ਫਰੀਦਕੋਟ:ਪੰਜਾਬੀ ਸੰਗੀਤ ਅਤੇ ਸਿਨੇਮਾਂ ਖੇਤਰ ਵਿਚ ਬਤੌਰ ਗੀਤਕਾਰ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਪ੍ਰਵਾਸੀ ਗੀਤਕਾਰ ਸ਼ੰਮੀ ਜਲੰਧਰੀ ਅਪਣਾ ਨਵਾਂ ਗਾਣਾ "ਪੈਸਾ ਪੀਰ" ਲੈ ਕੇ ਦਰਸ਼ਕਾਂ ਸਾਹਮਣੇ ਆਉਣ ਜਾ ਰਹੇ ਹਨ। ਉਨ੍ਹਾਂ ਵੱਲੋ ਲਿਖਿਆ ਅਰਥ-ਭਰਪੂਰ ਗੀਤ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮਾਂ 'ਤੇ ਜਾਰੀ ਹੋਣ ਜਾ ਰਿਹਾ ਹੈ। 'ਜੈਡ.ਐਨ.ਬੀ ਸੰਗੀਤਕ ਲੇਬਲ ਅਧੀਨ ਪ੍ਰਸਤੁਤ ਕੀਤੇ ਜਾ ਰਹੇ ਇਸ ਟਰੈਕ ਨੂੰ ਆਵਾਜ਼ ਅਤੇ ਕੰਪੋਜ਼ੀਸ਼ਨ ਜ਼ੋਹੇਬ ਨਈਮ ਬਾਬਰ ਨੇ ਦਿੱਤੀ ਹੈ, ਜਦਕਿ ਇਸ ਦਾ ਸੰਗੀਤ ਰਾਹੀਲ ਫੈਯਾਜ਼ ਵੱਲੋ ਸੰਗ਼ੀਤਬਧ ਕੀਤਾ ਗਿਆ ਹੈ।
ਇਸ ਅਰਥ-ਭਰਪੂਰ ਗਾਣੇ ਨਾਲ ਸਾਹਮਣੇ ਆਉਣਗੇ ਗੀਤਕਾਰ ਸ਼ੰਮੀ ਜਲੰਧਰੀ, ਇਸ ਦਿਨ ਗੀਤ ਹੋਵੇਗਾ ਰਿਲੀਜ਼ - Upcoming Song Paisa Peer - UPCOMING SONG PAISA PEER
Upcoming Song Paisa Peer: ਗੀਤਕਾਰ ਸ਼ੰਮੀ ਜਲੰਧਰੀ ਅਪਣਾ ਨਵਾਂ ਗਾਣਾ "ਪੈਸਾ ਪੀਰ" ਨੂੰ ਲੈ ਕੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ। ਇਹ ਗੀਤ 12 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।
By ETV Bharat Entertainment Team
Published : Mar 31, 2024, 9:54 AM IST
ਇਸ ਗਾਣੇ ਸਬੰਧੀ ਜਾਣਕਾਰੀ ਦਿੰਦੇ ਹੋਏ ਗੀਤਕਾਰ ਨੇ ਦੱਸਿਆ ਹੈ ਕਿ ਇਹ ਗਾਣਾ ਅਜੌਕੇ ਭੌਤਿਕਵਾਦੀ ਸੰਸਾਰ ਵਿੱਚ ਅੰਦਰੂਨੀ ਸ਼ਾਂਤੀ ਲੱਭਣ ਦਾ ਸੁਨੇਹਾ ਦਿੰਦਾ ਹੈ। ਇਸ ਗੀਤ ਵਿੱਚ ਸਮਾਜ ਦੀਆਂ ਕਈ ਸਚਾਈਆਂ ਨੂੰ ਵੀ ਪ੍ਰਭਾਵੀ ਰੂਪ ਨਾਲ ਪ੍ਰਤੀਬਿੰਬ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਸੰਗੀਤਕ ਪ੍ਰੋਜੈਕਟ ਨੂੰ ਸਾਡੀ ਟੀਮ ਦੁਆਰਾ ਬੇਹੱਦ ਤਨਦੇਹੀ ਅਤੇ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਚਾਰ ਚੰਨ ਲਾਉਣ ਵਿੱਚ ਮਾਸਟਰ ਬਾਕੀਰ ਅੱਬਾਸ ਭਾਈ ਦੁਆਰਾ ਵਜਾਈ ਗਈ ਬੰਸਰੀ ਦੀ ਧੁੰਨ ਵੀ ਅਹਿਮ ਭੁੂਮਿਕਾ ਨਿਭਾਵੇਗੀ। ਇਸਦੇ ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਸੰਗ਼ੀਤਕ ਇੰਡਸਟਰੀ ਵਿੱਚ ਵੱਡਾ ਨਾਂਅ ਮੰਨੇ ਜਾਂਦੇ ਆਕਾਸ਼ ਪਰਵੇਜ਼ ਨੇ ਇਸ ਟਰੈਕ ਨੂੰ ਸ਼ਾਨਦਾਰ ਮਿਕਸਿੰਗ ਅਤੇ ਮਾਸਟਰਿੰਗ ਪ੍ਰਦਾਨ ਕੀਤੀ ਹੈ।
- ਦਿਲਜੀਤ ਦੁਸਾਂਝ ਨੇ ਪਰਿਣੀਤੀ ਚੋਪੜਾ ਨਾਲ 'ਚਮਕੀਲਾ' ਦੇ ਸੈੱਟ ਤੋਂ ਸਾਂਝੀ ਕੀਤੀ ਮਜ਼ੇਦਾਰ ਵੀਡੀਓ, ਮਸਤੀ ਕਰਦੀ ਨਜ਼ਰ ਆਈ ਪਰੀ - Diljit Dosanjh
- ਵਿੱਕੀ ਜੈਨ ਅਤੇ ਅੰਕਿਤਾ ਲੋਖੰਡੇ ਦੇ ਪਹਿਲੇ ਗੀਤ ਦਾ ਐਲਾਨ, ਪਤੀ ਸਾਹਮਣੇ ਨੱਚਦੀ ਨਜ਼ਰ ਆਵੇਗੀ ਅਦਾਕਾਰਾ - Ankita Lokhande and Vicky Jain
- ਫਿਲਮ 'ਕਰੂ' ਨੇ ਪਹਿਲੇ ਦਿਨ ਰਚਿਆ ਇਤਿਹਾਸ, ਆਪਣੇ ਨਾਂਅ ਕੀਤਾ ਇਹ ਵੱਡਾ ਰਿਕਾਰਡ - Crew Creates History
ਨਵਾਂ ਗਾਣਾ "ਪੈਸਾ ਪੀਰ" ਜਲਦ ਹੋਵੇਗਾ ਜਾਰੀ: ਇਹ ਗੀਤ 12 ਅਪ੍ਰੈਲ ਨੂੰ ZNB ਮਿਊਜ਼ਿਕ ਅਤੇ ਨਿਰਮਾਤਾ ਇਹਤਿਸ਼ਾਮ ਨਦੀਮ ਜਾਖੜ ਵੱਲੋਂ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਾਵੇਗਾ। ਮੂਲ ਰੂਪ ਵਿੱਚ ਪੰਜਾਬ ਦੇ ਜਿਲ੍ਹਾਂ ਜਲੰਧਰ ਨਾਲ ਸਬੰਧ ਰੱਖਦੇ ਅਤੇ ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਆ ਰਹਿ ਰਹੇ ਗੀਤਕਾਰ ਸ਼ੰਮੀ ਜਲੰਧਰੀ ਗੀਤਕਾਰੀ ਦੇ ਨਾਲ-ਨਾਲ ਸਾਹਿਤ ਅਤੇ ਕਲਾ ਗਲਿਆਰਿਆਂ ਵਿੱਚ ਵੀ ਆਪਣੀ ਪਹਿਚਾਣ ਬਣਾ ਚੁੱਕੇ ਹਨ।