ਚੰਡੀਗੜ੍ਹ:ਨਿਰਮਲ ਰਿਸ਼ੀ ਪੰਜਾਬੀ ਸਿਨੇਮਾ ਦੀ 'ਬਾਬਾ ਬੋਹੜ' ਹੈ, ਸ਼ਾਇਦ ਹੀ ਕੋਈ ਪੰਜਾਬੀ ਫਿਲਮ ਹੋਵੇ, ਜਿਸ ਵਿੱਚ ਇਸ ਅਦਾਕਾਰਾ ਨੂੰ ਸ਼ਾਮਲ ਨਾ ਕੀਤਾ ਗਿਆ ਹੋਵੇ, ਦੂਜੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਪੰਜਾਬੀ ਸਿਨੇਮਾ ਦੀਆਂ ਫਿਲਮਾਂ ਇਸ ਅਦਾਕਾਰਾ ਤੋਂ ਬਿਨ੍ਹਾਂ ਅਧੂਰੀਆਂ ਹਨ।
ਹੁਣ ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਅਤੇ ਗੁਰਪ੍ਰੀਤ ਭੰਗੂ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਅਜਿਹੀ ਵੀਡੀਓ ਸਾਂਝੀ ਕੀਤੀ ਹੈ, ਜੋ ਹਰ ਕਿਸੇ ਦਾ ਧਿਆਨ ਖਿੱਚ ਰਹੀ ਹੈ, ਦਰਅਸਲ, ਇਹ ਵੀਡੀਓ ਇਹਨਾਂ ਚਾਰੋਂ ਅਦਾਕਾਰਾਂ ਦੀ ਕਿਸੇ ਫਿਲਮ ਦੀ ਸ਼ੂਟਿੰਗ ਉਤੇ ਜਾਂਦੇ ਸਮੇਂ ਦੀ ਹੈ, ਜਿਸ ਵਿੱਚ ਰੁਪਿੰਦਰ ਰੂਪੀ, ਸੀਮਾ ਕੌਸ਼ਲ ਅਤੇ ਗੁਰਪ੍ਰੀਤ ਭੰਗੂ ਅਦਾਕਾਰਾ ਨਿਰਮਲ ਰਿਸ਼ੀ ਨਾਲ ਮਜ਼ਾਕ ਕਰਦੀਆਂ ਨਜ਼ਰੀ ਪੈ ਰਹੀਆਂ ਹਨ ਅਤੇ ਕਹਿੰਦੀਆਂ ਹਨ ਕਿ ਬੀਬੀ ਨੂੰ ਵਿਆਉਣ ਚੱਲੇ ਹਾਂ...।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਨਿਰਮਲ ਰਿਸ਼ੀ ਨੇ ਪੈਸਿਆਂ ਵਾਲਾ ਹਾਰ ਗਲ਼ ਵਿੱਚ ਪਾਇਆ ਹੋਇਆ ਹੈ, ਉਹ ਰੁਪਿੰਦਰ ਰੂਪੀ, ਸੀਮਾ ਕੌਸ਼ਲ ਅਤੇ ਗੁਰਪ੍ਰੀਤ ਭੰਗੂ ਦੇ ਮਜ਼ਾਕ ਉਤੇ ਉਹਨਾਂ ਨੂੰ ਟੋਕਦੀ ਨਜ਼ਰੀ ਪੈ ਰਹੀ ਹੈ। ਪਰ ਇਹ ਤਿੰਨੋਂ ਅਦਾਕਾਰਾਂ ਲਗਾਤਾਰ ਗੀਤ ਗਾ ਕੇ ਤਾੜੀ ਪਾ ਕੇ ਨਿਰਮਲ ਰਿਸ਼ੀ ਨੂੰ ਮਜ਼ਾਕ ਕਰਦੀਆਂ ਨਜ਼ਰੀ ਪੈ ਰਹੀਆਂ ਹਨ। ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਗਿਆ, 'ਸ਼ੂਟਿੰਗ ਦੌਰਾਨ ਮਜ਼ੇਦਾਰ ਸਮਾਂ।'