ਹੈਦਰਾਬਾਦ: ਦਿਲਜੀਤ ਦੁਸਾਂਝ ਅਤੇ ਪਰਿਣੀਤੀ ਚੋਪੜਾ ਸਟਾਰਰ ਫਿਲਮ 'ਅਮਰ ਸਿੰਘ ਚਮਕੀਲਾ' ਇਸ ਸਮੇਂ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਹੀ ਹੈ। ਜਦੋਂ ਤੋਂ ਇਹ ਨੈੱਟਫਿਲਕਸ ਉਤੇ ਰਿਲੀਜ਼ ਹੋਈ ਹੈ, ਸੰਗੀਤਕ ਡਰਾਮਾ ਫਿਲਮ ਆਪਣੇ ਪਲਾਟ ਅਤੇ ਸਿਨੇਮੈਟਿਕ ਚਮਕ ਲਈ ਧਿਆਨ ਖਿੱਚ ਰਹੀ ਹੈ। ਦਰਸ਼ਕ ਇਸ ਫਿਲਮ ਦੀ ਬਹੁਤ ਤਾਰੀਫ ਕਰ ਰਹੇ ਹਨ, ਜਿਸ ਵਿੱਚ ਮੁੱਖ ਭੂਮਿਕਾ ਵਿੱਚ ਅਦਾਕਾਰ ਦਿਲਜੀਤ ਅਤੇ ਪਰਿਣੀਤੀ ਹਨ। ਹੁਣ, ਮਸ਼ਹੂਰ ਡੇਅਰੀ ਕੰਪਨੀ ਅਮੂਲ ਇੰਡੀਆ ਨੇ ਫਿਲਮ ਨਾਲ ਸੰਬੰਧੀ ਇੱਕ ਰਚਨਾਤਮਕ ਪੋਸਟਰ ਸਾਂਝਾ ਕੀਤਾ ਹੈ।
ਜੀ ਹਾਂ...ਮਸ਼ਹੂਰ ਡੇਅਰੀ ਕੰਪਨੀ ਅਮੂਲ ਇੰਡੀਆ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਇੱਕ ਐਨੀਮੇਟਡ ਤਸਵੀਰ ਪੋਸਟ ਕੀਤੀ ਹੈ ਜਿਸ ਵਿੱਚ ਪਰਿਣੀਤੀ ਚੋਪੜਾ ਅਤੇ ਦਿਲਜੀਤ ਦੁਸਾਂਝ ਫਿਲਮ 'ਅਮਰ ਸਿੰਘ ਚਮਕੀਲਾ' ਵਿੱਚ ਨਿਭਾਏ ਕਿਰਦਾਰਾਂ ਵਿੱਚ ਦਿਖਾਈ ਦਿੱਤੇ ਹਨ। ਇਸ ਜੋੜੀ ਨੂੰ ਲਾਈਵ ਪ੍ਰਦਰਸ਼ਨ ਕਰਦੇ ਹੋਏ ਮੱਖਣ ਅਤੇ ਬਰੈੱਡ ਦੇ ਟੁਕੜੇ ਫੜ ਕੇ ਆਪਣਾ ਮਾਈਕ੍ਰੋਫੋਨ ਘੁਮਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਪੋਸਟਰ 'ਤੇ ਲਿਖਿਆ ਹੈ, "ਏਕ ਚਮਚ ਖਿਲਾ, ਅਮੂਲ ਪੰਜਾਬ ਦਾ ਮੱਖਣ।"
ਹੁਣ ਪਰਿਣੀਤੀ ਚੋਪੜਾ ਨੇ ਅਮਰ ਸਿੰਘ ਚਮਕੀਲਾ ਨੂੰ ਅਮੂਲ ਦੇ ਪੋਸਟਰ ਦਾ ਜਵਾਬ ਦਿੱਤਾ ਹੈ। ਪਰਿਣੀਤੀ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਸੈਕਸ਼ਨ 'ਤੇ ਦੋ ਦਿਲ ਦੇ ਆਕਾਰ ਵਾਲੇ ਇਮੋਜੀਜ਼ ਦੇ ਨਾਲ ਪੋਸਟਰ ਸਾਂਝਾ ਕੀਤਾ।
ਇਸ ਫਿਲਮ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ 'ਤੇ ਰੌਸ਼ਨੀ ਪਾਈ ਗਈ ਹੈ। ਚਮਕੀਲਾ ਆਪਣੇ 1980 ਦੇ ਦਹਾਕੇ ਦੇ ਲਾਈਵ ਇਲੈਕਟ੍ਰਿਕ ਪ੍ਰਦਰਸ਼ਨ ਅਤੇ ਰਿਕਾਰਡ ਤੋੜਨ ਵਾਲੇ ਸੰਗੀਤ ਲਈ ਮਸ਼ਹੂਰ ਸੀ। ਮਸ਼ਹੂਰ ਹਸਤੀਆਂ ਅਤੇ ਪ੍ਰਸ਼ੰਸਕ ਇਮਤਿਆਜ਼ ਅਲੀ ਦੀ ਫਿਲਮ ਦੀ ਤਾਰੀਫ ਕਰ ਰਹੇ ਹਨ। ਹਾਲ ਹੀ ਵਿੱਚ ਕਾਰਤਿਕ ਆਰੀਅਨ, ਰਾਜਕੁਮਾਰ ਰਾਓ ਅਤੇ ਤ੍ਰਿਪਤੀ ਡਿਮਰੀ ਨੇ ਫਿਲਮ ਦੀ ਸਮੀਖਿਆ ਕੀਤੀ ਸੀ।
ਅਦਾਕਾਰ ਦਿਲਜੀਤ ਦੁਸਾਂਝ ਨੇ ਚਮਕੀਲਾ ਦੀ ਭੂਮਿਕਾ ਨਿਭਾਈ, ਜੋ ਆਪਣੇ ਸਮੇਂ ਦੇ ਸਭ ਤੋਂ ਵੱਧ ਵਿਕਣ ਵਾਲੇ ਸੰਗੀਤਕਾਰ ਸਨ, ਜਿਸ ਨੇ 1980 ਦੇ ਦਹਾਕੇ ਵਿੱਚ ਆਪਣੇ ਸੰਗੀਤ ਦੀ ਵਰਤੋਂ ਆਪਣੇ ਆਪ ਨੂੰ ਗਰੀਬੀ ਤੋਂ ਵਿਸ਼ਵ ਮਾਨਤਾ ਤੱਕ ਪਹੁੰਚਾਉਣ ਲਈ ਮਿਹਨਤ ਕੀਤੀ। ਪਰਿਣੀਤੀ ਅਮਰ ਸਿੰਘ ਚਮਕੀਲਾ ਦੀ ਪਤਨੀ ਅਮਰਜੋਤ ਕੌਰ ਦਾ ਕਿਰਦਾਰ ਨਿਭਾ ਰਹੀ ਹੈ। ਇਹ ਫਿਲਮ 12 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਉੱਪਲਬਧ ਕਰਵਾਈ ਗਈ ਹੈ।