ਪੰਜਾਬ

punjab

ETV Bharat / entertainment

40 ਸਾਲ ਤੋਂ ਵੱਧ ਦੀ ਉਮਰ 'ਚ ਵੀ ਅਣਵਿਆਹੀਆਂ ਬੈਠੀਆਂ ਨੇ ਇਹ ਅਦਾਕਾਰਾਂ, ਲਾਸਟ ਵਾਲੀ ਹੈ ਸਭ ਤੋਂ ਖਾਸ - Unmarried Bollywood Actress - UNMARRIED BOLLYWOOD ACTRESS

Unmarried Bollywood Actress: ਅੱਜ ਅਸੀਂ ਇੱਕ ਅਜਿਹੀ ਲਿਸਟ ਤਿਆਰ ਕੀਤੀ ਹੈ, ਜਿਸ ਵਿੱਚ ਅਸੀਂ ਬਾਲੀਵੁੱਡ ਦੀਆਂ ਅਣਵਿਆਹੀਆਂ ਅਦਾਕਾਰਾਂ ਦਾ ਨਾਂਅ ਸ਼ਾਮਲ ਕੀਤੇ ਹਨ। ਜੋ 40 ਤੋਂ ਵੱਧ ਦੀ ਉਮਰ ਵਿੱਚ ਵੀ ਕੁਆਰੀਆਂ ਬੈਠੀਆਂ ਹਨ।

Unmarried Bollywood Actress
Unmarried Bollywood Actress (instagram)

By ETV Bharat Entertainment Team

Published : Aug 19, 2024, 4:41 PM IST

ਚੰਡੀਗੜ੍ਹ: ਬਾਲੀਵੁੱਡ ਸਿਤਾਰੇ ਆਪਣੇ ਹਿਸਾਬ ਨਾਲ ਜਿਊਂਣਾ ਪਸੰਦ ਕਰਦੇ ਹਨ। ਕਲਾਕਾਰਾਂ ਦੀ ਜ਼ਿੰਦਗੀ ਆਮ ਲੋਕਾਂ ਦੀ ਜ਼ਿੰਦਗੀ ਤੋਂ ਬਿਲਕੁੱਲ ਅਲੱਗ ਹੁੰਦੀ ਹੈ। ਕੰਮ ਦੇ ਕਾਰਨ ਕਈ ਵਾਰ ਸਿਤਾਰਿਆਂ ਨੂੰ ਇਹ ਅਹਿਸਾਸ ਵੀ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਬਤੀਤ ਕਰਨ ਲਈ ਜੀਵਨ ਸਾਥੀ ਦੀ ਜ਼ਰੂਰਤ ਹੈ। ਬਾਲੀਵੁੱਡ 'ਚ ਅਜਿਹੇ ਕਈ ਵੱਡੇ ਸਿਤਾਰੇ ਹਨ, ਜੋ ਬਿਨ੍ਹਾਂ ਵਿਆਹ ਤੋਂ ਹੀ ਕਾਫੀ ਖੁਸ਼ ਹਨ। ਤਾਂ ਆਓ ਅੱਜ ਤੁਹਾਨੂੰ ਇਨ੍ਹਾਂ ਸਿਤਾਰਿਆਂ ਵਿੱਚੋਂ ਕੁੱਝ ਅਦਾਕਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜੋ 40 ਤੋਂ ਵੱਧ ਦੀ ਉਮਰ ਵਿੱਚ ਵੀ ਕੁਆਰੀਆਂ ਬੈਠੀਆਂ ਹਨ।

ਕੰਗਨਾ ਰਣੌਤ: ਕੰਗਨਾ ਰਣੌਤ ਨੇ ਕਿਹਾ ਹੈ ਕਿ ਮੇਰੇ ਬਾਰੇ ਇਹ ਅਫਵਾਹ ਹੈ ਕਿ ਮੈਂ ਲੜਕਿਆਂ ਨੂੰ ਕੁੱਟਦੀ ਹਾਂ ਅਤੇ ਲੜਾਕੂ ਹਾਂ, ਇਸ ਲਈ ਵਿਆਹ ਨਹੀਂ ਹੋ ਰਿਹਾ। ਕੰਗਨਾ ਰਣੌਤ ਦੀ ਇਸ ਸਮੇਂ ਉਮਰ 38 ਸਾਲ ਦੀ ਹੈ।

ਤੱਬੂ:ਬਾਲੀਵੁੱਡ ਦੀ ਦਿੱਗਜ ਅਦਾਕਾਰਾ ਤੱਬੂ 53 ਸਾਲ ਦੀ ਹੋ ਗਈ ਹੈ ਪਰ ਅਦਾਕਾਰਾ ਨੇ ਅਜੇ ਤੱਕ ਵਿਆਹ ਨਹੀਂ ਕੀਤਾ ਹੈ। ਅਦਾਕਾਰਾ ਆਪਣੀਆਂ ਫਿਲਮਾਂ ਵਿੱਚ ਅੱਜ ਵੀ ਕਾਫੀ ਬੋਲਡ ਦਿਖਾਈ ਦਿੰਦੀ ਹੈ।

ਅਮੀਸ਼ਾ ਪਟੇਲ: 'ਕਹੋ ਨਾ ਪਿਆਰ ਹੈ' ਅਤੇ 'ਗਦਰ' ਵਰਗੀਆਂ ਫਿਲਮਾਂ 'ਚ ਧਮਾਕਾ ਕਰ ਚੁੱਕੀ ਅਦਾਕਾਰਾ ਅਮੀਸ਼ਾ ਪਟੇਲ 49 ਸਾਲ ਦੀ ਉਮਰ 'ਚ ਵੀ ਘਰ ਬੈਠੀ ਹੈ। ਅਦਾਕਾਰਾ ਦੀਆਂ ਤਸਵੀਰਾਂ ਨੂੰ ਦੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਅਦਾਕਾਰਾ ਦੀ ਉਮਰ ਇੰਨੀ ਹੈ।

ਸੁਸ਼ਮਿਤਾ ਸੇਨ:ਬਾਲੀਵੁੱਡ ਦੀ ਸ਼ਾਨਦਾਰ ਅਦਾਕਾਰਾ ਸੁਸ਼ਮਿਤਾ ਸੇਨ ਨੇ ਬੁਆਏਫ੍ਰੈਂਡ ਰੋਹਮਨ ਸ਼ਾਲ ਨਾਲ ਮੁਲਾਕਾਤ ਕੀਤੀ ਸੀ ਪਰ ਉਨ੍ਹਾਂ ਨਾਲ ਬ੍ਰੇਕਅੱਪ ਹੋ ਗਿਆ। ਅਦਾਕਾਰਾ 48 ਸਾਲ ਦੀ ਉਮਰ ਵਿੱਚ ਕੁਆਰੀ ਹੈ।

ਸ਼ਮਿਤਾ ਸ਼ੈੱਟੀ: ਸ਼ਿਲਪਾ ਸ਼ੈੱਟੀ ਦੀ ਛੋਟੀ ਭੈਣ ਸ਼ਮਿਤਾ ਸ਼ੈੱਟੀ 45 ਸਾਲ ਦੀ ਹੈ। ਬਿੱਗ ਬੌਸ ਤੋਂ ਹੀ ਉਨ੍ਹਾਂ ਦੀ ਚਰਚਾ ਟੀਵੀ ਐਕਟਰ ਰਾਕੇਸ਼ ਬਾਪਟ ਨਾਲ ਹੋ ਰਹੀ ਸੀ। ਪਰ ਅਦਾਕਾਰਾ ਅਜੇ ਵੀ ਕੁਆਰੀ ਹੈ।

ਦਿਵਿਆ ਦੱਤਾ:ਦਮਦਾਰ ਅਦਾਕਾਰਾ ਦਿਵਿਆ ਦੱਤਾ ਵੀ 46 ਸਾਲ ਦੀ ਹੋ ਗਈ ਹੈ, ਪਰ ਅਜੇ ਤੱਕ ਕੁਝ ਨਹੀਂ ਪਤਾ ਕਿ ਅਦਾਕਾਰਾ ਦਾ ਵਿਆਹ ਕਦੋਂ ਹੋਵੇਗਾ।

ਤਨੀਸ਼ਾ:ਅਦਾਕਾਰਾ ਕਾਜੋਲ ਦੀ ਛੋਟੀ ਭੈਣ ਤਨੀਸ਼ਾ ਵੀ 46 ਸਾਲ ਦੀ ਹੋ ਗਈ ਹੈ ਪਰ ਅਦਾਕਾਰਾ ਦੀ ਅਜੇ ਤੱਕ ਡੋਲੀ ਨਹੀਂ ਉੱਠੀ ਹੈ।

ਨਰਗਿਸ ਫਾਖਰੀ:ਰੌਕਸਟਾਰ ਫੇਮ ਅਦਾਕਾਰਾ ਨਰਗਿਸ ਫਾਖਰੀ 44 ਸਾਲ ਦੀ ਹੋ ਗਈ ਹੈ ਪਰ ਉਸ ਦਾ ਵਿਆਹ ਨਹੀਂ ਹੋਇਆ ਹੈ।

ਅਨੁਸ਼ਕਾ ਸ਼ੈੱਟੀ:ਮੈਗਾਬਲਾਕਬਸਟਰ ਫਿਲਮ ਬਾਹੂਬਲੀ ਫੇਮ ਅਦਾਕਾਰਾ ਅਨੁਸ਼ਕਾ ਸ਼ੈੱਟੀ ਵੀ 42 ਸਾਲ ਦੀ ਹੋ ਚੁੱਕੀ ਹੈ ਪਰ ਅਜੇ ਤੱਕ ਉਨ੍ਹਾਂ ਦੇ ਵਿਆਹ ਦੀ ਕੋਈ ਖ਼ਬਰ ਨਹੀਂ ਹੈ।

ABOUT THE AUTHOR

...view details