ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਆਪਣੀ ਆਉਣ ਵਾਲੀ ਫਿਲਮ 'ਪੰਜਾਬ 95' ਸੰਬੰਧਿਤ ਤਾਜ਼ਾ ਅਪਡੇਟ ਕੀਤਾ ਸਾਂਝਾ ਕੀਤਾ ਹੈ। ਇਹ ਫਿਲਮ ਪਿਛਲੇ ਦੋ ਸਾਲਾਂ ਤੋਂ ਰਿਲੀਜ਼ ਲਈ ਅਟਕੀ ਹੋਈ ਸੀ, ਪਰ ਹੁਣ ਇਹ ਫਿਲਮ ਆਖ਼ਰਕਾਰ ਫਰਵਰੀ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
ਇਸ ਸੰਬੰਧੀ ਜਾਣਕਾਰੀ ਅਦਾਕਾਰ ਦਿਲਜੀਤ ਦੁਸਾਂਝ ਨੇ ਹਾਲ ਹੀ ਵਿੱਚ ਸ਼ਾਨਦਾਰ ਫੋਟੋਆਂ ਨਾਲ ਸਾਂਝੀ ਕੀਤੀ ਹੈ। ਅਦਾਕਾਰ ਨੇ ਦੱਸਿਆ ਹੈ ਕਿ ਇਸ ਫਿਲਮ ਦਾ ਟੀਜ਼ਰ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਫਿਲਮ 'ਪੰਜਾਬ 95' ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ।
'ਪੰਜਾਬ 95' 'ਚ ਦਿਲਜੀਤ ਦੁਸਾਂਝ ਦਾ ਲੁੱਕ
ਹਾਲ ਹੀ ਵਿੱਚ ਗਾਇਕ ਦਿਲਜੀਤ ਦੁਸਾਂਝ ਨੇ ਫਿਲਮ 'ਪੰਜਾਬ 95' ਦੀ ਇੱਕ ਫੋਟੋ ਸਾਂਝੀ ਕੀਤੀ ਸੀ, ਜਿਸ ਵਿੱਚ ਦਿਲਜੀਤ ਦੁਸਾਂਝ ਜ਼ਮੀਨ 'ਤੇ ਬੈਠੇ ਨਜ਼ਰ ਆ ਰਹੇ ਸਨ ਅਤੇ ਉਨ੍ਹਾਂ ਦਾ ਚਿਹਰਾ ਖੂਨ ਨਾਲ ਲੱਥਪੱਥ ਸੀ। ਇਸ ਤੋਂ ਇਲਾਵਾ ਅਜਿਹਾ ਲੱਗ ਰਿਹਾ ਸੀ ਕਿ ਉਹ ਜੇਲ੍ਹ ਵਿੱਚ ਹਨ। ਹੁਣ ਇੱਕ ਵਾਰ ਫਿਰ ਦਿਲਜੀਤ ਦੁਸਾਂਝ ਨੇ ਫਿਲਮ ਦੀਆਂ ਜ਼ਬਰਦਸਤ ਫੋਟੋਆਂ ਸ਼ੇਅਰ ਕੀਤੀਆਂ ਅਤੇ ਕੈਪਸ਼ਨ 'ਚ ਲਿਖਿਆ, 'ਪੰਜਾਬ 95 ਦਾ ਟੀਜ਼ਰ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਹਨੇਰੇ ਨੂੰ ਚੁਣੌਤੀ ਦਿੰਦੇ ਹੋਏ।' ਹੁਣ ਬਹੁਤ ਸਾਰੇ ਲੋਕ ਦਿਲਜੀਤ ਦੀ ਇਸ ਪੋਸਟ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਇਸ ਦੀ ਤਾਰੀਫ ਕਰ ਰਹੇ ਹਨ।
ਕੌਣ ਸੀ ਜਸਵੰਤ ਸਿੰਘ ਖਾਲੜਾ
ਰਿਪੋਰਟਾਂ ਅਨੁਸਾਰ ਸਾਕਾ ਨੀਲਾ ਤਾਰਾ ਦੌਰਾਨ ਪੰਜਾਬ ਪੁਲਿਸ 'ਤੇ ਨਿਹੱਥੇ ਸ਼ੱਕੀਆਂ ਨੂੰ ਮਾਰਨ ਅਤੇ ਕਤਲਾਂ 'ਤੇ ਪਰਦਾ ਪਾਉਣ ਲਈ ਲਾਸ਼ਾਂ ਨੂੰ ਸਾੜਨ ਦੇ ਇਲਜ਼ਾਮ ਲੱਗੇ ਸਨ। ਇਸ ਸਮੇਂ ਦੌਰਾਨ ਜਸਵੰਤ ਸਿੰਘ ਖਾਲੜਾ ਨੇ ਚਾਰ ਕੇਸਾਂ ਵਿੱਚ ਸਬੂਤ ਇਕੱਠੇ ਕਰਨ ਦਾ ਕੰਮ ਕੀਤਾ।
ਜਸਵੰਤ ਸਿੰਘ ਖਾਲੜਾ ਅੰਮ੍ਰਿਤਸਰ ਵਿੱਚ ਇੱਕ ਬੈਂਕ ਦਾ ਡਾਇਰੈਕਟਰ ਸੀ। ਸਿੱਖ ਦੰਗਿਆਂ ਤੋਂ ਬਾਅਦ ਪੰਜਾਬ ਪੁਲਿਸ ਨੇ ਹਜ਼ਾਰਾਂ ਨੌਜਵਾਨ ਸਿੱਖਾਂ ਨੂੰ ਸ਼ਹੀਦ ਕਰਕੇ ਉਨ੍ਹਾਂ ਦੇ ਅੰਤਿਮ ਸੰਸਕਾਰ ਕੀਤੇ। ਇਸ ਤੋਂ ਇਲਾਵਾ ਕੁਝ ਲੋਕਾਂ ਨੂੰ ਅਗਵਾ ਵੀ ਕੀਤਾ ਗਿਆ ਸੀ। ਇਹ ਸ਼ੱਕ ਸੀ ਕਿ ਇੰਨੇ ਲੋਕਾਂ ਦੀ ਮੌਤ ਕਿਵੇਂ ਹੋਈ। ਪਰ ਜਸਵੰਤ ਸਿੰਘ ਖਾਲੜਾ ਨੇ ਇਸ ਬਾਰੇ ਆਪਣੀ ਖੋਜ ਜਾਰੀ ਰੱਖੀ। ਸਤੰਬਰ 1995 ਵਿੱਚ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਤਸ਼ੱਦਦ ਕੀਤਾ। ਇਸ ਤੋਂ ਬਾਅਦ ਉਸ ਦੀ ਮੌਤ ਕਿਵੇਂ ਹੋਈ ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।
ਸਤੰਬਰ 2024 ਵਿੱਚ ਸੀਬੀਐਫਸੀ ਦੇ ਚੇਅਰਮੈਨ ਪ੍ਰਸੂਨ ਜੋਸ਼ੀ ਨੇ ਸੰਸ਼ੋਧਨ ਕਮੇਟੀ ਨਾਲ 'ਪੰਜਾਬ 95' ਦੇਖੀ ਅਤੇ ਫਿਲਮ ਨੂੰ 120 ਦ੍ਰਿਸ਼ਾਂ ਵਿੱਚ ਬਦਲਣ ਲਈ ਕਿਹਾ। ਇਸ ਤੋਂ ਇਲਾਵਾ ਜਸਵੰਤ ਸਿੰਘ ਖਾਲੜਾ ਦੇ ਕਿਰਦਾਰ ਦਾ ਨਾਂ ਵੀ ਬਦਲਣ ਲਈ ਕਿਹਾ ਗਿਆ। ਇਸ ਤੋਂ ਬਾਅਦ ਮੇਕਰਸ ਨੇ CBFC ਨੂੰ ਕਿਹਾ ਕਿ ਉਹ ਫਿਲਮ 'ਚ ਜਸਵੰਤ ਸਿੰਘ ਖਾਲੜਾ ਦਾ ਨਾਂ ਨਹੀਂ ਬਦਲ ਸਕਦੇ। ਖਾਲੜਾ ਨੂੰ ਸਿੱਖ ਕੌਮ ਸ਼ਹੀਦ ਮੰਨਦੀ ਹੈ। ਖਾਲੜਾ ਦੀ ਪਤਨੀ ਪਰਮਜੀਤ ਕੌਰ ਨੇ 2022 ਵਿੱਚ ਆਪਣੇ ਪਰਿਵਾਰ ਨਾਲ ਫਿਲਮ ਦੇਖੀ ਅਤੇ ਸਕ੍ਰੀਨਿੰਗ ਦੀ ਇਜਾਜ਼ਤ ਦਿੱਤੀ। ਉਨ੍ਹਾਂ ਨੇ ਇਸ ਫਿਲਮ ਨੂੰ ਬਿਨਾਂ ਕਿਸੇ ਕੱਟ ਦੇ ਰਿਲੀਜ਼ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: