ਪੰਜਾਬ

punjab

ETV Bharat / entertainment

'ਜੱਟ ਐਂਡ ਜੂਲੀਅਟ 3' ਨੇ ਬਦਲੀ ਇਸ ਅਦਾਕਾਰ ਦੀ ਕਿਸਮਤ, ਚਾਰੇ-ਪਾਸੇ ਤੋਂ ਮਿਲ ਰਹੀ ਹੈ ਭਰਵੀਂ ਪ੍ਰਸ਼ੰਸਾ - jatt and Juliet 3 - JATT AND JULIET 3

jatt and Juliet 3: 'ਜੱਟ ਐਂਡ ਜੂਲੀਅਟ 3' ਪਾਲੀਵੁੱਡ ਗਲਿਆਰੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਇਸ ਫਿਲਮ ਦੀ ਸਫ਼ਲਤਾ ਨੇ ਕਈ ਅਦਾਕਾਰਾਂ ਦੀ ਕਿਸਮਤ ਬਦਲ ਦਿੱਤੀ ਹੈ।

jatt and Juliet 3
jatt and Juliet 3 (instagram)

By ETV Bharat Entertainment Team

Published : Jul 4, 2024, 1:29 PM IST

ਚੰਡੀਗੜ੍ਹ:ਦੁਨੀਆਂ ਭਰ ਵਿੱਚ ਅਪਾਰ ਕਾਮਯਾਬੀ ਹਾਸਿਲ ਕਰ ਰਹੀ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਜਿੱਥੇ ਬਾਕਿਸ ਆਫਿਸ ਉਤੇ ਨਵੇਂ ਰਿਕਾਰਡ ਕਾਇਮ ਕਰਨ ਵੱਲ ਵੱਧ ਰਹੀ ਹੈ, ਉਥੇ ਹੀ ਉਸਨੇ ਇੱਕ ਨਵੇਂ ਅਦਾਕਾਰ ਸੁਖਵਿੰਦਰ ਸਿੰਘ ਉਰਫ਼ 'ਧੂਤਾ' ਦੀ ਕਿਸਮਤ ਵੀ ਬਦਲ ਕੇ ਰੱਖ ਦਿੱਤੀ ਹੈ, ਜੋ ਸ਼ੋਸ਼ਲ ਮੀਡੀਆ ਉਤੇ ਛਾਈਆਂ ਹੋਈਆਂ ਕਈ ਲਘੂ ਪੰਜਾਬੀ ਫਿਲਮਾਂ ਵਿੱਚ ਅਹਿਮ ਰੋਲ ਅਦਾ ਕਰ ਚੁੱਕਾ ਹੈ।

'ਵਾਈਟ ਹਿੱਲ ਸਟੂਡਿਓਜ਼' ਅਤੇ 'ਸਪੀਡ ਰਿਕਾਰਡਜ਼' ਵੱਲੋਂ ਨਿਰਮਿਤ ਕੀਤੀ ਗਈ ਅਤੇ ਜਗਦੀਪ ਸਿੱਧੂ ਵੱਲੋਂ ਨਿਰਦੇਸ਼ਿਤ ਕੀਤੀ ਗਈ ਉਕਤ ਫਿਲਮ 100 ਕਰੋੜ ਦੇ ਅੰਕੜੇ ਨੂੰ ਛੂਹ ਲੈਣ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ, ਜਿਸ ਵਿੱਚ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦੀ ਜੋੜੀ ਨੂੰ ਇੱਕ ਵਾਰ ਫਿਰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ, ਉੱਥੇ ਹੀ ਪੁਲਿਸ ਮੁਲਾਜ਼ਮ ਦੇ ਕਿਰਦਾਰ ਵਿੱਚ ਨਜ਼ਰ ਆਏ 'ਧੂਤੇ' ਉਰਫ ਸੁਖਵਿੰਦਰ ਸਿੰਘ ਦੀ ਲਾਜਵਾਬ ਦਾ ਜਾਦੂ ਵੀ ਦਰਸ਼ਕਾਂ ਦੀ ਪੂਰੀ ਤਰ੍ਹਾਂ ਸਿਰ ਚੜ੍ਹ ਬੋਲ ਰਿਹਾ ਹੈ।

ਸੋਸ਼ਲ ਮੀਡੀਆ ਉਤੇ ਅਪਾਰ ਕੀਰਤੀਮਾਨ ਸਥਾਪਿਤ ਕਰ ਰਹੀਆਂ ਕਈ ਲਘੂ ਕਾਮੇਡੀ ਫਿਲਮਾਂ ਦਾ ਅਹਿਮ ਹਿੱਸਾ ਰਿਹਾ ਹੈ ਇਹ ਬਾਕਮਾਲ ਅਦਾਕਾਰ, ਜਿਸ ਵੱਲੋਂ 'ਮਾਲਦਾਰ ਛੜਾ', 'ਡੀਪੀ ਮਾਸਟਰ' ਆਦਿ ਵਿੱਚ ਨਿਭਾਏ ਗਏ ਧੂਤੇ ਦੇ ਰੋਲ ਨੇ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਮਾਲਵੇ ਅਧੀਨ ਆਉਂਦੇ ਨਿੱਕੇ ਜਿਹੇ ਹਿੱਸੇ ਪਿੰਡੀ ਢਿੱਲਵਾਂ-ਪਿੰਡੀ ਕੇਹਰ ਸਿੰਘ ਵਾਲਾ ਨਾਲ ਸੰਬੰਧਤ ਇਹ ਪ੍ਰਤਿਭਾਵਾਨ ਅਦਾਕਾਰ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਨਿਵੇਕਲੀ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਿਹਾ ਹੈ, ਜਿਸ ਦਾ ਜੱਦੀ ਪਿੰਡ ਅੱਜ ਵੀ ਸੰਪੂਰਨ ਅਵਾਜਾਈ ਸਾਧਨਾਂ ਤੋਂ ਸੱਖਣਾ ਹੈ, ਜਿਸ ਤੋਂ ਉਸ ਵੱਲੋਂ ਅਪਣੀ ਮੰਜ਼ਿਲ ਸਰ ਕਰ ਲੈਣ ਲਈ ਕੀਤੀ ਮਿਹਨਤ ਅਤੇ ਪੈਦਲ ਹੰਢਾਏ ਮਣਾਂਮੂਹੀ ਪੈਂਡਿਆਂ ਦਾ ਅੰਦਾਜ਼ਾਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

ਜ਼ਿਲ੍ਹਾਂ ਸੰਗਰੂਰ ਦੇ ਪਿੰਡ ਲੌਂਗੋਵਾਲ ਵਿੱਚ ਪੈਂਦੇ ਸਰਕਾਰੀ ਸਕੂਲ ਤੋਂ ਮੁੱਢਲੀ ਸਿੱਖਿਆ ਅਤੇ ਰਣਬੀਰ ਕਾਲਜ ਤੋਂ ਉੱਚ ਪੜ੍ਹਾਈ ਕਰਨ ਵਾਲੇ ਇਸ ਬਿਹਤਰੀਨ ਅਦਾਕਾਰ ਨੂੰ ਕਲਾ ਪ੍ਰਤੀ ਚੇਟਕ ਬਚਪਨ ਤੋਂ ਹੀ ਰਹੀ ਹੈ, ਜੋ ਸਕੂਲ ਅਤੇ ਕਾਲਜ ਪੜਾਅ ਦੌਰਾਨ ਅਧਿਆਪਕਾਂ ਅਤੇ ਸਾਥੀਆਂ ਦੀ ਨਕਲਾਂ ਉਤਾਰਦੇ ਪ੍ਰਵਾਨ ਚੜ੍ਹਦੀ ਗਈ ਅਤੇ ਇਸੇ ਕਲਾਂ ਹੁਨਰਮੰਦੀ ਨੇ ਉਸ ਨੂੰ ਪਹਿਲਾਂ ਲਘੂ ਫਿਲਮਾਂ ਅਤੇ ਸਿਨੇਮਾ ਦੀ ਵਿਸ਼ਾਲ ਦੁਨੀਆਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਉਕਤ ਫਿਲਮ ਨਾਲ ਸਿਲਵਰ ਸਕ੍ਰੀਨ ਉਤੇ ਪਲੇਠੀ ਆਮਦ ਕਰਨ ਵਾਲਾ ਇਹ ਬਹੁਪੱਖੀ ਅਦਾਕਾਰ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵੱਡੀਆਂ ਫਿਲਮਾਂ ਦਾ ਵੀ ਹਿੱਸਾ ਬਣਨ ਜਾ ਰਿਹਾ ਹੈ, ਜੋ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀਆਂ ਹਨ।

ABOUT THE AUTHOR

...view details