉਹ ਕਾਫ਼ੀ ਲੀਡਿੰਗ ਕਿਰਦਾਰ ਨਿਭਾਉਂਦੀ ਨਜ਼ਰੀ ਆਵੇਗੀ।
'ਪ੍ਰਭ ਸਟੂਡਿਓਜ਼' ਅਤੇ 'ਨਵ ਬਾਜਵਾ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਵਿੱਚ ਦੇਵ ਖਰੌੜ, ਨੀਰੂ ਬਾਜਵਾ ਅਤੇ ਨਵ ਬਾਜਵਾ ਲੀਡ ਕਿਰਦਾਰ ਅਦਾ ਕਰਨਗੇ, ਜਿੰਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀਐਨ ਸ਼ਰਮਾ, ਨਿਰਮਲ ਰਿਸ਼ੀ, ਨਮਨ ਹੰਜਰਾ, ਸਾਰਾ ਗੁਰਪਾਲ, ਮੰਨਤ ਨੂਰ, ਜੈਸਮੀਨ ਅਖਤਰ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਸੁੱਖੀ ਚਾਹਲ, ਪਰਮਵੀਰ ਸਿੰਘ, ਰਾਜ ਧਾਲੀਵਾਲ ਅਤੇ ਮਨੀ ਔਜਲਾ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਉਣਗੇ।
ਬਿੱਗ ਸੈੱਟਅੱਪ ਅਧੀਨ ਬਣਾਈ ਜਾ ਰਹੀ ਉਕਤ ਪਰਿਵਾਰਿਕ ਅਤੇ ਡ੍ਰਾਮੈਟਿਕ ਫਿਲਮ ਵਿੱਚ ਕਾਫ਼ੀ ਚੁਣੌਤੀਪੂਰਨ ਰੋਲ ਅਦਾ ਕਰਨ ਜਾ ਰਹੀ ਅਦਾਕਾਰਾ ਪੂਨਮ ਢਿੱਲੋਂ, ਜਿੰਨ੍ਹਾਂ ਦੁਆਰਾ ਬੈਕ-ਟੂ-ਬੈਕ ਕੀਤੀ ਗਈ ਇਹ ਇਸ ਸਾਲ ਦੀ ਉਨ੍ਹਾਂ ਦੀ ਦੂਸਰੀ ਵੱਡੀ ਫਿਲਮ ਹੈ, ਜਿੰਨ੍ਹਾਂ ਵੱਲੋਂ ਹਾਲ ਹੀ ਵਿੱਚ ਅਪਣੀ ਇੱਕ ਹੋਰ ਪੰਜਾਬੀ ਫਿਲਮ 'ਜਾਗੋ ਆਈ ਆ' ਦੀ ਵੀ ਸ਼ੂਟਿੰਗ ਮੁਕੰਮਲ ਕੀਤੀ ਗਈ ਹੈ, ਜੋ ਵੀ ਜਲਦ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।