ਚੰਡੀਗੜ੍ਹ:ਪੰਜਾਬੀ ਸਿਨੇਮਾ ਦੇ ਨਾਲ-ਨਾਲ ਇੰਨੀਂ ਦਿਨੀਂ ਗਾਇਕੀ ਖੇਤਰ ਵਿੱਚ ਵੀ ਬਰਾਬਰਤਾ ਨਾਲ ਸਰਗਰਮ ਨਜ਼ਰ ਆ ਰਹੇ ਹਨ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ, ਜਿੰਨ੍ਹਾਂ ਵੱਲੋਂ ਅਪਣੇ ਨਵੇਂ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਮੁਕੰਮਲ ਕਰ ਲਈ ਗਈ ਹੈ, ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।
ਦੁਆਬੇ ਦੇ ਫਗਵਾੜਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਫਿਲਮਾਏ ਗਏ ਉਕਤ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਨੂੰ ਕਾਫ਼ੀ ਵੱਡੇ ਪੱਧਰ ਉੱਪਰ ਸ਼ੂਟ ਕੀਤਾ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਟੀਮ ਪ੍ਰਮੋਦ ਸ਼ਰਮਾ ਰਾਣਾ ਵੱਲੋਂ ਕੀਤੀ ਗਈ ਹੈ, ਜਿੰਨ੍ਹਾਂ ਅਨੁਸਾਰ ਲੋਕ ਗਾਇਕੀ ਦਾ ਅਨੂਠਾ ਮੁਜ਼ਾਹਰਾ ਕਰਦੇ ਉਕਤ ਗਾਣੇ ਦਾ ਸੰਗੀਤਕ ਵੀਡੀਓ ਵੀ ਉਸੇ ਪੈਟਰਨ ਅਧੀਨ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਠੇਠ ਦੇਸੀ ਅੰਦਾਜ਼ ਵਿੱਚ ਪੰਜਾਬੀਆਂ ਦੇ ਸਵੈਗ ਦੀ ਤਰਜ਼ਮਾਨੀ ਕਰਦੇ ਨਜ਼ਰ ਆਉਣਗੇ ਕਰਮਜੀਤ ਅਨਮੋਲ, ਜਿੰਨ੍ਹਾਂ ਦੀ ਸ਼ਾਨਦਾਰ ਵੀ ਇਸ ਸੰਗੀਤਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗੀ।
ਪੰਜਾਬ ਦੇ ਪੁਰਾਤਨ ਵਿਰਸੇ, ਕਦਰਾਂ-ਕੀਮਤਾਂ ਅਤੇ ਅਸਲ ਪੰਜਾਬ ਦੇ ਰੰਗਾਂ ਨੂੰ ਹੁਲਾਰਾ ਦੇਣ ਜਾ ਰਹੇ ਉਕਤ ਗਾਣੇ ਦੀ ਰਚਨਾ ਮਸ਼ਹੂਰ ਗੀਤਕਾਰ ਸੰਜੀਵ ਆਨੰਦ ਵੱਲੋਂ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਲਿਖੇ ਅਤੇ ਸੁਪਰ ਹਿੱਟ ਰਹੇ ਬੇਸ਼ੁਮਾਰ ਗਾਣਿਆਂ ਨੂੰ ਪੰਜਾਬ ਦੇ ਨਾਮੀ ਅਤੇ ਅਜ਼ੀਮ ਗਾਇਕ ਅਪਣੀਆਂ ਅਵਾਜ਼ਾਂ ਦੇ ਚੁੱਕੇ ਹਨ।