ਚੰਡੀਗੜ੍ਹ: ਪੰਜਾਬੀ ਸਿਨੇਮਾ ਨੂੰ ਵੰਨ-ਸੁਵੰਨਤਾ ਭਰੇ ਰੰਗ ਦੇਣ ਵਿੱਚ ਇਹ ਵਰ੍ਹਾਂ ਮੁੜ ਅਹਿਮ ਭੂਮਿਕਾ ਨਿਭਾਉਣ ਜਾ ਰਿਹਾ ਹੈ, ਜਿਸ ਦੇ ਨਵੇਂ ਆਗਾਜ਼ ਵੱਲ ਵੱਧ ਚੁੱਕੇ ਇਸ ਸਿਲਸਿਲੇ ਵਜੋਂ ਹੀ ਸਾਹਮਣੇ ਆਉਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ 'ਚੋਰਾਂ ਨਾਲ ਯਾਰੀਆਂ', ਜੋ ਜਲਦ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਅਲਪਾਈਨ' ਅਤੇ 'ਸਿੱਧੂ ਮੋਸ਼ਨ ਪਿਕਚਰਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਇੱਕ ਵਿਸ਼ੇਸ਼ ਗਾਣਾ 'ਦੋ ਬੇੜੀਆਂ 'ਚ ਪੈਰ ਧਰਦਾ' ਅੱਜ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ। ਪਾਲੀਵੁੱਡ ਦੀ ਇਸ ਸਾਲ ਦੀ ਮੁੱਢਲੀ ਕਾਮੇਡੀ ਡ੍ਰਾਮੈਟਿਕ ਪੇਸ਼ਕਸ਼ ਦੇ ਤੌਰ ਉਤੇ ਸਾਹਮਣੇ ਆਉਣ ਜਾ ਰਹੀ ਉਕਤ ਫਿਲਮ ਦੇ ਇਸ ਗਾਣੇ ਨੂੰ ਅਵਾਜ਼ ਚਰਚਿਤ ਅਤੇ ਉਭਰਦੀ ਗਾਇਕਾ ਸਿਮਰਨ ਭਾਰਦਵਾਜ ਵੱਲੋਂ ਦਿੱਤੀ ਗਈ ਹੈ। ਇੰਗਲੈਂਡ ਵਿਖੇ ਫਿਲਮਾਈ ਗਈ ਇਸ ਮੰਨੋਰੰਜਕ ਫਿਲਮ 17 ਜਨਵਰੀ ਨੂੰ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਹੈ।