ਪੰਜਾਬ

punjab

ETV Bharat / entertainment

ਕਦੇ 500 ਰੁਪਏ ਨਾਲ ਕਰਦਾ ਸੀ ਗੁਜ਼ਾਰਾ, ਅੱਜ 300 ਕਰੋੜ ਦਾ ਮਾਲਕ ਹੈ ਇਹ ਅੰਮ੍ਰਿਤਸਰ ਦਾ ਕਾਮੇਡੀਅਨ, ਹੁਣ ਮਿਲੀ ਜਾਨੋਂ ਮਾਰਨ ਦੀ ਧਮਕੀ - KAPIL SHARMA

ਟੈਲੀਵਿਜ਼ਨ ਜਗਤ ਦੇ ਇੱਕ ਮਸ਼ਹੂਰ ਕਾਮੇਡੀਅਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਕੀ ਤੁਸੀਂ ਜਾਣਦੇ ਹੋ ਕਿ ਇਸ ਕਾਮੇਡੀਅਨ ਦੀ ਕੁੱਲ ਜਾਇਦਾਦ ਕਿੰਨੀ ਹੈ?

kapil sharma
kapil sharma (getty)

By ETV Bharat Entertainment Team

Published : Jan 23, 2025, 3:42 PM IST

Updated : Jan 26, 2025, 9:42 PM IST

ਹੈਦਰਾਬਾਦ:ਅੰਮ੍ਰਿਤਸਰ ਦੇ ਜੰਮ-ਪਲ਼ ਭਾਰਤ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਕਪਿਲ ਸ਼ਰਮਾ ਸਮੇਤ 4 ਅਦਾਕਾਰਾਂ ਨੂੰ ਧਮਕੀ ਭਰੀ ਈਮੇਲ ਮਿਲੀ ਹੈ। ਇਸ ਈਮੇਲ ਵਿੱਚ ਕਪਿਲ ਸ਼ਰਮਾ, ਉਨ੍ਹਾਂ ਦੇ ਪਰਿਵਾਰ ਅਤੇ ਰਾਜਪਾਲ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਕਪਿਲ ਸ਼ਰਮਾ ਭਾਰਤ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਟੀਵੀ ਅਦਾਕਾਰਾਂ ਵਿੱਚੋਂ ਇੱਕ ਹਨ। ਉਹ ਇੱਕ ਐਪੀਸੋਡ ਲਈ ਕਰੋੜਾਂ ਰੁਪਏ ਵਸੂਲਦੇ ਹਨ। ਤਾਂ ਆਓ ਜਾਣਦੇ ਹਾਂ ਹਰ ਕਿਸੇ ਦੇ ਚਿਹਰੇ 'ਤੇ ਮੁਸਕਰਾਹਟ ਲਿਆਉਣ ਵਾਲੇ ਕਪਿਲ ਸ਼ਰਮਾ ਦੀ ਨੈੱਟ ਵਰਥ ਕੀ ਹੈ।

ਇੱਕ ਐਪੀਸੋਡ ਲਈ ਕਿੰਨੇ ਰੁਪਏ ਲੈਂਦੇ ਨੇ ਸ਼ਰਮਾ

ਮੀਡੀਆ ਰਿਪੋਰਟਾਂ ਮੁਤਾਬਕ ਕਾਮੇਡੀਅਨ ਕਪਿਲ ਸ਼ਰਮਾ ਭਾਰਤ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਹਿੰਦੀ ਕਾਮੇਡੀਅਨ ਹਨ। 'ਦਿ ਕਪਿਲ ਸ਼ਰਮਾ ਸ਼ੋਅ' ਤੋਂ ਪ੍ਰਸਿੱਧੀ ਹਾਸਲ ਕਰਨ ਵਾਲੇ ਕਪਿਲ ਸ਼ਰਮਾ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਨ੍ਹਾਂ ਦਾ ਕਾਮੇਡੀ ਸ਼ੋਅ ਭਾਰਤ ਦੇ ਜ਼ਿਆਦਾਤਰ ਘਰਾਂ ਵਿੱਚ ਦੇਖਿਆ ਜਾਂਦਾ ਹੈ।

ਖਬਰਾਂ ਦੀ ਮੰਨੀਏ ਤਾਂ ਕਪਿਲ ਸ਼ਰਮਾ ਹਰ ਐਪੀਸੋਡ ਲਈ 5 ਕਰੋੜ ਰੁਪਏ ਕਮਾਉਂਦੇ ਹਨ। ਟੀਵੀ 'ਤੇ ਹਲਚਲ ਮਚਾਉਣ ਤੋਂ ਬਾਅਦ ਕਪਿਲ ਸ਼ਰਮਾ ਓਟੀਟੀ 'ਤੇ ਆਪਣਾ ਨਵਾਂ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਲੈ ਕੇ ਆਏ। 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਪਹਿਲੇ ਸੀਜ਼ਨ ਦੀ ਕਾਫੀ ਤਾਰੀਫ ਹੋਈ ਸੀ। ਸ਼ੋਅ ਦੇ ਦੂਜੇ ਸੀਜ਼ਨ ਨੇ ਵੀ ਕਾਫੀ ਧੂਮ ਮਚਾਈ ਸੀ। ਇਸ ਸ਼ੋਅ ਤੋਂ ਬਾਅਦ ਕਪਿਲ ਸ਼ਰਮਾ ਦੀ ਕਮਾਈ 'ਚ ਕਾਫੀ ਵਾਧਾ ਹੋਇਆ ਹੈ।

ਕਪਿਲ ਸ਼ਰਮਾ ਦੀ ਕੁੱਲ ਜਾਇਦਾਦ

ਆਈਐਮਬੀਡੀ ਦੀਆਂ ਰਿਪੋਰਟਾਂ ਦੇ ਅਨੁਸਾਰ ਨੈੱਟਫਲਿਕਸ 'ਤੇ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ 2 ਸੀਜ਼ਨ ਤੋਂ ਬਾਅਦ ਕਪਿਲ ਸ਼ਰਮਾ ਦੀ ਕੁੱਲ ਜਾਇਦਾਦ 300 ਕਰੋੜ ਰੁਪਏ ਹੈ। ਇਸ ਤੋਂ ਬਾਅਦ ਕਪਿਲ ਸ਼ਰਮਾ ਹਿੰਦੀ ਟੈਲੀਵਿਜ਼ਨ ਦੇ ਸਭ ਤੋਂ ਅਮੀਰ ਟੀਵੀ ਐਕਟਰ ਬਣ ਗਏ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਦੇ ਸਭ ਤੋਂ ਅਮੀਰ ਕਾਮੇਡੀਅਨ ਅਦਾਕਾਰ ਦੀ ਸੂਚੀ ਵਿੱਚ ਕਪਿਲ ਸ਼ਰਮਾ ਦੂਜੇ ਸਥਾਨ 'ਤੇ ਹਨ। ਇਸ ਸੂਚੀ ਦੇ ਸਿਖਰ 'ਤੇ ਦੱਖਣੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਬ੍ਰਹਮਾਨੰਦਮ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 490 ਕਰੋੜ ਰੁਪਏ ਹੈ। ਕਾਮੇਡੀਅਨ ਬਾਲੀਵੁੱਡ ਦੇ ਸਭ ਤੋਂ ਜਿਆਦਾ ਟੈਕਸ ਦੇਣ ਵਾਲੇ ਪਹਿਲੇ 10 ਅਦਾਕਾਰ ਵਿੱਚ ਵੀ ਸ਼ਾਮਲ ਹਨ। ਉਨ੍ਹਾਂ ਨੇ ਪਿਛਲੇ ਸਾਲ 26 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ

ਕਪਿਲ ਸ਼ਰਮਾ ਦਾ ਕਰੀਅਰ

ਕਪਿਲ ਸ਼ਰਮਾ ਭਾਰਤ ਦੇ ਮਸ਼ਹੂਰ ਕਾਮੇਡੀਅਨ ਅਦਾਕਾਰਾਂ ਵਿੱਚੋਂ ਇੱਕ ਹੈ। ਉਸਨੇ 500 ਰੁਪਏ ਦੀ ਤਨਖਾਹ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ। ਉਸ ਨੇ ਸਭ ਤੋਂ ਪਹਿਲਾਂ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ 3' 'ਚ ਆਪਣੀ ਜਿੱਤ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਤੋਂ ਬਾਅਦ ਉਸ ਨੇ 'ਕਾਮੇਡੀ ਸਰਕਸ' ਵਰਗੇ ਹਿੱਟ ਕਾਮੇਡੀ ਸ਼ੋਅ ਰਾਹੀਂ ਲੋਕਾਂ ਨੂੰ ਖੂਬ ਹਸਾਇਆ। ਇਸ ਤੋਂ ਬਾਅਦ ਉਹ ਆਪਣਾ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਲੈ ਕੇ ਆਇਆ, ਜਿਸ ਨੇ ਉਸ ਨੂੰ ਭਾਰਤ ਦੇ ਸਭ ਤੋਂ ਮਸ਼ਹੂਰ ਕਾਮੇਡੀਅਨਾਂ ਵਿੱਚੋਂ ਇੱਕ ਬਣਾ ਦਿੱਤਾ।

ਆਪਣੇ ਟੈਲੀਵਿਜ਼ਨ ਕਰੀਅਰ ਤੋਂ ਇਲਾਵਾ ਕਪਿਲ ਸ਼ਰਮਾ ਨੇ ਫਿਲਮਾਂ 'ਚ ਵੀ ਆਪਣੀ ਕਿਸਮਤ ਅਜ਼ਮਾਈ। ਉਸ ਨੇ 'ਕਿਸ ਕਿਸ ਕੋ ਪਿਆਰ ਕਰੂੰ', 'ਫਿਰੰਗੀ', 'ਜਵਿਗਾਟੋ' ਅਤੇ 'ਕਰੂ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।

ਇਹ ਵੀ ਪੜ੍ਹੋ:

Last Updated : Jan 26, 2025, 9:42 PM IST

ABOUT THE AUTHOR

...view details