ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਮਸ਼ਹੂਰ ਐਕਟਰ, ਡਾਇਰੈਕਟਰ ਅਸ਼ੋਕ ਪੁਰੀ ਨੇ ਪਿਛਲੇ ਸਾਲ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਬਾਪੂ ਨੀ ਮੰਨਦਾ ਮੇਰਾ' ਦੇ ਇੱਕ ਕਮਰੇ ਦੇ ਸੀਨ ਵਿੱਚ ਲਗਾਈ ਗਈ ਇੱਕ ਪੰਡਿਤ ਦੇ ਮਰੇ ਹੋਏ ਗੁਰੂ ਦੀ ਉਨ੍ਹਾਂ ਦੀ ਫ਼ੋਟੋ ਉਨ੍ਹਾਂ ਦੀ ਇਜਾਜ਼ਤ ਤੋਂ ਬਿਨ੍ਹਾਂ ਰੱਖਣ ’ਤੇ ਪ੍ਰਸ਼ਨ ਚੁੱਕਦੇ ਹੋਏ ਫਿਲਮ ਬਣਾਉਣ ਵਾਲੀ ਸਾਰੀ ਟੀਮ ਨੂੰ ਕਟਿਹਰੇ ਵਿੱਚ ਖੜ੍ਹਾ ਕਰਨ ਦੀ ਚਿਤਾਵਨੀ ਦਿੱਤੀ ਹੈ।
ਹਾਲ ਹੀ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਅਸ਼ੋਕ ਪੁਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਫਿਲਮ ਵਿੱਚ ਲੈਣ ਲਈ ਉਨ੍ਹਾਂ ਨੂੰ ਫਿਲਮ ਦੇ ਡਾਇਰੈਕਟਰ ਨੇ ਕੁੱਝ ਮਹੀਨੇ ਪਹਿਲਾਂ ਨੂੰ ਫ਼ੋਨ ਕਰਕੇ ਉਨ੍ਹਾਂ ਦੀਆਂ ਫ਼ੋਟੋ ਮੰਗਵਾ ਲਈਆਂ ਸਨ ਅਤੇ ਫਿਲਮ ਵਿੱਚ ਪੰਡਿਤ ਦੇ ਰੋਲ ਦੀ ਪੇਸ਼ਕਸ਼ ਕੀਤੀ ਸੀ ਅਤੇ ਉਨ੍ਹਾਂ ਦੀਆਂ ਕਈ ਕੋਣਾਂ ਤੋਂ ਪੰਡਿਤ ਦੀ ਡਰੈੱਸ ਵਿੱਚ ਵੀ ਤਸਵੀਰਾਂ ਮੰਗਵਾਈਆਂ ਸਨ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਉਨ੍ਹਾਂ ਨੂੰ ਇਸ ਫਿਲਮ ਵਿੱਚ ਪੰਡਿਤ ਦਾ ਰੋਲ ਦੇਵੇਗਾ।
ਉਨ੍ਹਾਂ ਕਿਹਾ ਕਿ ਹੁਣ ਜਦੋਂ ਫਿਲਮ ਰਿਲੀਜ਼ ਹੋਈ ਅਤੇ ਲੋਕਾਂ ਨੇ ਉਨ੍ਹਾਂ ਨੂੰ ਫ਼ੋਨ ’ਤੇ ਦੱਸਿਆ ਕਿ ਫਿਲਮ ਦੇ ਪੰਡਿਤ ਵਾਲੇ ਕਿਰਦਾਰ ਦੇ ਮਰੇ ਹੋਏ ਗੁਰੂ ਵਜੋਂ ਉਨ੍ਹਾਂ ਦੀ ਤਸਵੀਰ ਫਿਲਮ ਵਿੱਚ ਦਿਖਾਈ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲੋ ਬਿਨ੍ਹਾਂ ਆਗਿਆ ਲਏ ਉਨ੍ਹਾਂ ਦੀ ਤਸਵੀਰ ਵਰਤਣ ’ਤੇ ਉਨ੍ਹਾਂ ਨੂੰ ਸਖ਼ਤ ਇਤਰਾਜ਼ ਹੈ ਅਤੇ ਜਲਦ ਹੀ ਉਹ ਇਸ ਦੀ ਸ਼ਿਕਾਇਤ ਪੰਜਾਬ ਅਤੇ ਮੁੰਬਈ ਦੀ ਕਲਾਕਾਰ ਐਸੋਸ਼ੀਏਸ਼ਨ ਅਤੇ ਫਿਲਮ ਇੰਡਰਸਟਰੀ ਦੀ ਯੂਨੀਅਨ ਵਿੱਚ ਸ਼ਿਕਾਇਤ ਕਰ ਰਹੇ ਹਨ ਅਤੇ ਉੱਥੋਂ ਵੀ ਇਨਸਾਫ਼ ਨਾਲ ਮਿਲਿਆ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ।