Punjabi Songs Based On Sarpanchi: ਪੰਜਾਬ ਵਿੱਚ ਅੱਜ ਪੰਚਾਇਤੀ ਚੋਣਾਂ ਨਾਲ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ, ਪੂਰੇ ਪੰਜਾਬ ਵਿੱਚ ਅੱਜ ਸਰਪੰਚੀ ਦੀਆਂ ਵੋਟਾਂ ਪੈ ਰਹੀਆਂ ਹਨ, ਇਸੇ ਸੰਬੰਧੀ ਅਸੀਂ ਤੁਹਾਡੇ ਮੂਡ ਨੂੰ ਤਰੋ-ਤਾਜ਼ਾ ਅਤੇ ਹਸ-ਮੁੱਖਾ ਬਣਾਉਣ ਲਈ ਕੁੱਝ ਗੀਤਾਂ ਦੀ ਲਿਸਟ ਤਿਆਰ ਕੀਤੀ ਹੈ, ਜੋ ਕਿ ਵਿਸ਼ੇਸ਼ ਤੌਰ ਉਤੇ ਸਰਪੰਚੀ ਉਤੇ ਬਣੇ ਹੋਏ ਹਨ। ਆਓ ਸੁਣੀਏ ਜ਼ਰਾ...
- ਇਸ ਲਿਸਟ ਵਿੱਚ ਪਹਿਲੇ ਨੰਬਰ ਉਤੇ ਗੀਤ 'ਲੈ ਲਾ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ...' ਹੈ। ਇਹ ਗੀਤ ਕਿਸੇ ਦੇ ਵੀ ਮੂਡ ਉਤੇ ਹਾਸੀ ਲਿਆ ਸਕਦਾ ਹੈ। ਰਾਜ ਬਰਾੜ ਅਤੇ ਅਨੀਤਾ ਸਮਾਣਾ ਦੁਆਰਾ ਗਾਇਆ ਇਹ ਗੀਤ ਕਾਫੀ ਹਾਸੋ-ਹੀਣਾ ਹੈ, ਅੱਜ ਵੀ ਇਹ ਗਾਣਾ ਲੋਕਾਂ ਦੇ ਵਿਆਹ-ਸ਼ਾਦੀਆਂ ਦੇ ਡੀਜ਼ਿਆਂ 'ਤੇ ਚੱਲਦਾ ਸੁਣਿਆ ਜਾ ਸਕਦਾ ਹੈ।
- ਇਸ ਲਿਸਟ ਵਿੱਚ ਅਸੀਂ ਦੂਜੇ ਨੰਬਰ ਉਤੇ ਗੀਤ 'ਘਰ ਸਰਪੰਚਾਂ' ਦਾ ਰੱਖਿਆ ਹੈ। ਜੋ ਕਿ ਬਲਕਾਰ ਅਣਖੀਲਾ ਨੇ ਗਾਇਆ ਹੈ। ਜਿਸ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ।
- ਇਸ ਲਿਸਟ ਵਿੱਚ ਅਸੀਂ ਤੀਜਾ ਗੀਤ 'ਸਰਪੰਚੀ' ਰੱਖਿਆ ਹੈ। ਜੋ ਕਿ ਗੱਗੂ ਧੂਰਕੋਟ ਅਤੇ ਅਨੀਤਾ ਸਮਾਣਾ ਨੇ ਮਿਲ ਕੇ ਗਾਇਆ ਹੈ, ਇਹ ਗਾਣਾ ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ ਅਤੇ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਇਸ ਗਾਣੇ ਨੂੰ ਸੁਣਿਆ ਜਾ ਸਕਦਾ ਹੈ।
ਇੰਨ੍ਹਾਂ ਗੀਤਾਂ ਤੋਂ ਇਲਾਵਾ ਅਸੀਂ ਇੱਥੇ ਹੋਰ ਵੀ ਕਈ ਗੀਤ ਐਡ ਕੀਤੇ ਹਨ, ਜੋ ਕਿ ਸਰਪੰਚੀ ਨਾਲ ਪੈਂਦੇ ਆਮ ਬੰਦੇ ਉਤੇ ਪ੍ਰਭਾਵ ਉਪਰ ਆਧਾਰਿਤ ਹਨ।
- 'ਸਰਪੰਚੀ 2024' ਗੀਤ ਹਾਲ ਹੀ ਵਿੱਚ ਚੌਪਾਲ ਉਤੇ ਰਿਲੀਜ਼ ਹੋਈ ਜੱਸ ਬਾਜਵਾ ਦੀ ਫਿਲਮ 'ਸਰਪੰਚੀ' ਦਾ ਹੈ, ਇਹ ਪੂਰੀ ਫਿਲਮ ਸਰਪੰਚੀ ਦੀਆਂ ਚੋਣਾਂ ਉਤੇ ਆਧਾਰਿਤ ਹੈ।
- ਦੀਪਕ ਢਿੱਲੋਂ ਅਤੇ ਪਰਦੀਪ ਸਰਾਂ ਦੁਆਰਾ ਗਾਇਆ ਗੀਤ 'ਸਰਪੰਚੀ' ਪੰਚਾਇਤੀ ਚੋਣਾਂ ਦੌਰਾਨ ਪਿੰਡਾਂ ਵਿੱਚ ਹੁੰਦੇ ਆਪਸੀ ਝਗੜੇ ਉੱਪਰ ਫਰਮਾਇਆ ਗਿਆ ਹੈ। ਗੀਤ ਦੇ ਦ੍ਰਿਸ਼ ਕਾਫੀ ਕੁੱਝ ਬਿਆਨ ਕਰਦੇ ਹਨ।
- ਗੀਤ 'ਚਸ਼ਕਾ ਸਰਪੰਚੀ ਦਾ' ਇਸ ਲਿਸਟ ਵਿੱਚ ਖਾਸ ਤੌਰ ਉਤੇ ਸ਼ਾਮਲ ਕੀਤਾ ਗਿਆ ਹੈ, ਇਸ ਗੀਤ ਵਿੱਚ ਪਤਨੀ ਆਪਣੇ ਪਤੀ ਨੂੰ ਸਰਪੰਚੀ ਦੀਆਂ ਵੋਟਾਂ ਵਿੱਚ ਖੜ੍ਹੇ ਨਾ ਹੋਣ ਦਾ ਕਹਿ ਰਹੀ ਹੈ ਅਤੇ ਉਸ ਨੂੰ ਸਰਪੰਚੀ ਨਾਲ ਪੈਸੇ ਉੱਪਰ ਪੈਂਦੇ ਮਾੜ੍ਹੇ ਅਸਰ ਬਾਰੇ ਵੀ ਦੱਸ ਰਹੀ ਹੈ।
- 'ਸਰਪੰਚੀ' ਗੀਤ ਜੰਗ ਸੰਧੂ ਅਤੇ ਨਨਿੰਦਰ ਢਿੱਲੋਂ ਵੱਲੋਂ ਗਾਇਆ ਗਿਆ ਹੈ, ਇਸ ਗੀਤ ਵਿੱਚ ਸਰਪੰਚੀ ਨਾਲ ਪੈਂਦੀ ਪਿੰਡ ਵਿੱਚ ਧੱਕ ਬਾਰੇ ਦੱਸਿਆ ਗਿਆ ਹੈ।
- ਗੁਲਾਬ ਸਿੱਧੂ ਅਤੇ ਜੈਸਮੀਨ ਅਖ਼ਤਰ ਦਾ ਗੀਤ 'ਸਰਪੰਚੀ' ਮੁੱਖ ਤੌਰ ਉਤੇ ਪੰਚਾਇਤੀ ਚੋਣਾਂ ਉਤੇ ਹੀ ਗਾਇਆ ਗਿਆ ਹੈ, ਇਸ ਗੀਤ ਵਿੱਚ ਫੀਚਰਿੰਗ ਖੂਬਸੂਰਤ ਅਦਾਕਾਰਾ ਲਵ ਗਿੱਲ ਨੇ ਕੀਤੀ ਹੈ।
- ਗੀਤਾ ਜ਼ੈਲਦਾਰ ਦਾ ਗੀਤ 'ਸਰਪੰਚੀ' ਇਸ ਲਿਸਟ ਦਾ ਅੰਤਿਮ ਅਤੇ ਸ਼ਾਨਦਾਰ ਗੀਤ ਹੈ, ਇਸ ਗੀਤ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ।