ਪੰਜਾਬ

punjab

ETV Bharat / entertainment

ਦੂਜੇ ਵਿਆਹ ਤੋਂ ਪਹਿਲੀ ਵਾਰ ਮਾਂ ਬਣਨ ਜਾ ਰਹੀ ਹੈ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ, ਜਾਣੋ ਕਦੋਂ ਦੇਵੇਗੀ ਗੁੱਡਨਿਊਜ਼ - ਮਾਹਿਰਾ ਖਾਨ

Mahira Khan Pregnant: ਸ਼ਾਹਰੁਖ ਖਾਨ ਨਾਲ ਫਿਲਮ 'ਰਈਸ' 'ਚ ਬਤੌਰ ਅਦਾਕਾਰਾ ਕੰਮ ਕਰਨ ਵਾਲੀ ਪਾਕਿਸਤਾਨੀ ਸੁੰਦਰੀ ਮਾਹਿਰਾ ਖਾਨ ਕੀ ਮਾਂ ਬਣਨ ਜਾ ਰਹੀ ਹੈ? ਆਓ ਜਾਣਦੇ ਹਾਂ ਸੱਚ ਕੀ ਹੈ?

Etv Bharat
Etv Bharat

By ETV Bharat Entertainment Team

Published : Feb 12, 2024, 1:44 PM IST

ਮੁੰਬਈ (ਬਿਊਰੋ): ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਦੀ ਫਿਲਮ 'ਰਈਸ' 'ਚ ਲੀਡ ਅਦਾਕਾਰਾ ਦੇ ਰੂਪ 'ਚ ਨਜ਼ਰ ਆਉਣ ਵਾਲੀ ਪਾਕਿਸਤਾਨੀ ਬਿਊਟੀ ਮਾਹਿਰਾ ਖਾਨ ਜਲਦ ਹੀ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦੇਣ ਜਾ ਰਹੀ ਹੈ। ਜੀ ਹਾਂ...ਮਾਹਿਰਾ ਖਾਨ ਗਰਭਵਤੀ ਹੈ ਅਤੇ ਹੁਣ ਉਹ ਮਾਂ ਬਣਨ ਜਾ ਰਹੀ ਹੈ।

ਅਦਾਕਾਰਾ ਨੇ ਅਕਤੂਬਰ 2023 ਵਿੱਚ ਕਾਰੋਬਾਰੀ ਸਲੀਮ ਕਰੀਮ ਨਾਲ ਵਿਆਹ ਕੀਤਾ ਸੀ। ਮਾਹਿਰਾ ਆਪਣੇ ਦੂਜੇ ਵਿਆਹ ਤੋਂ ਪਹਿਲੀ ਵਾਰ ਮਾਂ ਬਣਨ ਜਾ ਰਹੀ ਹੈ। ਮਾਹਿਰਾ ਖਾਨ ਨੇ ਆਪਣੇ ਦੂਜੇ ਵਿਆਹ ਦੇ ਤਿੰਨ ਮਹੀਨੇ ਬਾਅਦ ਹੀ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਗਰਭਵਤੀ ਹੋਣ ਦੀ ਪੋਸਟ:ਦਰਅਸਲ, ਸੋਸ਼ਲ ਮੀਡੀਆ 'ਤੇ ਅਦਾਕਾਰਾ ਦੀ ਗਰਭ ਅਵਸਥਾ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਵਾਇਰਲ ਪ੍ਰੈਗਨੈਂਸੀ ਪੋਸਟ 'ਚ ਅਦਾਕਾਰਾ ਦੀ ਡਿਲੀਵਰੀ ਡੇਟ ਵੀ ਸਾਹਮਣੇ ਆ ਰਹੀ ਹੈ ਪਰ ਜੋੜੇ ਵਲੋਂ ਪ੍ਰੈਗਨੈਂਸੀ ਦੀ ਖਬਰ 'ਤੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਜੋੜਾ ਬਹੁਤ ਜਲਦ ਗਰਭ ਅਵਸਥਾ ਦਾ ਐਲਾਨ ਕਰ ਸਕਦਾ ਹੈ।

ਵਾਇਰਲ ਪ੍ਰੈਗਨੈਂਸੀ ਪੋਸਟ ਦੇ ਅਨੁਸਾਰ ਅਦਾਕਾਰਾ ਅਗਸਤ-ਸਤੰਬਰ 2024 ਵਿੱਚ ਆਪਣੇ ਦੂਜੇ ਵਿਆਹ ਤੋਂ ਆਪਣੇ ਪਹਿਲੇ ਬੱਚੇ ਨੂੰ ਜਨਮ ਦੇ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰੈਗਨੈਂਸੀ ਕਾਰਨ ਅਦਾਕਾਰਾ ਨੇ ਆਪਣੇ ਕੰਮ ਤੋਂ ਬ੍ਰੇਕ ਲੈ ਲਿਆ ਹੈ।

ਕੌਣ ਹੈ ਮਾਹਿਰਾ ਖਾਨ?: ਤੁਹਾਨੂੰ ਦੱਸ ਦੇਈਏ ਕਿ ਮਾਹਿਰਾ ਖਾਨ ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਹੈ, ਜਿਸ ਨੇ ਸ਼ਾਹਰੁਖ ਖਾਨ ਦੀ ਫਿਲਮ 'ਰਈਸ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਦੇ ਨਾਲ ਹੀ ਸਾਲ 2009 'ਚ ਅਦਾਕਾਰਾ ਨੇ ਪਹਿਲੀ ਵਾਰ ਅਲੀ ਅਸਕਰੀ ਨਾਲ ਵਿਆਹ ਕੀਤਾ ਸੀ। ਇਸ ਵਿਆਹ ਤੋਂ ਅਦਾਕਾਰਾ ਦੇ ਘਰ ਬੇਟੇ ਅਜ਼ਲਾਨ ਨੇ ਜਨਮ ਲਿਆ ਪਰ ਅਦਾਕਾਰਾ ਦਾ ਇਹ ਵਿਆਹ ਜਲਦੀ ਹੀ ਟੁੱਟ ਗਿਆ।

ABOUT THE AUTHOR

...view details