ਚੰਡੀਗੜ੍ਹ: 30 ਅਗਸਤ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਬੀਬੀ ਰਜਨੀ' ਇਸ ਸਮੇਂ ਪੰਜਾਬੀ ਮਨੋਰੰਜਨ ਉਦਯੋਗ ਵਿੱਚ ਛਾਈ ਹੋਈ ਹੈ, ਦਰਸ਼ਕਾਂ ਅਤੇ ਆਲੋਚਕਾਂ ਦੋਵਾਂ ਨੂੰ ਫਿਲਮ ਕਾਫੀ ਪਸੰਦ ਆ ਰਹੀ ਹੈ। ਹੁਣ ਸ਼ੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਰਸ਼ਕ 'ਬੀਬੀ ਰਜਨੀ' ਫਿਲਮ ਦੇਖਦੇ ਨਜ਼ਰ ਆ ਰਹੇ ਹਨ, ਫਿਲਮ ਨੂੰ ਦੇਖ ਕੇ ਸਰੋਤ ਕਾਫੀ ਇਮੋਸ਼ਨਲ ਹੋ ਗਏ ਹਨ ਅਤੇ ਉਨ੍ਹਾਂ ਨੂੰ ਅੱਖਾਂ ਵਿੱਚੋਂ ਆਪਣੇ ਆਪ ਹੰਝੂ ਵਹਿ ਰਹੇ ਹਨ।
ਫਿਲਮ ਦਾ ਟਵਿੱਟਰ ਰਿਵੀਊ:ਤੁਹਾਨੂੰ ਦੱਸ ਦੇਈਏ ਕਿ ਦਰਸ਼ਕ ਫਿਲਮ ਨੂੰ ਦੇਖ ਕੇ ਕਾਫੀ ਖੁਸ਼ ਹਨ। ਉਹ ਫਿਲਮ ਨੂੰ ਹਿੱਟ ਦੱਸ ਰਹੇ ਹਨ। ਫਿਲਮ ਨੂੰ ਦੇਖਣ ਤੋਂ ਬਾਅਦ ਆਪਣੀ ਭਾਵਨਾ ਵਿਅਕਤ ਕਰਦੇ ਹੋਏ ਇੱਕ ਪ੍ਰਸ਼ੰਸਕ ਨੇ ਲਿਖਿਆ, 'ਜਦ ਜ਼ੁਬਾਨ ਕੋਲ ਸ਼ਬਦ ਮੁੱਕ ਜਾਂਦੇ ਨੇ ਉਸ ਵੇਲੇ ਅੱਖਾਂ ਬੋਲੀਆਂ ਨੇ...ਬਹੁਤ ਖੂਬਸੂਰਤ ਫਿਲਮ ਹੈ ਬੀਬੀ ਰਜਨੀ, ਸਭ ਦੀ ਅਦਾਕਾਰੀ ਕਮਾਲ ਦੀ ਹੈ।' ਇੱਕ ਹੋਰ ਨੇ ਲਿਖਿਆ, 'ਬੀਬੀ ਰਜਨੀ ਇੱਕ ਖੂਬਸੂਰਤ ਫਿਲਮ ਹੈ...ਇੱਕ ਰੂਹਾਨੀ, ਜੋ ਸੱਚਮੁੱਚ ਰੂਹ ਨੂੰ ਸਕੂਨ ਦਿੰਦੀ ਹੈ।'
ਇਸ ਦੌਰਾਨ ਜੇਕਰ ਫਿਲਮ ਬਾਰੇ ਗੱਲ ਕਰੀਏ ਤਾਂ ਬੀਬੀ ਰਜਨੀ ਇੱਕ ਸ਼ਰਧਾਲੂ ਸਿੱਖ ਸੀ, ਜਿੰਨ੍ਹਾਂ ਨੇ ਆਪਣੇ ਪਿਤਾ ਦੇ ਸਾਹਮਣੇ ਰੱਬ ਦੀ ਤਾਰੀਫ਼ ਕਰਕੇ ਪਿਤਾ ਨੂੰ ਨਾਰਾਜ਼ ਕੀਤਾ ਸੀ। ਸਜ਼ਾ ਵਜੋਂ ਉਸ ਦੇ ਪਿਤਾ ਨੇ ਉਸਦਾ ਵਿਆਹ ਇੱਕ ਕੋੜ੍ਹੀ ਨਾਲ ਕਰ ਦਿੱਤਾ। ਔਕੜਾਂ ਦੇ ਬਾਵਜੂਦ ਰਜਨੀ ਨੇ ਬਿਨਾਂ ਕਿਸੇ ਸ਼ਿਕਾਇਤ ਦੇ ਆਪਣੀ ਕਿਸਮਤ ਨੂੰ ਸਵੀਕਾਰ ਕਰ ਲਿਆ ਅਤੇ ਆਪਣੇ ਅਪਾਹਜ ਪਤੀ ਦੀ ਸਹਾਇਤਾ ਪੂਰੀ ਲਗਨ ਨਾਲ ਕੰਮ ਕੀਤੀ, ਅੰਤ ਉਤੇ ਵਾਹਿਗੁਰੂ ਨੇ ਉਨ੍ਹਾਂ ਦੇ ਜ਼ਿੰਦਗੀ ਵਿੱਚ ਰੌਣਕ ਲਿਆ ਦਿੱਤੀ।
ਇਸ ਦੌਰਾਨ ਜੇਕਰ ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਰੂਪੀ ਗਿੱਲ ਨੇ ਟਾਈਟਲ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜੱਸ ਬਾਜਵਾ, ਬੀ ਐਨ ਸ਼ਰਮਾ, ਜਰਨੈਲ ਸਿੰਘ, ਸੀਮਾ ਕੌਸ਼ਲ, ਸੁਨੀਤਾ ਧੀਰ, ਗੁਰਪ੍ਰੀਤ ਕੌਰ ਭੰਗੂ, ਨੀਟਾ ਮਹਿੰਦਰਾ, ਪਰਦੀਪ ਚੀਮਾ, ਰਾਣਾ ਜੰਗ ਬਹਾਦਰ, ਬਲਜਿੰਦਰ ਕੌਰ, ਰੰਗ ਦੇਵ, ਵਿਕਰਮਜੀਤ ਖਹਿਰਾ ਵਰਗੇ ਮੰਝੇ ਹੋਏ ਕਲਾਕਾਰਾਂ ਨੇ ਮੁੱਖ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ: