ਮੁੰਬਈ: ਸਲਮਾਨ ਖਾਨ ਦੇ ਸਭ ਤੋਂ ਮਸ਼ਹੂਰ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ 17 ਦੇ ਜੇਤੂ ਅਤੇ ਮਸ਼ਹੂਰ ਵਿਵਾਦਿਤ ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਨੂੰ ਮੁੰਬਈ ਦੇ ਇੱਕ ਹੁੱਕਾ ਬਾਰ 'ਤੇ ਛਾਪੇਮਾਰੀ ਦੌਰਾਨ ਹਿਰਾਸਤ 'ਚ ਲਿਆ ਗਿਆ ਹੈ। ਇਹ ਘਟਨਾ 26 ਮਾਰਚ ਦੀ ਰਾਤ ਦੀ ਹੈ। ਇਸ ਛਾਪੇਮਾਰੀ 'ਚ ਮੁਨੱਵਰ ਦੇ ਨਾਲ-ਨਾਲ 14 ਹੋਰ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਹੁਣ ਪੁਲਿਸ ਪੁੱਛਗਿੱਛ ਤੋਂ ਬਾਅਦ ਮੁਨੱਵਰ ਨੂੰ ਛੱਡ ਦਿੱਤਾ ਗਿਆ ਹੈ ਅਤੇ ਹੁਣ ਮੁਨੱਵਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਜਾਰੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਬੀਤੀ ਰਾਤ ਮੁੰਬਈ ਦੀ ਐੱਸਐੱਸ ਸ਼ਾਖਾ (ਸਮਾਜ ਸੇਵਾ ਸ਼ਾਖਾ) ਨੇ ਹੁੱਕਾ ਬਾਰ ਪਾਰਟੀ 'ਤੇ ਛਾਪਾ ਮਾਰਿਆ ਸੀ। ਜਿੱਥੇ ਬਿੱਗ ਬੌਸ ਦੇ ਵਿਨਰ ਮੁਨੱਵਰ ਵੀ ਸ਼ਾਮਲ ਹੋਏ। ਇਸ ਮਾਮਲੇ 'ਚ ਮੁਨੱਵਰ ਸਮੇਤ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਹੁਣ ਇਸ ਮਾਮਲੇ 'ਚ ਮੁਨੱਵਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ।