ਪੰਜਾਬ

punjab

ETV Bharat / entertainment

'ਦਿ ਕਰੂ' 'ਚ ਏਅਰ ਹੋਸਟੈੱਸ ਦੀ ਡਰੈੱਸ 'ਚ ਕਰੀਨਾ, ਤੱਬੂ ਅਤੇ ਕ੍ਰਿਤੀ ਦੀ ਪਹਿਲੀ ਝਲਕ, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ - Kareena kapoor first look The Crew

The Crew First Look: ਕਰੀਨਾ ਕਪੂਰ ਖਾਨ, ਕ੍ਰਿਤੀ ਸੈਨਨ ਅਤੇ ਤੱਬੂ ਸਟਾਰਰ ਫਿਲਮ 'ਦਿ ਕਰੂ' ਦੀਆਂ ਇਨ੍ਹਾਂ ਸੁੰਦਰੀਆਂ ਦਾ ਪਹਿਲਾਂ ਲੁੱਕ ਸਾਹਮਣੇ ਆਇਆ ਹੈ। ਜਾਣੋ ਫਿਲਮ ਕਦੋਂ ਰਿਲੀਜ਼ ਹੋਵੇਗੀ?

The Crew
The Crew

By ETV Bharat Entertainment Team

Published : Feb 2, 2024, 3:04 PM IST

ਮੁੰਬਈ (ਬਿਊਰੋ): ਕਰੀਨਾ ਕਪੂਰ ਖਾਨ, ਕ੍ਰਿਤੀ ਸੈਨਨ ਅਤੇ ਤੱਬੂ ਸਟਾਰਰ ਵੂਮੈਨ ਸੈਂਟਰਿਕ ਫਿਲਮ 'ਦਿ ਕਰੂ' ਤੋਂ ਅੱਜ 2 ਫਰਵਰੀ ਨੂੰ ਨਵੇਂ ਵੇਰਵੇ ਸਾਹਮਣੇ ਆਏ ਹਨ। ਕਰੀਨਾ ਕਪੂਰ ਅਤੇ ਮੇਕਰਸ ਨੇ ਇੱਕ ਵੀਡੀਓ ਜਾਰੀ ਕਰਕੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ ਅਤੇ ਫਿਲਮ ਦਾ ਪਹਿਲਾਂ ਟੀਜ਼ਰ ਵੀ ਰਿਲੀਜ਼ ਕੀਤਾ ਹੈ।

'ਦਿ ਕਰੂ' ਦੇ ਟੀਜ਼ਰ 'ਚ ਕਰੀਨਾ, ਕ੍ਰਿਤੀ ਅਤੇ ਤੱਬੂ ਦੀ ਏਅਰ ਹੋਸਟੈੱਸ ਦੀ ਡਰੈੱਸ 'ਚ ਫਰਸਟ ਲੁੱਕ ਨਜ਼ਰ ਆ ਰਹੀ ਹੈ। ਰਾਜੇਸ਼ ਕ੍ਰਿਸ਼ਨਨ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਅਨਿਲ ਕਪੂਰ ਦੀ ਬੇਟੀ ਰੀਆ ਕਪੂਰ ਅਤੇ ਮਸ਼ਹੂਰ ਫਿਲਮ ਨਿਰਮਾਤਾ ਏਕਤਾ ਕਪੂਰ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।

ਫਿਲਮ ਦੇ ਜਾਰੀ ਕੀਤੇ ਗਏ ਟੀਜ਼ਰ 'ਚ ਕਰੀਨਾ ਕਪੂਰ ਖਾਨ, ਕ੍ਰਿਤੀ ਸੈਨਨ ਅਤੇ ਤੱਬੂ ਲਾਲ ਏਅਰ ਹੋਸਟੈੱਸ ਦੀ ਡਰੈੱਸ 'ਚ ਨਜ਼ਰ ਆ ਰਹੀਆਂ ਹਨ। ਦਿ ਕਰੂ ਇੱਕ ਅਜਿਹੀ ਫਿਲਮ ਹੈ, ਜੋ ਔਰਤਾਂ 'ਤੇ ਕੇਂਦਰਿਤ ਹੈ। ਇਹ ਫਿਲਮ 29 ਮਾਰਚ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਟੀਜ਼ਰ ਦੀ ਪਿੱਠਭੂਮੀ 'ਚ ਸੁਪਰਹਿੱਟ ਫਿਲਮ 'ਖਲਨਾਇਕ' ਦਾ ਮਸ਼ਹੂਰ ਗੀਤ 'ਕੁੱਕ ਕੁੱਕ ਕੁੱਕ...' ਚੱਲ ਰਿਹਾ ਹੈ, ਜੋ 'ਚੋਲੀ ਕੇ ਪੀਛੇ ਕਯਾ ਹੈ' ਗੀਤ ਦਾ ਹੈ। ਇਸ ਦੇ ਨਾਲ ਹੀ ਕਰੀਨਾ ਕਪੂਰ ਨੇ ਫਿਲਮ ਦਾ ਟੀਜ਼ਰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ, ਆਪਣੀ ਸੀਟ ਬੈਲਟ ਬੰਨ੍ਹੋ, ਆਪਣਾ ਪੌਪਕਾਰਨ ਤਿਆਰ ਰੱਖੋ।

ਦਿ ਕਰੂ ਬਾਰੇ: ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਏਅਰਲਾਈਨ ਇੰਡਸਟਰੀ ਵਿੱਚ ਕੰਮ ਕਰਨ ਵਾਲੀਆਂ ਔਰਤਾਂ 'ਤੇ ਆਧਾਰਿਤ ਹੈ, ਜਿਸ ਵਿੱਚ ਏਅਰ ਹੋਸਟੈਸ ਦੇ ਗਲੈਮਰ, ਕਾਮੇਡੀ ਅਤੇ ਸੰਘਰਸ਼ ਨੂੰ ਵੀ ਦਿਖਾਇਆ ਜਾਵੇਗਾ। ਇਸ ਫਿਲਮ 'ਚ ਸਭ ਤੋਂ ਪਹਿਲਾਂ ਕਰੀਨਾ ਕਪੂਰ ਖਾਨ ਨੂੰ ਸਾਈਨ ਕੀਤਾ ਗਿਆ ਸੀ। ਇਸ ਤੋਂ ਬਾਅਦ ਕ੍ਰਿਤੀ ਅਤੇ ਫਿਰ ਤੱਬੂ ਨੂੰ ਕਾਸਟ ਕੀਤਾ ਗਿਆ ਸੀ।

ABOUT THE AUTHOR

...view details