ਪੰਜਾਬ

punjab

ETV Bharat / entertainment

ਲੱਖ ਲੁਕਾਉਣ ਉਤੇ ਵੀ ਨਹੀਂ ਲੁਕਿਆ ਨਾਗਾ-ਸ਼ੋਭਿਤਾ ਦਾ ਪਿਆਰ, ਜਾਣੋ ਕਦੋਂ ਅਤੇ ਕਿੱਥੇ ਸ਼ੁਰੂ ਹੋਈ ਜੋੜੇ ਦੀ ਪਿਆਰ ਕਹਾਣੀ - Naga and Sobhita Love Story - NAGA AND SOBHITA LOVE STORY

Naga Chaitanya and Sobhita Dhulipala Love Story: ਸਾਊਥ ਸਿਨੇਮਾ ਦੇ ਸਟਾਰ ਨਾਗਾ ਚੈਤੰਨਿਆ ਦੂਜੀ ਵਾਰ ਘੋੜੀ ਚੜ੍ਹਨ ਜਾ ਰਹੇ ਹਨ। ਇਸ ਵਾਰ ਨਾਗਾ ਅਦਾਕਾਰਾ ਸ਼ੋਭਿਤਾ ਧੂਲੀਪਾਲਾ ਨਾਲ ਵਿਆਹ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਆਓ ਇੱਕ ਨਜ਼ਰ ਮਾਰੀਏ ਨਾਗਾ ਅਤੇ ਸ਼ੋਭਿਤਾ ਦੀ ਪ੍ਰੇਮ ਕਹਾਣੀ ਉਤੇ।

Naga Chaitanya and Sobhita Dhulipala Love Story
Naga Chaitanya and Sobhita Dhulipala Love Story (etv bharat)

By ETV Bharat Entertainment Team

Published : Aug 8, 2024, 3:16 PM IST

ਹੈਦਰਾਬਾਦ:ਸਾਊਥ ਸਿਨੇਮਾ ਦੇ ਸਟਾਰ ਨਾਗਾ ਚੈਤੰਨਿਆ ਇੱਕ ਵਾਰ ਫਿਰ ਵਿਆਹ ਕਰਨ ਜਾ ਰਹੇ ਹਨ। ਪਹਿਲੇ ਵਿਆਹ ਦੇ ਚਾਰ ਸਾਲ ਬਾਅਦ ਆਪਣੀ ਪਹਿਲੀ ਸਟਾਰ ਪਤਨੀ ਸਮੰਥਾ ਰੂਥ ਪ੍ਰਭੂ ਨੂੰ ਤਲਾਕ ਦੇਣ ਤੋਂ ਬਾਅਦ ਨਾਗਾ ਨੂੰ ਇੱਕ ਹੋਰ ਸਟਾਰ ਅਦਾਕਾਰਾ ਸ਼ੋਭਿਤਾ ਧੂਲੀਪਾਲਾ ਵਿੱਚ ਪਿਆਰ ਮਿਲਿਆ।

ਨਾਗਾ ਅਤੇ ਸ਼ੋਭਿਤਾ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਲੁਕ-ਛਿਪ ਕੇ ਡੇਟ ਕਰ ਰਹੇ ਹਨ। ਦੱਖਣ ਦੀ ਜੋੜੀ ਨੇ ਕਦੇ ਵੀ ਆਪਣੇ ਰਿਸ਼ਤੇ 'ਤੇ ਚੁੱਪੀ ਨਹੀਂ ਤੋੜੀ ਹੈ। ਹੁਣ ਨਾਗਾ ਅਤੇ ਸ਼ੋਭਿਤਾ ਦੀ ਮੰਗਣੀ ਉਤੇ ਮੋਹਰ ਲ਼ੱਗ ਗਈ ਹੈ।

ਜੀ ਹਾਂ...ਨਾਗਾ ਅਤੇ ਸ਼ੋਭਿਤਾ ਦੇ ਵਿਆਹ ਨੂੰ ਲੈ ਕੇ ਪੂਰੀ ਫਿਲਮ ਇੰਡਸਟਰੀ 'ਚ ਖੂਬ ਚਰਚਾ ਹੈ ਅਤੇ ਜੋੜੇ ਦਾ ਪਰਿਵਾਰ ਅੱਜ ਉਨ੍ਹਾਂ ਦੇ ਵਿਆਹ ਦੀਆਂ ਪੂਰੀ ਯੋਜਨਾਵਾਂ ਦਾ ਖੁਲਾਸਾ ਕਰਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਨਾਗਾ ਅਤੇ ਸ਼ੋਭਿਤਾ ਦੀ ਪ੍ਰੇਮ ਕਹਾਣੀ ਕਦੋਂ, ਕਿਵੇਂ ਅਤੇ ਕਿੱਥੇ ਸ਼ੁਰੂ ਹੋਈ।

ਕਿਵੇਂ ਫੈਲੀ ਡੇਟਿੰਗ ਦੀ ਖਬਰ?: ਤੁਹਾਨੂੰ ਦੱਸ ਦੇਈਏ ਕਿ ਨਾਗਾ ਅਤੇ ਸ਼ੋਭਿਤਾ ਨੇ ਦੇਸ਼-ਵਿਦੇਸ਼ ਵਿੱਚ ਲੁਕ-ਛਿਪ ਕੇ ਆਪਣੀ ਡੇਟਿੰਗ ਲਾਈਫ ਦਾ ਆਨੰਦ ਮਾਣਿਆ। ਇਸ ਦੇ ਨਾਲ ਹੀ ਜਦੋਂ ਦੋਵਾਂ ਦੀਆਂ ਇੱਕੋ ਥਾਂ ਅਤੇ ਲੋਕੇਸ਼ਨ ਤੋਂ ਵੱਖ-ਵੱਖ ਤਸਵੀਰਾਂ ਵਾਇਰਲ ਹੋਈਆਂ ਤਾਂ ਉਨ੍ਹਾਂ ਦੇ ਅਫੇਅਰ ਦੀਆਂ ਖ਼ਬਰਾਂ ਨੇ ਜ਼ੋਰ ਫੜ ਲਿਆ।

ਇਸ ਦੇ ਨਾਲ ਹੀ ਨਾਗਾ ਅਤੇ ਸ਼ੋਭਿਤਾ ਨੂੰ ਛੁੱਟੀਆਂ ਮਨਾਉਣ ਜਾਂਦੇ ਹੋਏ ਏਅਰਪੋਰਟ 'ਤੇ ਕਈ ਵਾਰ ਸਪਾਟ ਕੀਤਾ ਗਿਆ। ਹਾਲ ਹੀ 'ਚ ਜਦੋਂ ਇਸ ਜੋੜੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸੈਰ-ਸਪਾਟਾ ਸਥਾਨ ਤੋਂ ਵੱਖ-ਵੱਖ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਉਨ੍ਹਾਂ ਦੇ ਪਿਆਰ 'ਤੇ ਮੋਹਰ ਲੱਗ ਗਈ।

ਕਦੋਂ ਸ਼ੁਰੂ ਹੋਈ ਨਾਗਾ-ਸ਼ੋਭਿਤਾ ਦੀ ਪ੍ਰੇਮ ਕਹਾਣੀ?: ਤੁਹਾਨੂੰ ਦੱਸ ਦੇਈਏ ਕਿ ਨਾਗਾ ਚੈਤੰਨਿਆ ਨੇ ਸਾਲ 2017 ਵਿੱਚ ਸਮੰਥਾ ਰੂਥ ਪ੍ਰਭੂ ਨਾਲ ਵਿਆਹ ਕੀਤਾ ਸੀ ਅਤੇ ਫਿਰ ਸਾਲ 2021 ਵਿੱਚ ਦੋਵਾਂ ਨੇ ਆਪਣੇ ਵੱਖ ਹੋਣ ਦਾ ਐਲਾਨ ਕੀਤਾ ਸੀ।

ਕੁਝ ਸਮੇਂ ਬਾਅਦ ਨਾਗਾ ਦਾ ਨਾਂ 'ਪੋਨਿਯਿਨ ਸੇਲਵਨ' ਅਦਾਕਾਰਾ ਸ਼ੋਭਿਤਾ ਨਾਲ ਜੋੜਿਆ ਜਾਣ ਲੱਗਾ। ਨਾਗਾ ਨੇ ਸਾਲ 2021 ਤੋਂ ਹੀ ਸ਼ੋਭਿਤਾ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਸੀ। ਸਾਲ 2023 'ਚ ਸ਼ੋਭਿਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ।

ਇਸ ਪੋਸਟ 'ਚ ਉਨ੍ਹਾਂ ਦੇ ਹੱਥ 'ਚ ਕਿਤਾਬ ਸੀ ਪਰ ਪ੍ਰਸ਼ੰਸਕਾਂ ਨੇ ਅਦਾਕਾਰਾ ਨੂੰ 'ਚੋਰੀ' ਕਰਦੇ ਫੜ ਲਿਆ, ਕਿਉਂਕਿ ਪ੍ਰਸ਼ੰਸਕਾਂ ਨੇ ਸ਼ੋਭਿਤਾ ਤੋਂ ਪਹਿਲਾਂ ਨਾਗਾ ਦੇ ਹੱਥ 'ਚ ਇਹੀ ਕਿਤਾਬ ਦੇਖੀ ਸੀ। ਨਾਗਾ ਨੇ ਇਹ ਕਿਤਾਬ ਸਾਲ 2021 ਵਿੱਚ ਪੋਸਟ ਕੀਤੀ ਸੀ। ਸ਼ੋਭਿਤਾ ਦੀ ਇਸ ਪੋਸਟ 'ਤੇ ਕਈ ਯੂਜ਼ਰਸ ਨੇ ਲਿਖਿਆ ਸੀ, 'ਲੱਗਦਾ ਹੈ ਕਿ ਨਾਗਾ ਨੇ ਤੁਹਾਨੂੰ ਇਹ ਕਿਤਾਬ ਸੁਝਾਈ ਹੈ।'

ਖੁੱਲ੍ਹ ਕੇ ਮਾਣਿਆ ਛੁੱਟੀਆਂ ਦਾ ਆਨੰਦ: ਇੱਥੇ ਜੋੜੇ ਨੇ ਆਪਣੇ ਰਿਸ਼ਤੇ ਦੀ ਸ਼ੁਰੂਆਤ ਤੋਂ ਹੀ ਛੁੱਟੀਆਂ ਦਾ ਆਨੰਦ ਲੈਣਾ ਸ਼ੁਰੂ ਕਰ ਦਿੱਤਾ ਅਤੇ ਛੁੱਟੀਆਂ ਮਨਾਉਣ ਜਾਂਦੇ ਰਹੇ। ਅਜਿਹੇ 'ਚ ਹੌਲੀ-ਹੌਲੀ ਨਾਗਾ ਅਤੇ ਸ਼ੋਭਿਤਾ ਦੇ ਪਿਆਰ ਦਾ ਰਾਜ਼ ਸਾਰਿਆਂ ਦੇ ਸਾਹਮਣੇ ਖੁੱਲ੍ਹ ਗਿਆ।

ਫਿਰ ਜੋੜੇ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਸੰਕੇਤ ਵੀ ਦੇਣੇ ਸ਼ੁਰੂ ਕਰ ਦਿੱਤੇ। ਹਾਲਾਂਕਿ ਇਸ ਜੋੜੇ ਨੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਕੁਝ ਨਹੀਂ ਕਿਹਾ। ਪਰ ਜਦੋਂ ਉਸੇ ਹੋਟਲ ਤੋਂ ਦੋਵਾਂ ਦੀਆਂ ਇਕੱਠੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਲੋਕਾਂ ਨੂੰ ਉਨ੍ਹਾਂ ਦੇ ਪਿਆਰ 'ਤੇ ਸਖ਼ਤ ਸ਼ੱਕ ਹੋਇਆ।

ਜੰਗਲ ਸਫਾਰੀ ਇਕੱਠੀ: ਪਿਛਲੀ ਵਾਰ ਨਾਗਾ ਅਤੇ ਸ਼ੋਭਿਤਾ ਨੇ ਆਪਣੀ ਜੰਗਲ ਸਫਾਰੀ ਦੀਆਂ ਤਸਵੀਰਾਂ ਵੱਖ-ਵੱਖ ਸ਼ੇਅਰ ਕੀਤੀਆਂ ਸਨ, ਪਰ ਇੱਥੇ ਵੀ ਇਸ ਜੋੜੇ ਦੇ ਪਿਆਰ ਦੀ ਚੋਰੀ ਫੜੀ ਗਈ, ਕਿਉਂਕਿ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਇਹ ਜੋੜਾ ਇੱਕੋ ਕਾਰ ਵਿੱਚ ਵਿਦੇਸ਼ ਵਿੱਚ ਜੰਗਲ ਸਫਾਰੀ 'ਤੇ ਗਿਆ ਸੀ। ਇਸ ਦੇ ਨਾਲ ਹੀ ਨਾਗਾ ਅਤੇ ਸ਼ੋਭਿਤਾ ਨੇ ਉਸੇ ਲੋਕੇਸ਼ਨ ਦੀਆਂ ਤਸਵੀਰਾਂ ਸ਼ੇਅਰ ਕਰਕੇ ਕਿਸੇ ਤਰ੍ਹਾਂ ਇਹ ਖੁਲਾਸਾ ਕੀਤਾ ਕਿ ਉਹ ਪਿਆਰ ਵਿੱਚ ਹਨ।

ਨਾਗਾ ਚੈਤੰਨਿਆ ਦੀ ਪਹਿਲੀ ਪਤਨੀ:ਤੁਹਾਨੂੰ ਦੱਸ ਦੇਈਏ ਕਿ ਨਾਗਾ ਚੈਤੰਨਿਆ ਨੇ ਸਾਲ 2017 ਵਿੱਚ ਆਪਣੀ ਕੋ-ਸਟਾਰ ਸਮੰਥਾ ਰੂਥ ਪ੍ਰਭੂ ਨਾਲ ਸ਼ਾਹੀ ਵਿਆਹ ਕੀਤਾ ਸੀ। ਇਸ ਵਿਆਹ 'ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ ਅਤੇ ਪੂਰੇ ਦੇਸ਼ 'ਚ ਇਸ ਦੀ ਚਰਚਾ ਹੋਈ ਸੀ। ਇਸ ਦੇ ਨਾਲ ਹੀ ਨਾਗਾ ਅਤੇ ਸਮੰਥਾ ਦਾ ਵਿਆਹ 4 ਸਾਲ ਤੱਕ ਚੱਲਿਆ ਅਤੇ ਫਿਰ ਦੋਹਾਂ ਨੇ ਆਪਣੀ ਮਰਜ਼ੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ।

ABOUT THE AUTHOR

...view details