ਪੰਜਾਬ

punjab

ETV Bharat / entertainment

ਨਿਰਮਲ ਰਿਸ਼ੀ ਨੇ ਮਾਰਿਆ ਨੀਰੂ ਬਾਜਵਾ ਨੂੰ ਸ਼ਰੇਆਮ 'ਧੱਕਾ'? ਪ੍ਰਸ਼ੰਸਕਾਂ ਨੇ ਕੀਤੇ ਅਜਿਹੇ ਕੁਮੈਂਟ - NEERU BAJWA

ਹਾਲ ਹੀ ਵਿੱਚ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜੋ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚ ਰਹੀ ਹੈ।

Neeru Bajwa
Neeru Bajwa (Instagram @Neeru Bajwa)

By ETV Bharat Entertainment Team

Published : 6 hours ago

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ 'ਕੁਈਨ' ਨੀਰੂ ਬਾਜਵਾ ਇਸ ਸਮੇਂ ਆਪਣੀ ਨਵੀਂ ਫਿਲਮ 'ਮਧਾਣੀਆਂ' ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ, ਇਸ ਫਿਲਮ ਦਾ ਨਿਰਦੇਸ਼ਨ ਨਵ ਬਾਜਵਾ ਕਰ ਰਹੇ ਹਨ ਅਤੇ ਇਸ ਫਿਲਮ ਵਿੱਚ ਅਦਾਕਾਰਾ ਦੇ ਨਾਲ ਦੇਵ ਖਰੌੜ ਵਰਗੇ ਸ਼ਾਨਦਾਰ ਅਦਾਕਾਰ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ।

ਹੁਣ ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਜੈਸਮੀਨ ਅਖ਼ਤਰ ਅਤੇ ਮੰਨਤ ਨੂਰ ਨਾਲ ਗੀਤ 'ਫਲਾਈ ਕਰਕੇ' ਉਤੇ ਨੱਚਦੀ ਨਜ਼ਰੀ ਪੈ ਰਹੀ ਹੈ, ਇਸ ਦੌਰਾਨ ਪਿੱਛੇ ਤੋਂ ਅਦਾਕਾਰਾ ਨਿਰਮਲ ਰਿਸ਼ੀ ਅਤੇ ਰੁਪਿੰਦਰ ਰੂਪੀ ਆਉਂਦੀਆਂ ਹਨ ਅਤੇ ਉਹ ਅਚਾਨਕ ਨੀਰੂ ਬਾਜਵਾ ਨੂੰ 'ਧੱਕਾ' ਦੇ ਦਿੰਦੀਆਂ ਹਨ, ਇਸ ਤੋਂ ਬਾਅਦ ਨੀਰੂ ਬਾਜਵਾ ਆਪਣੀ ਕਮਰ ਫੜ ਕੇ ਬੈਠ ਜਾਂਦੀ ਹੈ ਅਤੇ ਉਹ ਨੱਚ ਰਹੀ ਨਿਰਮਲ ਰਿਸ਼ੀ ਨੂੰ ਅਜੀਬ ਜਿਹਾ ਰਿਐਕਸ਼ਨ ਦੇਣ ਲੱਗਦੀ ਹੈ। ਹਾਲਾਂਕਿ ਇਹ ਵੀਡੀਓ ਅਦਾਕਾਰਾਂ ਨੇ ਸਿਰਫ਼ ਮੌਜ ਮਸਤੀ ਲਈ ਬਣਾਈ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਨੀਰੂ ਬਾਜਵਾ ਨੇ ਲਿਖਿਆ ਹੈ, 'ਚੰਗਾ ਈ ਫਲਾਈ ਕਰਵਾਤਾ ਅੱਜ ਤਾਂ।'

ਵੀਡੀਓ ਦੇਖ ਕੇ ਕੀ ਬੋਲੇ ਯੂਜ਼ਰਸ

ਹੁਣ ਇਸ ਵੀਡੀਓ ਉਤੇ ਦਰਸ਼ਕ ਤਰ੍ਹਾ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ ਅਤੇ ਹੱਸਣ ਵਾਲੇ ਇਮੋਜੀ ਵੀ ਸਾਂਝੇ ਕਰ ਰਹੇ ਹਨ, ਇੱਕ ਨੇ ਲਿਖਿਆ, 'ਨਵੇਂ ਮਾਡਲ ਫੇਲ੍ਹ, ਪੁਰਾਣੇ ਮਾਡਲ ਕਾਮਯਾਬ ਹੋਏ।' ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਲਾਲ ਦਿਲ ਦਾ ਇਮੋਜੀ ਵੀ ਸਾਂਝੇ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਨੇ ਇਹ ਵੀਡੀਓ 'ਮਧਾਣੀਆਂ' ਫਿਲਮ ਦੇ ਸੈੱਟ ਤੋਂ ਸਾਂਝੀ ਕੀਤੀ ਹੈ।

ਨੀਰੂ ਬਾਜਵਾ ਦਾ ਵਰਕਫਰੰਟ

ਇਸ ਦੌਰਾਨ ਜੇਕਰ ਅਦਾਕਾਰਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਇਸ ਸਮੇਂ ਕਈ ਫਿਲਮਾਂ ਨੂੰ ਲੈ ਕੇ ਲਗਾਤਾਰ ਚਰਚਾ ਬਟੋਰ ਰਹੀ ਹੈ, ਜਿਸ ਵਿੱਚ ਇੱਕ ਬਾਲੀਵੁੱਡ ਫਿਲਮ 'ਸੰਨ ਆਫ਼ ਸਰਦਾਰ 2' ਵੀ ਸ਼ਾਮਲ ਹੈ, ਇਸ ਤੋਂ ਇਲਾਵਾ ਪਿਛਲੀ ਵਾਰ ਅਦਾਕਾਰਾ ਅੰਮ੍ਰਿਤ ਮਾਨ ਅਤੇ ਜਸ ਬਾਜਵਾ ਦੀ ਫਿਲਮ 'ਸ਼ੁਕਰਾਨਾ' ਵਿੱਚ ਨਜ਼ਰ ਆਈ ਸੀ, ਇਸ ਤੋਂ ਇਲਾਵਾ ਅਦਾਕਾਰਾ ਆਪਣੀਆਂ ਤਸਵੀਰਾਂ ਕਾਰਨ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।

ਇਹ ਵੀ ਪੜ੍ਹੋ:

ABOUT THE AUTHOR

...view details