ਫਰੀਦਕੋਟ:ਪੰਜਾਬੀ ਗਾਇਕੀ ਦੇ ਖੇਤਰ 'ਚ ਵੱਡੇ ਨਾਂਅ ਵਜੋ ਅਪਣਾ ਸ਼ੁਮਾਰ ਕਰਵਾਉਣ 'ਚ ਸਫ਼ਲ ਰਹੇ ਗਾਇਕ ਸ਼ਿਵਜੋਤ ਨੇ ਅਪਣਾ ਇੱਕ ਵਿਸ਼ੇਸ਼ ਗਾਣਾ 'ਨਾਨਕ ਦੁਆਰ' ਰਿਲੀਜ਼ ਕਰ ਦਿੱਤਾ ਹੈ। ਇਹ ਗੀਤ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।
'ਇਗਨਿਤੇ ਮਿਊਜ਼ਿਕ' ਵੱਲੋ ਪ੍ਰਸਤੁਤ ਕੀਤੇ ਜਾ ਰਹੇ ਇਸ ਧਾਰਮਿਕ ਗਾਣੇ ਦਾ ਸੰਗੀਤ D Boss ਵੱਲੋ ਤਿਆਰ ਕੀਤਾ ਗਿਆ ਹੈ ਜਦਕਿ ਇਸ ਦੀ ਸ਼ਬਦ ਰਚਨਾ ਮਨਜੋਤ ਪੰਧੇਰ ਦੁਆਰਾ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾ ਵੀ ਕਈ ਧਾਰਮਿਕ ਗਾਣਿਆ ਦੀ ਸਿਰਜਨਾ ਕਰ ਚੁੱਕੇ ਹਨ। ਰੂਹਾਨੀਅਤ ਰੰਗ ਵਿੱਚ ਰੰਗੇ ਇਸ ਧਾਰਮਿਕ ਗੀਤ ਨੂੰ ਲੈ ਕੇ ਗਾਇਕ ਸ਼ਿਵਜੋਤ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਸਬੰਧੀ ਅਪਣੇ ਮਨ ਦੇ ਭਾਵਪੂਰਨ ਵਲਵਲਿਆਂ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਮਹਾਨ ਪ੍ਰਕਾਸ਼ਪੁਰਬ ਪ੍ਰਤੀ ਅਪਣੀ ਆਸਥਾ ਅਤੇ ਨਿਮਾਣੀ ਜਿਹੀ ਕੋਸ਼ਿਸ਼ ਵਜੋ ਉਹ ਇਹ ਧਾਰਮਿਕ ਗੀਤ ਸਾਹਮਣੇ ਲੈ ਕੇ ਆਏ ਹਨ। ਉਮੀਦ ਹੈ ਕਿ ਸਾਰੇ ਪ੍ਰਸੰਸਕ ਅਤੇ ਸੰਗੀਤ ਪ੍ਰੇਮੀ ਇਸ ਗੀਤ ਨੂੰ ਭਰਪੂਰ ਪਿਆਰ ਅਤੇ ਸਨੇਹ ਦੇਣਗੇ।