ਪੰਜਾਬ

punjab

ETV Bharat / entertainment

ਇਸ ਹਿੰਦੀ ਫਿਲਮ 'ਚ ਨਜ਼ਰ ਆਵੇਗੀ ਖੁਸ਼ਹਾਲੀ ਕੁਮਾਰ, ਬਿਹਾਰ ਵਿੱਚ ਪੂਰਾ ਕੀਤਾ ਦੂਜਾ ਸ਼ੈਡਿਊਲ - KHUSHALI KUMAR

ਹਾਲ ਹੀ ਵਿੱਚ ਮਰਹੂਮ ਗੁਲਸ਼ਨ ਕੁਮਾਰ ਦੀ ਬੇਟੀ ਖੁਸ਼ਹਾਲੀ ਕੁਮਾਰ ਨੂੰ ਹਿੰਦੀ ਫਿਲਮ ਦਾ ਹਿੱਸਾ ਬਣਾਇਆ ਗਿਆ ਹੈ। ਜਿਸ ਦੀ ਸ਼ੂਟਿੰਗ ਚੱਲ ਰਹੀ ਹੈ।

Khushali Kumar
Khushali Kumar (instagram)

By ETV Bharat Punjabi Team

Published : Oct 12, 2024, 3:53 PM IST

ਚੰਡੀਗੜ੍ਹ:ਟੀ-ਸੀਰੀਜ਼ ਦੇ ਸੰਸਥਾਪਕ ਰਹੇ ਮਰਹੂਮ ਗੁਲਸ਼ਨ ਕੁਮਾਰ ਦੀ ਬੇਟੀ ਖੁਸ਼ਹਾਲੀ ਕੁਮਾਰ ਬਾਲੀਵੁੱਡ 'ਚ ਬਤੌਰ ਅਦਾਕਾਰਾ ਪਹਿਚਾਣ ਸਥਾਪਤੀ ਲਈ ਲਗਾਤਾਰ ਸੰਘਰਸ਼ਸ਼ੀਲ ਹੈ, ਜੋ ਜਲਦ ਸਾਹਮਣੇ ਆਉਣ ਵਾਲੀ ਹਿੰਦੀ ਫਿਲਮ 'ਦੁਲਹਨੀਆਂ ਲੇ ਆਏਗੀ' ਵਿੱਚ ਨਜ਼ਰ ਆਵੇਗੀ, ਜਿੰਨ੍ਹਾਂ ਵੱਲੋਂ ਅਪਣੀ ਇਸ ਅਰਥ-ਭਰਪੂਰ ਫਿਲਮ ਦਾ ਦੂਜਾ ਸ਼ੈਡਿਊਲ ਬਿਹਾਰ ਵਿਖੇ ਪੂਰਾ ਕਰ ਲਿਆ ਗਿਆ ਹੈ।

'ਥਿੰਕ ਟੈਂਕ ਗਲੋਬਲ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਦਿਲਚਸਪ ਡਰਾਮਾ ਫਿਲਮ ਦਾ ਆਕਾਸ਼ਦਿੱਤਿਆ ਲਾਮਾ ਕਰ ਰਹੇ ਹਨ, ਜੋ ਹਿੰਦੀ ਸਿਨੇਮਾ ਦੇ ਮੰਝੇ ਹੋਏ ਅਤੇ ਬਿਹਤਰੀਨ ਫਿਲਮਕਾਰ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਵੱਲ ਵੱਧ ਚੁੱਕੇ ਹਨ।

ਮੁੰਬਈ ਤੋਂ ਬਾਅਦ ਬਿਹਾਰ ਦੇ ਬਰੇਲੀ ਵਿਖੇ ਦੂਜੇ ਸ਼ੈਡਿਊਲ ਅਧੀਨ ਫਿਲਮਾਈ ਗਈ ਉਕਤ ਫਿਲਮ ਵਿੱਚ ਲੀਡ ਰੋਲ ਅਦਾ ਕਰ ਰਹੀ ਅਦਾਕਾਰਾ ਖੁਸ਼ਹਾਲੀ ਕੁਮਾਰ, ਜਿਸ ਤੋਂ ਇਲਾਵਾ ਫਿਲਮ ਦੇ ਦੂਜੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਮਹੇਸ਼ ਮੰਜੇਕਰ, ਪਿਯੂਸ਼ ਮਿਸ਼ਰਾ, ਸਾਹਿਲ ਮਹਿਰਾ, ਇਸ਼ਿਤਾ ਸਿੰਘ, ਓਮਕਾਰ ਕਪੂਰ, ਅੰਕੁਰ ਅਰਮਮ, ਪੁਸ਼ਪਾਸ਼ੂ ਅਤੇ ਅਗੂ ਸਟੈਲਨੀ ਆਦਿ ਸ਼ੁਮਾਰ ਹਨ।

ਮੇਨ ਸਟ੍ਰੀਮ ਸਿਨੇਮਾ ਤੋਂ ਅਲਹਦਾ ਹੱਟ ਕੇ ਬਣਾਈ ਜਾ ਰਹੀ ਇਸ ਆਫ ਬੀਟ ਫਿਲਮ ਦੀ ਨਿਰਮਾਣ ਟੀਮ ਅਨੁਸਾਰ ਆਨੰਦਮਈ ਅਤੇ ਪਰਿਵਾਰਕ ਮਨੋਰੰਜਕ ਕਹਾਣੀ ਅਧਾਰਿਤ ਇਹ ਫਿਲਮ ਅਗਲੇ ਸਾਲ 2025 ਦੇ ਸ਼ੁਰੂਆਤੀ ਪੜਾਅ ਦੌਰਾਨ ਦੇਸ਼ ਵਿਦੇਸ਼ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ, ਜਿਸ ਵਿੱਚ ਦਰਸ਼ਕਾਂ ਨੂੰ ਬਿਹਤਰੀਨ ਸਿਨੇਮਾ ਸਿਰਜਨਾ ਦਾ ਇਜ਼ਹਾਰ ਕਰਵਾਉਂਦੇ ਕਈ ਸ਼ਾਨਦਾਰ ਰੰਗ ਵੇਖਣ ਨੂੰ ਮਿਲਣਗੇ।

ਓਧਰ ਅਪਣੀ ਇਸ ਨਵੀਂ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ ਅਦਾਕਾਰਾ ਖੁਸ਼ਹਾਲੀ ਕੁਮਾਰ, ਜੋ ਕਾਫ਼ੀ ਅਲਹਦਾ ਅਤੇ ਚੁਣੌਤੀਪੂਰਨ ਕਿਰਦਾਰ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਵੇਗੀ। ਟੀ-ਸੀਰੀਜ਼ ਜਿਹੀ ਵੱਡੀ ਫਿਲਮ ਨਿਰਮਾਣ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਸ਼ੁਮਾਰ ਅਤੇ ਮੈਨੇਜਿੰਗ ਡਾਇਰੈਕਟਰ ਭੂਸ਼ਣ ਕੁਮਾਰ ਦੀ ਭੈਣ ਹੋਣ ਦੇ ਬਾਵਜੂਦ ਨਾਲ ਅਦਾਕਾਰਾ ਖੁਸ਼ਹਾਲੀ ਕੁਮਾਰ ਅਪਣੇ ਦਮ ਉਤੇ ਕੁਝ ਨਿਵੇਕਲਾ ਕਰਨ ਲਈ ਯਤਨਸ਼ੀਲ ਰਹੀ ਹੈ, ਜਿਸ ਦਾ ਅਹਿਸਾਸ ਉਨ੍ਹਾਂ ਅਪਣੇ ਘਰੇਲੂ ਫਿਲਮ ਨਿਰਮਾਣ ਹਾਊਸ ਦੀਆਂ ਵੱਡੀਆਂ ਫਿਲਮਾਂ ਦੀ ਬਜਾਏ ਬਾਹਰੀ ਨਿਰਮਾਤਾਵਾਂ ਦੀ ਸੈਮੀ ਬਜਟ ਪਰ ਕੰਟੈਂਟ ਪੱਖੋਂ ਲਾਜਵਾਬ ਫਿਲਮਾਂ ਦਾ ਹਿੱਸਾ ਬਣ ਕੇ ਵੀ ਕਈ ਵਾਰ ਕਰਵਾਇਆ ਹੈ।

'ਧੋਖਾ: ਰਾਊਂਡ ਦਾ ਕਾਰਨਰ' ਨਾਲ ਅਪਣੇ ਅਦਾਕਾਰੀ ਸਫ਼ਰ ਦਾ ਅਗਾਜ਼ ਕਰਨ ਵਾਲੀ ਅਦਾਕਾਰਾ ਖੁਸ਼ਹਾਲੀ ਕੁਮਾਰ ਕਈ ਖੂਬਸੂਰਤ ਮਿਊਜ਼ਿਕ ਵੀਡੀਓ ਦਾ ਵੀ ਹਿੱਸਾ ਰਹੀ ਹੈ, ਜਿੰਨ੍ਹਾਂ ਵੱਲੋਂ ਉਨ੍ਹਾਂ ਦੀ ਸ਼ਾਨਦਾਰ ਫੀਚਰਿੰਗ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ABOUT THE AUTHOR

...view details