ਚੰਡੀਗੜ੍ਹ:ਬੀਤੀ ਰਾਤ ਗਾਇਕ ਦਿਲਜੀਤ ਦੁਸਾਂਝ ਨੇ ਚੰਡੀਗੜ੍ਹ ਵਿੱਚ ਆਪਣਾ ਸ਼ੋਅ ਕੀਤਾ, ਜਿਸ ਦੀਆਂ ਸ਼ਾਨਦਾਰ ਵੀਡੀਓਜ਼ ਹੁਣ ਇੰਸਟਾਗ੍ਰਾਮ ਉਤੇ ਵਾਇਰਲ ਹੋ ਰਹੀਆਂ ਹਨ, ਇਹਨਾਂ ਵੀਡੀਓ ਵਿੱਚ ਹੀ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ।
ਜੀ ਹਾਂ...ਦਰਅਸਲ, ਸ਼ੋਸਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਇੱਕ ਫੈਨ ਦਿਲਜੀਤ ਦੁਸਾਂਝ ਦੇ ਸ਼ੋਅ ਨੂੰ ਦਰੱਖ਼ਤ ਉਤੇ ਚੜ੍ਹ ਕੇ ਦੇਖ ਰਿਹਾ ਹੈ, ਉੱਥੇ ਤਾਇਨਾਤ ਇੱਕ ਪੁਲਿਸ ਕਰਮੀ ਉਸ ਨੂੰ ਹੇਠਾਂ ਉਤਰਨ ਲਈ ਕਹਿੰਦਾ ਹੈ, ਜਦੋਂ ਉਹ ਨਹੀਂ ਉਤਰਦਾ ਤਾਂ ਪੁਲਿਸ ਕਰਮੀ ਉਸਦੇ ਡੰਡੇ ਮਾਰਨੇ ਸ਼ੁਰੂ ਕਰ ਦਿੰਦਾ ਹੈ। ਹੁਣ ਇਸ ਵੀਡੀਓ ਉਤੇ ਯੂਜ਼ਰਸ ਵੀ ਹੱਸਣ ਵਾਲੇ ਕਮੈਂਟ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਾਇਕ ਦੇ ਸ਼ੋਅ ਦੀਆਂ ਕਈ ਵੀਡੀਓਜ਼ ਸ਼ੋਸਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਸਨ, ਜਿਸ ਵਿੱਚ ਦਰਸ਼ਕ ਸ਼ੋਅ ਦਾ ਆਨੰਦ ਦੂਰ ਲੱਗੇ ਦਰੱਖ਼ਤਾਂ ਉਤੇ ਚੜ੍ਹ ਕੇ ਲੈ ਰਹੇ ਹਨ।