ਚੰਡੀਗੜ੍ਹ:ਰਾਜਨੀਤਿਕ ਪਾਰੀ ਦੇ ਉਤਰਾਅ-ਚੜਾਵ ਭਰੇ ਰਹੇ ਲੰਮੇਂ ਸਫ਼ਰ ਤੋਂ ਬਾਅਦ ਅਜ਼ੀਮ ਅਤੇ ਪਦਮ ਸ਼੍ਰੀ ਗਾਇਕ ਹੰਸ ਰਾਜ ਹੰਸ ਸੰਗੀਤਕ ਸਫਾਂ ਵਿੱਚ ਇੱਕ ਵਾਰ ਮੁੜ ਵਾਪਸੀ ਕਰਦੇ ਨਜ਼ਰੀ ਆ ਰਹੇ ਹਨ, ਜਿਸ ਦੇ ਮੱਦੇਨਜ਼ਰ ਹੀ ਆਸਟ੍ਰੇਲੀਆਂ ਦੇ ਵਿਸ਼ੇਸ਼ ਦੌਰੇ ਅਧੀਨ ਅੱਜ ਬ੍ਰਿਸਬੇਨ ਪੁੱਜਣ ਉਤੇ ਉਨ੍ਹਾਂ ਦਾ ਕਲਾ ਖੇਤਰ ਸ਼ਖਸੀਅਤਾਂ ਅਤੇ ਸੰਗੀਤ ਪ੍ਰੇਮੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਹਾਲ ਹੀ ਵਿੱਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀ ਸੰਸਦੀ ਸੀਟ ਫ਼ਰੀਦਕੋਟ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਰਾਜਨੀਤਿਕ ਦ੍ਰਿਸ਼ਾਂਵਲੀ ਤੋਂ ਲਗਭਗ ਕਿਨਾਰਾ ਕਰਨ ਵੱਲ ਵੱਧਦੇ ਵਿਖਾਈ ਦੇ ਰਹੇ ਹਨ ਇਹ ਬਾਕਮਾਲ ਗਾਇਕ, ਜਿਸ ਦਾ ਇਜ਼ਹਾਰ ਉਨ੍ਹਾਂ ਦੀ ਰਾਜਨੀਤਿਕ ਪਿੜਾਂ ਵਿੱਚ ਨਾ-ਮੌਜੂਦਗੀ ਅਤੇ ਸੰਗੀਤਕ ਖੇਤਰ ਵਿੱਚ ਵੱਧ ਰਹੀ ਸਰਗਰਮੀ ਵੀ ਭਲੀਭਾਂਤ ਕਰਵਾ ਰਹੀ ਹੈ।
ਫਿਲਹਾਲ ਉਨ੍ਹਾਂ ਦੇ ਉਕਤ ਦੌਰੇ ਦੀ ਗੱਲ ਕਰੀਏ ਤਾਂ 20 ਅਕਤੂਬਰ ਨੂੰ ਹੋਣ ਜਾ ਰਹੇ ਗ੍ਰੈਂਡ ਕੰਸਰਟ ਦਾ ਬਣਨ ਜਾ ਰਹੇ ਹਨ ਜਨਾਬ ਹੰਸ ਰਾਜ ਹੰਸ, ਜਿੰਨ੍ਹਾਂ ਦੇ ਵਿਸ਼ਾਲ ਅਤੇ ਆਲੀਸ਼ਾਨ ਪੱਧਰ ਉਤੇ ਕਰਵਾਏ ਜਾ ਰਹੇ ਇਸ ਸ਼ੋਅ ਦੀਆਂ ਸਾਰੀਆਂ ਤਿਆਰੀਆਂ ਪ੍ਰਬੰਧਕਾਂ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ।