ਚੰਡੀਗੜ੍ਹ: ਕਾਮੇਡੀ ਦੀ ਦੁਨੀਆਂ ਵਿੱਚ ਛਾਏ ਹੋਏ ਨੇ ਅਦਾਕਾਰ ਗੁਰਚੇਤ ਚਿੱਤਰਕਾਰ, ਜੋ ਆਏ ਦਿਨ ਰਾਜਨੀਤੀ ਉਤੇ ਆਪਣੀਆਂ ਟਿੱਪਣੀਆਂ ਕਾਰਨ ਸੁਰਖ਼ੀਆਂ ਵਿੱਚ ਬਣੇ ਰਹਿੰਦੇ ਹਨ। ਇਸੇ ਤਰ੍ਹਾਂ ਹਾਲ ਹੀ ਵਿੱਚ ਇਸ ਕਾਮੇਡੀਅਨ ਨੇ ਇੱਕ ਪੋਡਕਾਸਟ ਵਿੱਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨੇ ਕਾਫੀ ਹੈਰਾਨ ਕਰਨ ਵਾਲੀ ਗੱਲ ਸਾਂਝੀ ਕੀਤੀ।
ਜੀ ਹਾਂ...ਪੋਡਕਾਸਟ ਦੌਰਾਨ ਕਾਮੇਡੀਅਨ ਨੇ ਦੱਸਿਆ ਕਿ ਉਸ ਨੂੰ ਕਾਫੀ ਅਜੀਬੋ ਗਰੀਬ ਕਿਸਮ ਦੇ ਫੈਨ ਮਿਲੇ ਹਨ, ਇਸੇ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇੱਕ ਵਾਰ ਉਨ੍ਹਾਂ ਨੂੰ ਚੋਰ ਮਿਲੇ, ਹਾਲਾਂਕਿ ਉਹ ਚੋਰਾਂ ਨੂੰ ਫੈਨ ਸਮਝ ਗਏ ਸਨ, ਗੱਲਬਾਤ ਸਾਂਝੀ ਕਰਦੇ ਹੋ ਉਨ੍ਹਾਂ ਨੇ ਕਿਹਾ, 'ਦੁਪਹਿਰ ਦਾ ਦਿਨ ਸੀ, ਮੈਂ ਘਰੋਂ ਜਾ ਰਿਹਾ ਸੀ, ਰਸਤੇ ਵਿੱਚ ਦੋ ਮੁੰਡੇ ਆਏ ਮੋਟਰਸਾਈਕਲ ਉਤੇ, ਅਸਲ ਵਿੱਚ ਉਹ ਚੈਨੀ ਚੋਰ ਸੀ, ਮੈਨੂੰ ਲੱਗਿਆ ਕਿ ਉਹ ਮੇਰੇ ਫੈਨ ਹਨ, ਮੈਂ ਉਨ੍ਹਾਂ ਲਈ ਖੜ੍ਹ ਗਿਆ, ਉਨ੍ਹਾਂ ਨੇ ਮੇਰੀ ਚੈਨੀ ਨੂੰ ਹੱਥ ਪਾਇਆ, ਫਿਰ ਮੈਂ ਮੁੱਕਾ ਮਾਰਿਆ ਅਤੇ ਉਸਨੂੰ ਪਰੇ ਸੁੱਟ ਦਿੱਤਾ, ਮੈਨੂੰ ਉਥੇ ਕੋਈ ਇੱਟ ਵੀ ਨਹੀਂ ਮਿਲ ਰਹੀ ਸੀ।' ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਕਲਾਕਾਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਚੋਰਾਂ ਨੇ ਨਸ਼ਾ ਕੀਤਾ ਹੋਇਆ ਸੀ, ਇਸ ਲਈ ਉਹ ਭੱਜ ਗਏ। ਇਸ ਤੋਂ ਇਲਾਵਾ ਕਾਮੇਡੀਅਨ ਨੇ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਸਾਂਝੀਆਂ ਕੀਤੀਆਂ।
ਇਸ ਦੌਰਾਨ ਜੇਕਰ ਕਾਮੇਡੀਅਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਆਪਣੀਆਂ ਕਈ ਵੈੱਬ ਸੀਰੀਜ਼ ਨੂੰ ਲੈ ਕੇ ਚਰਚਾ ਬਟੋਰ ਰਹੇ ਹਨ, ਜਿਸ ਵਿੱਚ 'ਮੁਰਦਾ ਲੋਕ' ਵੀ ਸ਼ਾਮਲ ਹੈ, ਜਿਸ ਦਾ ਹਾਲ ਹੀ ਵਿੱਚ ਨਵਾਂ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ।
ਪੰਜਾਬ ਦੇ ਮਾਲਵਾ ਖੇਤਰ ਅਧੀਨ ਆਉਂਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ੂਟ ਗਈ ਇਸ ਵੈੱਬ ਸੀਰੀਜ਼ ਦਾ ਥੀਮ ਸਮਾਜ ਵਿੱਚ ਗੰਧਲਾਪਣ ਫੈਲਾ ਰਹੇ ਉਨ੍ਹਾਂ ਲੋਕਾਂ ਦੁਆਲੇ ਕੇਂਦਰਿਤ ਕੀਤਾ ਗਿਆ ਹੈ, ਜੋ ਆਪਣੀਆਂ ਜ਼ਮੀਰਾਂ ਉਤੇ ਕਾਇਮ ਨਹੀਂ ਰਹਿੰਦੇ ਅਤੇ ਇੰਨ੍ਹਾਂ ਨੂੰ ਹੀ ਬੇਹੱਦ ਭਾਵਪੂਰਨ ਅਤੇ ਪ੍ਰਭਾਵੀ ਕਹਾਣੀ ਸਾਰ ਦੁਆਰਾ ਮੁਰਦੇ ਲੋਕਾਂ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: