ETV Bharat / bharat

ਅਮਰੀਕਾ ਨੇ ਵਾਪਸ ਭੇਜੇ 205 ਭਾਰਤੀ ਨਾਗਰਿਕ, ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ 'ਤੇ ਟਰੰਪ ਦਾ ਵੱਡਾ ਐਕਸ਼ਨ - TRUMP ACTION AGAINST INDIA MIGRANTS

ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਗਏ ਭਾਰਤੀਆਂ ਖਿਲਾਫ ਕਾਰਵਾਈ ਕਰਦਿਆਂ ਡੋਨਾਲਡ ਟਰੰਪ ਨੇ 205 ਲੋਕਾਂ ਨੂੰ ਫੌਜ ਦੇ ਜਹਾਜ਼ ਰਾਹੀਂ ਵਾਪਿਸ ਭਾਰਤ ਭੇਜ ਦਿੱਤਾ ਹੈ।

A US military plane is deporting migrants to India, marking President Donald Trump's first crackdown
ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ 'ਤੇ ਟਰੰਪ ਦਾ ਵੱਡਾ ਐਕਸ਼ਨ (Etv Bharat)
author img

By ETV Bharat Punjabi Team

Published : Feb 4, 2025, 1:01 PM IST

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਚੋਣ ਵਾਅਦਿਆਂ ਦੇ ਤਹਿਤ ਸਮੂਹਿਕ 'ਦੇਸ਼ ਨਿਕਾਲਾ ਯੋਜਨਾ' ਦੇ ਤਹਿਤ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਵਿਸ਼ੇਸ਼ ਤੌਰ 'ਤੇ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਵਿਰੁੱਧ ਸਖ਼ਤ ਐਕਸ਼ਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਅਮਰੀਕੀ ਫੌਜੀ ਜਹਾਜ਼ 205 ਭਾਰਤੀ ਨਾਗਰਿਕਾਂ ਨੂੰ ਲੈ ਕੇ ਟੈਕਸਾਸ ਤੋਂ ਰਵਾਨਾ ਹੋਇਆ ਹੈ।

ਫੌਜ ਦੇ ਖ਼ਾਸ ਜਹਾਜ਼ ਰਾਹੀਂ ਵਾਪਸੀ

ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਨਿਕਾਲੇ ਲਈ ਕਰੀਬ 15 ਲੱਖ ਲੋਕਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ 'ਚ 18 ਹਜ਼ਾਰ ਭਾਰਤੀ ਸ਼ਾਮਲ ਹਨ। ਉਨ੍ਹਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ। ਇਸੇ ਸਿਲਸਿਲੇ ਵਿੱਚ ਸੀ-17 ਫੌਜੀ ਜਹਾਜ਼ 205 ਭਾਰਤੀ ਨਾਗਰਿਕਾਂ ਨੂੰ ਲੈ ਕੇ ਭਾਰਤੀ ਸਮੇਂ ਅਨੁਸਾਰ ਦੁਪਹਿਰ ਕਰੀਬ 3 ਵਜੇ ਟੈਕਸਾਸ ਲਈ ਰਵਾਨਾ ਹੋਇਆ। ਜਹਾਜ਼ ਵਿੱਚ ਸਵਾਰ ਸਾਰੇ ਭਾਰਤੀਆਂ ਦੀ ਭਾਰਤ ਸਰਕਾਰ ਵੱਲੋਂ ਤਸਦੀਕ ਕੀਤੀ ਗਈ ਸੀ। ਟਰੰਪ ਦੀ ਸਮੂਹਿਕ ਦੇਸ਼ ਨਿਕਾਲੇ ਦੀ ਯੋਜਨਾ ਨਾਲ ਅਮਰੀਕਾ ਵਿੱਚ ਰਹਿ ਰਹੇ ਵੱਡੀ ਗਿਣਤੀ ਭਾਰਤੀ ਪ੍ਰਭਾਵਿਤ ਹੋਣਗੇ।

5,000 ਤੋਂ ਵੱਧ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ

ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਵਾਲੀਆਂ ਅਮਰੀਕੀ ਫੌਜੀ ਉਡਾਣਾਂ ਲਈ ਭਾਰਤ ਸਭ ਤੋਂ ਵੱਧ ਆਮ ਸਥਾਨ ਹੈ। ਪੈਂਟਾਗਨ ਨੇ ਕਿਹਾ ਕਿ ਐਲ ਪਾਸੋ, ਟੈਕਸਾਸ, ਸੈਨ ਡਿਏਗੋ ਅਤੇ ਕੈਲੀਫੋਰਨੀਆ ਤੋਂ 5,000 ਤੋਂ ਵੱਧ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਉਡਾਣਾਂ ਤਾਇਨਾਤ ਕੀਤੀਆਂ ਗਈਆਂ ਸਨ। ਟਰੰਪ ਨੇ ਪਿਛਲੇ ਹਫਤੇ ਇਮੀਗ੍ਰੇਸ਼ਨ 'ਤੇ ਆਪਣੀ ਐਮਰਜੈਂਸੀ ਘੋਸ਼ਣਾ ਦੇ ਹਿੱਸੇ ਵਜੋਂ ਫੌਜੀ ਦੇਸ਼ ਨਿਕਾਲੇ ਦੀਆਂ ਉਡਾਣਾਂ ਸ਼ੁਰੂ ਕੀਤੀਆਂ ਸਨ। ਹੁਣ ਤੱਕ ਪ੍ਰਵਾਸੀਆਂ ਨਾਲ ਭਰੇ ਛੇ ਜਹਾਜ਼ ਅਮਰੀਕਾ ਤੋਂ ਭੇਜੇ ਜਾ ਚੁੱਕੇ ਹਨ।

A US military plane is deporting migrants to India, marking President Donald Trump's first crackdown
ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ 'ਤੇ ਟਰੰਪ ਦਾ ਵੱਡਾ ਐਕਸ਼ਨ (Etv Bharat)

ਪ੍ਰਧਾਨ ਮੰਤਰੀ ਮੋਦੀ ਨਾਲ ਹੋਈ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਜਦੋਂ ਅਮਰੀਕਾ ਤੋਂ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਗੱਲ ਆਉਂਦੀ ਹੈ ਤਾਂ ਪ੍ਰਧਾਨ ਮੰਤਰੀ 'ਜੋ ਸਹੀ ਹੈ' ਉਹ ਕਰਨਗੇ। ਅਮਰੀਕਾ ਦੁਆਰਾ ਜਾਰੀ ਕੀਤੇ ਗਏ ਹੁਨਰਮੰਦ ਕਾਮੇ ਐਚ-1ਬੀ ਵੀਜ਼ਾ ਵਿੱਚ ਜ਼ਿਆਦਾਤਰ ਭਾਰਤੀ ਹਨ। ਟਰੰਪ ਨੇ ਦੱਖਣੀ ਸਰਹੱਦ 'ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰਦੇ ਹੋਏ 'ਲੱਖਾਂ' ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਹੈ।

ਕੈਨੇਡਾ, ਮੈਕਸੀਕੋ ਅਤੇ ਚੀਨ ਖਿਲਾਫ਼ ਟਰੰਪ ਦਾ ਵੱਡਾ ਐਕਸ਼ਨ, ਹੁਣ ਭਰਨੇ ਪੈਣਗੇ ਪੈਸੇ

ਹਲਫ਼ ਲੈਂਦਿਆ ਹੀ ਟਰੰਪ ਦਾ ਐਕਸ਼ਨ, ਇਨ੍ਹਾਂ ਦੇਸ਼ਾਂ ਉੱਤੇ ਲਾਇਆ ਟੈਰਿਫ, ਜਾਣੋ ਡੋਨਾਲਡ ਟਰੰਪ ਦੇ 10 ਵੱਡੇ ਐਲਾਨ

ਬੈਕਫੁੱਟ 'ਤੇ ਆਏ ਡੋਨਾਲਡ ਟਰੰਪ ! ਟੈਰਿਫ ਲਗਾਉਣ ਦੇ ਫੈਸਲੇ ਦਾ ਵਿਰੋਧ ਹੋਣ ਤੋਂ ਬਾਅਦ 1 ਮਹੀਨੇ ਲਈ ਲਾਈ ਰੋਕ

ਪੂਰਾ ਕੀਤਾ ਪਹਿਲਾ ਚੋਣ ਵਾਅਦਾ

ਇਸ ਸਬੰਧ ਵਿੱਚ ਯੂ.ਐਸ ਨੇ ਇੱਕ ਬਿੱਲ ਨੂੰ ਵੀ ਮਨਜ਼ੂਰੀ ਦਿੱਤੀ ਹੈ। ਜਿਸ ਵਿੱਚ ਉਨ੍ਹਾਂ ਪ੍ਰਵਾਸੀਆਂ ਦੀ ਨਜ਼ਰਬੰਦੀ ਅਤੇ ਦੇਸ਼ ਨਿਕਾਲੇ ਸਬੰਧੀ ਕਾਨੂੰਨ ਬਣਾਇਆ ਹੈ। ਆਪਣੀ ਚੋਣ ਮੁਹਿੰਮ ਦੌਰਾਨ ਵੀ ਉਨ੍ਹਾਂ ਨੇ ਕਿਹਾ ਸੀ, 'ਜਦੋਂ ਮੈਂ ਦੁਬਾਰਾ ਚੁਣਿਆ ਜਾਵਾਂਗਾ, ਅਸੀਂ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਦੇਸ਼ ਨਿਕਾਲਾ ਮੁਹਿੰਮ ਸ਼ੁਰੂ ਕਰਾਂਗੇ। 'ਟਰੰਪ ਅਕਸਰ ਆਪਣੇ ਇਮੀਗ੍ਰੇਸ਼ਨ ਏਜੰਡੇ ਨੂੰ ਲਾਗੂ ਕਰਨ ਲਈ ਫੌਜ ਦੀ ਵਰਤੋਂ ਕਰਦੇ ਹਨ। ਮੈਕਸੀਕੋ ਸਰਹੱਦ 'ਤੇ ਫੌਜ ਤਾਇਨਾਤ ਕਰਕੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੱਖਣ ਲਈ ਫੌਜੀ ਠਿਕਾਣਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਨਾਲ ਹੀ ਉਨ੍ਹਾਂ ਨੂੰ ਅਮਰੀਕਾ ਤੋਂ ਬਾਹਰ ਲਿਜਾਉਣ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਵੀ ਕੀਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.