ਮੁੰਬਈ (ਬਿਊਰੋ): ਪੰਜਾਬੀ ਗਾਇਕ ਅਤੇ ਰੈਪਰ ਸਿੱਧੂ ਮੂਸੇਵਾਲਾ ਦਾ ਪਰਿਵਾਰ ਅਜੇ ਵੀ ਆਪਣੇ ਬੇਟੇ ਲਈ ਇਨਸਾਫ ਦੀ ਲੜਾਈ ਲੜ ਰਿਹਾ ਹੈ। ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅੱਜ 12 ਮਈ ਨੂੰ ਮਾਂ ਦਿਵਸ ਦੇ ਮੌਕੇ 'ਤੇ ਗਾਇਕ ਦੀ ਮਾਂ ਚਰਨ ਕੌਰ ਨੇ ਇੱਕ ਵਾਰ ਫਿਰ ਆਪਣੇ ਬੇਟੇ ਨੂੰ ਇਨਸਾਫ ਦਿਵਾਉਣ ਲਈ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕਰਕੇ 'ਜਸਟਿਸ ਫਾਰ ਸਿੱਧੂ' ਦੀ ਆਵਾਜ਼ ਬੁਲੰਦ ਕੀਤੀ ਹੈ।
ਜੀ ਹਾਂ...ਐਤਵਾਰ ਨੂੰ ਚਰਨ ਕੌਰ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਬੇਟੇ ਸਿੱਧੂ ਮੂਸੇਵਾਲਾ ਲਈ ਇੱਕ ਵੀਡੀਓ ਸ਼ੇਅਰ ਕੀਤੀ। ਵੀਡੀਓ 'ਚ ਚਰਨ ਕੌਰ ਨੂੰ ਬੇਟੇ ਸਿੱਧੂ ਲਈ ਕੁਰਤਾ ਤਿਆਰ ਕਰਦੇ ਦੇਖਿਆ ਜਾ ਸਕਦਾ ਹੈ, ਜਿਸ 'ਤੇ 'ਜਸਟਿਸ ਫਾਰ ਸਿੱਧੂ' ਲਿਖਿਆ ਹੋਇਆ ਹੈ। ਕੰਮ ਪੂਰਾ ਹੋਣ ਤੋਂ ਬਾਅਦ ਉਸਨੇ ਸਿੱਧੂ ਦੀ ਮੂਰਤੀ ਨੂੰ ਕੁੜਤਾ ਪਹਿਨਾਇਆ।