ਮੁੰਬਈ (ਬਿਊਰੋ):ਟੀਵੀ ਦੀ ਖੂਬਸੂਰਤ ਅਦਾਕਾਰਾ ਮੌਨੀ ਰਾਏ ਅੱਜ 27 ਜਨਵਰੀ ਨੂੰ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾ ਰਹੀ ਹੈ। ਮੌਨੀ ਰਾਏ ਨੇ ਸਾਲ 2022 ਵਿੱਚ ਇੱਕ ਵਪਾਰੀ ਬੁਆਏਫ੍ਰੈਂਡ ਸੂਰਜ ਨੰਬਿਆਰ ਨਾਲ ਵਿਆਹ ਕੀਤਾ ਸੀ। ਅੱਜ 27 ਜਨਵਰੀ ਨੂੰ ਮੌਨੀ ਰਾਏ ਦੇ ਵਿਆਹ ਨੂੰ ਦੋ ਸਾਲ ਹੋ ਗਏ ਹਨ। ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾ ਰਹੀ ਮੌਨੀ ਰਾਏ ਨੇ ਆਪਣੇ ਪਤੀ ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਮੌਨੀ-ਸੂਰਜ ਨੇ ਦਿੱਤੀ ਇੱਕ-ਦੂਜੇ ਨੂੰ ਵਧਾਈ: ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਨ ਤੋਂ ਬਾਅਦ ਮੌਨੀ ਰਾਏ ਨੇ ਕੈਪਸ਼ਨ 'ਚ ਲਿਖਿਆ, 'ਵਿਆਹ ਦੇ ਦੋ ਸਾਲਾਂ ਦੀਆਂ ਅਣਗਿਣਤ ਯਾਦਾਂ, 730 ਦਿਨ, 63,072,000 ਸੈਕਿੰਡ ਮੇਰੇ ਬੋਲਣ ਅਤੇ ਤੁਹਾਡੇ ਸੁਣਨ ਦੇ, ਹੈਪੀ ਐਨੀਵਰਸਰੀ ਬੇਬੀ।' ਇਸ ਦੇ ਨਾਲ ਹੀ ਸੂਰਜ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਇਹੀ ਪੋਸਟ ਸ਼ੇਅਰ ਕੀਤੀ ਹੈ ਅਤੇ ਸਟਾਰ ਪਤਨੀ ਮੌਨੀ ਰਾਏ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਜੋੜੇ ਦੀਆਂ ਅਣਦੇਖੀਆਂ ਖੂਬਸੂਰਤ ਤਸਵੀਰਾਂ:ਮੌਨੀ ਅਤੇ ਸੂਰਜ ਦੁਆਰਾ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ 'ਤੇ ਇੱਕ ਦੂਜੇ ਲਈ ਸ਼ੁੱਭਕਾਮਨਾਵਾਂ ਸਾਂਝੀਆਂ ਕੀਤੀਆਂ ਗਈਆਂ, ਜੋੜੇ ਦੇ ਵਿਆਹ ਦੇ ਤਿਉਹਾਰ ਦੀਆਂ 9 ਯਾਦਗਾਰੀ ਤਸਵੀਰਾਂ ਹਨ। ਪਹਿਲੀ ਤਸਵੀਰ 'ਚ ਜੋੜਾ ਖੁੱਲ੍ਹ ਕੇ ਹੱਸਦਾ ਨਜ਼ਰ ਆ ਰਿਹਾ ਹੈ, ਦੂਜੀ ਤਸਵੀਰ 'ਚ ਸੂਰਜ ਮੌਨੀ ਦੇ ਸੰਧੂਰ ਭਰ ਰਿਹਾ ਹੈ, ਤੀਜੀ ਤਸਵੀਰ 'ਚ ਜੋੜਾ ਇਕ-ਦੂਜੇ ਨੂੰ ਦੇਖ ਕੇ ਮੁਸਕਰਾ ਰਿਹਾ ਹੈ, ਚੌਥੀ ਤਸਵੀਰ 'ਚ ਜੋੜਾ ਆਪਣੇ ਵਿਆਹ ਦਾ ਆਨੰਦ ਮਾਣ ਰਿਹਾ ਹੈ, ਪੰਜਵੀਂ ਤਸਵੀਰ 'ਚ ਇਹ ਜੋੜਾ ਆਪਣੇ ਪਹਿਲੇ ਕਰਵਾ ਚੌਥ ਨੂੰ ਮਨਾ ਰਿਹਾ ਹੈ। ਜਦੋਂਕਿ ਅਗਲੀਆਂ ਚਾਰ ਤਸਵੀਰਾਂ 'ਚ ਦੋ ਮੌਨੀ ਦੇ ਮੇਕਅੱਪ ਦੀਆਂ ਹਨ ਅਤੇ ਇੱਕ 'ਚ ਉਹ ਮਹਿੰਦੀ ਲਗਾ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਹੁਣ ਮੌਨੀ-ਸੂਰਜ ਦੇ ਵਿਆਹ ਦੀ ਦੂਜੀ ਵਰ੍ਹੇਗੰਢ 'ਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੇਬਸ ਤੋਂ ਵੀ ਪਿਆਰ ਦੀ ਵਰਖਾ ਹੋ ਰਹੀ ਹੈ। ਟਾਈਗਰ ਸ਼ਰਾਫ, ਦਿਸ਼ਾ ਪਟਾਨੀ, ਸੋਨਮ ਬਾਜਵਾ, ਨੂਪੁਰ ਸੈਨਨ, ਸੋਫੀ ਚੌਧਰੀ, ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੀ ਜੋੜੇ ਨੂੰ ਉਨ੍ਹਾਂ ਦੇ ਵਿਆਹ ਦੀ ਦੂਜੀ ਵਰ੍ਹੇਗੰਢ 'ਤੇ ਵਧਾਈ ਦਿੱਤੀ ਹੈ।