ਪੰਜਾਬ

punjab

ETV Bharat / entertainment

ਜਾਣੋ ਇੱਕ ਫਿਲਮ ਲਈ ਕਿੰਨੇ ਪੈਸੇ ਲੈਂਦੇ ਨੇ ਦਿਲਜੀਤ ਦੁਸਾਂਝ, ਜਾਣਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ - Diljit Dosanjh Fees

Diljit Dosanjh Fees For Film: ਦਿਲਜੀਤ ਦੁਸਾਂਝ ਪੰਜਾਬੀ ਸਿਨੇਮਾ ਦੇ ਸ਼ਾਨਦਾਰ ਅਦਾਕਾਰ-ਗਾਇਕ ਹਨ, ਦੁਸਾਂਝ ਇਸ ਸਮੇਂ ਆਪਣੇ ਵਿਦੇਸ਼ੀ ਸੰਗੀਤਕ ਟੂਰ ਅਤੇ ਫਿਲਮ 'ਜੱਟ ਐਂਡ ਜੂਲੀਅਟ 3' ਨੂੰ ਲੈ ਕੇ ਚਰਚਾ ਬਟੋਰ ਰਹੇ ਹਨ। ਆਓ ਇੱਥੇ ਜਾਣਦੇ ਹਾਂ ਕਿ ਗਾਇਕ ਦੀ ਕੁੱਲ ਕਿੰਨੀ ਜਾਇਦਾਦ ਹੈ।

Diljit Dosanjh Fees For Film
Diljit Dosanjh Fees For Film (instagram)

By ETV Bharat Entertainment Team

Published : Jul 31, 2024, 1:42 PM IST

ਚੰਡੀਗੜ੍ਹ:ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਇਸ ਸਮੇਂ ਨੀਰੂ ਬਾਜਵਾ ਨਾਲ ਫਿਲਮ 'ਜੱਟ ਐਂਡ ਜੂਲੀਅਟ 3' ਦੀ ਸਫ਼ਲਤਾ ਦਾ ਆਨੰਦ ਮਾਣ ਰਹੇ ਹਨ। ਇਸ ਫਿਲਮ ਨੇ ਗਾਇਕ ਦੀ ਪ੍ਰਸਿੱਧੀ ਨੂੰ ਹੋਰ ਵੀ ਵਧਾ ਦਿੱਤਾ ਹੈ। ਇਸਦੇ ਨਾਲ ਹੀ ਗਾਇਕ ਲਗਾਤਾਰ ਆਪਣੇ ਗੀਤਾਂ ਅਤੇ ਫਿਲਮਾਂ ਨਾਲ ਸੁਰਖ਼ੀਆਂ ਵੀ ਬਟੋਰ ਦੇ ਰਹਿੰਦੇ ਹਨ।

ਇਸ ਤੋਂ ਇਲਾਵਾ ਗਾਇਕ ਲਗਾਤਾਰ ਆਪਣੇ ਲਾਈਵ ਸ਼ੋਅਜ਼ ਨਾਲ ਵਿਦੇਸ਼ਾਂ ਵਿੱਚ ਧੂੰਮਾਂ ਪਾ ਰਹੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਹਰ ਦਿਨ ਕੁੱਝ ਨਾ ਕੁੱਝ ਕਰਦੇ ਰਹਿਣ ਵਾਲੇ ਇਸ ਗਾਇਕ ਦੀ ਕਿੰਨੀ ਕਮਾਈ ਹੈ? ਕੀ ਤੁਸੀਂ ਜਾਣਦੇ ਹੋ ਕਿ ਗਾਇਕ ਇੱਕ ਫਿਲਮ ਲਈ ਕਿੰਨੇ ਰੁਪਏ ਲੈਂਦੇ ਹਨ? ਕੀ ਤੁਸੀਂ ਜਾਣਦੇ ਹੋ ਕਿ ਗਾਇਕ ਦੀ ਸਾਰੀ ਜਾਇਦਾਦ ਕਿੰਨੀ ਹੈ?

ਹੁਣ ਇੱਥੇ ਅਸੀਂ ਤੁਹਾਡੀ ਇਸ ਮੁਸ਼ਕਿਲ ਨੂੰ ਹੱਲ ਕੀਤਾ ਹੈ, ਅਸੀਂ ਇੱਥੇ ਤੁਹਾਨੂੰ ਗਾਇਕ ਦੀ ਕਮਾਈ ਬਾਰੇ ਵਿਸਥਾਰ ਨਾਲ ਦੱਸਾਂਗੇ। 'ਪਟਿਆਲਾ ਪੈੱਗ', '5 ਤਾਰਾ', 'ਡੂ ਯੂ ਨੋ' ਅਤੇ 'ਹੱਸ ਹੱਸ' ਵਰਗੇ ਗੀਤਾਂ ਲਈ ਜਾਣੇ ਜਾਂਦੇ ਦਿਲਜੀਤ ਦੁਸਾਂਝ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਭ ਤੋਂ ਮਹਿੰਗੇ ਸਿਤਾਰਿਆਂ ਵਿੱਚੋਂ ਪਹਿਲੇ ਸਥਾਨ ਉਤੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਗਾਇਕ ਇੱਕ ਨਿੱਜੀ ਸ਼ੋਅ ਲਈ 4 ਕਰੋੜ ਦੀ ਰਕਮ ਲੈਂਦੇ ਹਨ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਨੰਤ-ਰਾਧਿਕਾ ਦੀ ਪ੍ਰੀ-ਵੈਡਿੰਗ ਵਿੱਚ ਪ੍ਰੋਫਾਰਮ ਕਰਨ ਲਈ ਗਾਇਕ ਨੇ 30 ਕਰੋੜ ਰੁਪਏ ਲਏ ਸਨ। ਇਸਦੇ ਨਾਲ ਹੀ ਜੇਕਰ ਇੱਕ ਫਿਲਮ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਨੈੱਟਫਲਿਕਸ ਉਤੇ ਰਿਲੀਜ਼ ਹੋਈ ਦਿਲਜੀਤ ਦੁਸਾਂਝ ਦੀ ਫਿਲਮ 'ਚਮਕੀਲਾ' ਲਈ ਗਾਇਕ ਨੇ 4 ਕਰੋੜ ਦੀ ਫੀਸ ਲਈ ਸੀ, ਜਦੋਂ ਕਿ ਪਰਿਣੀਤੀ ਚੋਪੜਾ ਨੇ ਸਿਰਫ਼ 2 ਕਰੋੜ ਰੁਪਏ ਹੀ ਲਏ ਸਨ।

ਕਿੰਨੀ ਹੈ ਗਾਇਕ ਦੀ ਸਾਰੀ ਜਾਇਦਾਦ: ਇਸ ਦੇ ਨਾਲ ਹੀ ਜੇਕਰ ਗਾਇਕ ਦੀ ਸਾਰੀ ਜਾਇਦਾਦ ਦੀ ਗੱਲ ਕਰੀਏ ਤਾਂ ਰਿਪਰੋਟਾਂ ਮੁਤਾਬਕ ਗਾਇਕ ਦੀ ਇਸ ਸਮੇਂ ਕੁੱਝ ਜਾਇਦਾਦ 172 ਕਰੋੜ ਹੈ, ਇਸ ਵਿੱਚ ਫਿਲਮਾਂ, ਲਾਈਵ ਸ਼ੋਅ, ਪ੍ਰੋਡਕਸ਼ਨ ਹਾਊਸ, ਸ਼ੋਸ਼ਲ ਮੀਡੀਆ ਪੋਸਟ, ਬ੍ਰਾਂਡ ਐਂਡੋਰਸਮੈਂਟਸ ਅਤੇ ਉਸਦੇ ਦੋ ਕੱਪੜਿਆਂ ਦੇ ਬ੍ਰਾਂਡ ਸ਼ਾਮਿਲ ਹਨ। ਗਾਇਕ ਕੋਲ ਦੋ ਸ਼ਾਨਦਾਰ ਬੰਗਲੇ ਵੀ ਹਨ, ਇਸਦੀ ਲਾਗਤ 12 ਕਰੋੜ ਹੈ।

ਇਸ ਦੌਰਾਨ ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਦੀ ਤਾਜ਼ਾ ਰਿਲੀਜ਼ ਹੋਈ ਫਿਲਮ 'ਜੱਟ ਐਂਡ ਜੂਲੀਅਟ 3' ਨੇ ਸਿਨੇਮਾਘਰਾਂ ਵਿੱਚ ਧੂੰਮਾਂ ਪਾ ਕੇ 104 ਕਰੋੜ ਤੋਂ ਜਿਆਦਾ ਦੀ ਕਮਾਈ ਕਰ ਲਈ ਹੈ। ਇਸ ਤੋਂ ਇਲਾਵਾ ਹਾਲ ਹੀ ਵਿੱਚ ਗਾਇਕ ਦੀ 'ਸਰਦਾਰਜੀ 3' ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਾਇਕ ਆਪਣੇ ਲਾਈਵ ਸ਼ੋਅ ਅਤੇ ਕਈ ਹਿੰਦੀ ਫਿਲਮਾਂ ਕਾਰਨ ਵੀ ਚਰਚਾ ਵਿੱਚ ਹਨ।

ABOUT THE AUTHOR

...view details