ਪੰਜਾਬ

punjab

ETV Bharat / entertainment

ਅਹਿਮ ਫਿਲਮ ਪ੍ਰੋਜੈਕਟ ਲਈ ਇੱਕਠੇ ਹੋਏ ਜੱਸੀ ਗਿੱਲ ਅਤੇ ਉਰਵਸ਼ੀ ਰੌਤੇਲਾ, ਯੂਐਸਏ ਲਈ ਹੋਏ ਰਵਾਨਾ - Jassie Gill And Urvashi Rautela - JASSIE GILL AND URVASHI RAUTELA

Jassie Gill And Urvashi Rautela: ਜੱਸੀ ਗਿੱਲ ਅਤੇ ਉਰਵਸ਼ੀ ਰੌਤੇਲਾ ਇੱਕ ਨਵੇਂ ਫਿਲਮ ਪ੍ਰੋਜੈਕਟ ਵਿੱਚ ਨਜ਼ਰ ਆਉਣ ਵਾਲੇ ਹਨ, ਇਸ ਲਈ ਇਹ ਦੋਵੇਂ ਫਨਕਾਰ ਯੂਐਸਏ ਲਈ ਰਵਾਨਾ ਹੋ ਗਏ ਹਨ।

Jassie Gill And Urvashi Rautela
Jassie Gill And Urvashi Rautela (instagram)

By ETV Bharat Punjabi Team

Published : Jun 7, 2024, 5:26 PM IST

ਚੰਡੀਗੜ੍ਹ:ਪੰਜਾਬੀ ਅਤੇ ਹਿੰਦੀ ਸਿਨੇਮਾ ਖੇਤਰ ਵਿੱਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਸਥਾਪਿਤ ਕਰ ਚੁੱਕੇ ਹਨ ਜੱਸੀ ਗਿੱਲ ਅਤੇ ਉਰਵਸ਼ੀ ਰੌਤੇਲਾ, ਜੋ ਇੱਕ ਅਹਿਮ ਫਿਲਮ ਪ੍ਰੋਜੈਕਟ ਦਾ ਇਕੱਠਿਆਂ ਹਿੱਸਾ ਬਣਨ ਜਾ ਰਹੇ ਹੈ, ਜਿਸ ਦੇ ਸ਼ੁਰੂ ਹੋਣ ਜਾ ਰਹੇ ਸ਼ੂਟਿੰਗ ਸ਼ੈਡਿਊਲ ਦਾ ਹਿੱਸਾ ਬਣਨ ਲਈ ਇਹ ਦੋਵੇਂ ਯੂਐਸਏ ਰਵਾਨਾ ਹੋ ਗਏ ਹਨ।

ਬਾਲੀਵੁੱਡ ਦੇ ਚਰਚਿਤ ਚਿਹਰਿਆਂ ਵਿੱਚ ਅਪਣੀ ਮੌਜੂਦਗੀ ਦਰਜ ਕਰਵਾ ਰਹੇ ਜੱਸੀ ਗਿੱਲ ਅਤੇ ਉਰਵਸ਼ੀ ਰੌਤੇਲਾ ਦੀ ਆਗਾਜ਼ ਵੱਲ ਵਧਣ ਜਾ ਰਹੀ ਉਕਤ ਨਵੀਂ ਫਿਲਮ ਦੀ ਜਿਆਦਾਤਰ ਸ਼ੂਟਿੰਗ ਕੈਨੇਡਾ ਦੇ ਟਰਾਂਟੋ ਆਸ-ਪਾਸ ਪੂਰੀ ਕੀਤੀ ਜਾਵੇਗੀ, ਜਿਸ ਤੋਂ ਪਹਿਲਾਂ ਇਹ ਦੋਵੇਂ ਅਮਰੀਕਾ ਦੇ ਨਿਊਯਾਰਕ ਵਿਖੇ ਹੋਣ ਜਾ ਰਹੇ ਭਾਰਤ ਬਨਾਮ ਪਾਕਿਸਤਾਨ ਟੀ-20 ਵਿਸ਼ਵ ਕੱਪ ਮੈਚ ਵਿੱਚ ਵੀ ਸ਼ਾਮਲ ਹੋਣਗੇ, ਜੋ ਅਪਣੇ ਇਸ ਪ੍ਰਸ਼ੰਸਕ 'ਸਰਪ੍ਰਾਈਜ਼ ਫੈਕਟਰ' ਨੂੰ ਅੰਜ਼ਾਮ ਦੇਣ ਲਈ ਰਵਾਨਗੀ ਸਮੇਂ ਕਾਫ਼ੀ ਉਤਸ਼ਾਹਿਤ ਨਜ਼ਰੀ ਆਏ।

ਗਲੈਮਰ ਦੀ ਦੁਨੀਆਂ ਵਿੱਚ ਨਿੱਤ ਨਵੇਂ ਆਯਾਮ ਕਾਇਮ ਕਰ ਰਹੀ ਖੂਬਸੂਰਤ ਅਦਾਕਾਰਾ ਉਰਵਸ਼ੀ ਰੌਤੇਲਾ ਗਲੋਬਲ ਆਈਕਨ ਸੂਚੀ ਵਿੱਚ ਵੀ ਅਪਣੀ ਉਪਸਥਿਤੀ ਦਰਜ ਕਰਵਾ ਚੁੱਕੀ ਹੈ, ਜਿਸ ਨੂੰ ਫੋਰਬਸ ਦੇ ਸਿਖਰਲੇ 10 ਚਰਚਿਤ ਚਿਹਰਿਆਂ ਵਿੱਚ ਸ਼ਾਮਲ ਕਰ ਲਿਆ ਗਿਆ ਹੈ।

71.3 ਮਿਲੀਅਨ ਤੋਂ ਵੱਧ ਦੇ ਇੱਕ ਹੈਰਾਨਕੁਨ ਇੰਸਟਾਗ੍ਰਾਮ ਫੋਲੋਅਰਜ਼ ਅੰਕੜੇ ਨਾਲ ਉਰਵਸ਼ੀ ਰੌਤੇਲਾ ਨੂੰ ਨਿਸ਼ਚਤ ਤੌਰ 'ਤੇ ਦੇਸ਼ ਵਿੱਚ ਸਭ ਤੋਂ ਪਿਆਰੀ ਅਤੇ ਦੁਲਾਰੀ ਸ਼ਖਸੀਅਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿਸ ਦਾ ਉੱਚ ਬੁਲੰਦੀਆਂ ਹਾਸਿਲ ਕਰਨ ਬਾਅਦ ਵੀ ਪਿਆਰ ਭਰਿਆ ਵਿਵਹਾਰ ਹਰ ਇੱਕ ਦਾ ਮਨ ਮੋਹ ਲੈਂਦਾ ਹੈ।

ਬੀਤੇ ਦਿਨੀਂ ਹੀ ਸੰਪੰਨ ਹੋਏ 77ਵੇਂ ਕਾਨਸ ਫਿਲਮ ਫੈਸਟੀਵਲ ਦਾ ਖਾਸ ਆਕਰਸ਼ਨ ਰਹੀ ਹੈ ਇਹ ਦਿਲਕਸ਼ ਅਦਾਕਾਰਾ, ਜਿਸ ਨੇ ਕਈ ਪੁਰਸਕਾਰ ਜਿੱਤ ਕੇ ਭਾਰਤ ਅਤੇ ਸਿਨੇਮਾ ਦਾ ਵਿਸ਼ਵ ਪੱਧਰ 'ਤੇ ਮਾਣ ਵਧਾਇਆ। ਸਾਊਥ ਸਿਨੇਮਾ ਦਾ ਵੱਡਾ ਨਾਂਅ ਮੰਨੇ ਨੰਦਾਮੁਰੀ ਬਾਲਕ੍ਰਿਸ਼ਨ ਨਾਲ 300 ਕਰੋੜ ਦੇ ਵੱਡੇ ਬਜਟ ਅਧੀਨ ਬਣਾਈ ਜਾ ਪੈਨ ਇੰਡੀਆ ਫਿਲਮ NBK 109 ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ, ਜੋ ਸਾਹਮਣੇ ਆਉਣ ਜਾ ਰਹੀਆਂ ਕਈ ਮਲਟੀ-ਸਟਾਰਰ ਹਿੰਦੀ ਫਿਲਮਾਂ ਵਿੱਚ ਵੀ ਲੀਡਿੰਗ ਕਿਰਦਾਰ ਅਦਾ ਕਰਨ ਜਾ ਰਹੀ ਹੈ।

ਓਧਰ ਜੇਕਰ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਬਾਲੀਵੁੱਡ ਵਿੱਚ ਬਹੁ-ਚਰਚਿਤ ਬਣ ਉਭਰ ਰਹੀ ਇਹ ਦਿਲਕਸ਼ ਅਦਾਕਾਰਾ ਅਕਸ਼ੈ ਕੁਮਾਰ ਨਾਲ 'ਵੈਲਕਮ 3', ਸੰਨੀ ਦਿਓਲ ਨਾਲ 'ਬਾਪ' ਅਤੇ ਰਣਦੀਪ ਹੁੱਡਾ ਸਟਾਰਰ 'ਬਲੈਕ ਰੋਜ਼' ਆਦਿ ਜਿਹੀਆਂ ਕਈ ਵੱਡੀਆ ਫਿਲਮਾਂ ਵੀ ਕਰ ਰਹੀ ਹੈ, ਜੋ ਇੱਕ ਇੰਟਰਨੈਸ਼ਨਲ ਮਿਊਜ਼ਿਕ ਵੀਡੀਓ 'ਚ ਵੀ ਨਜ਼ਰ ਆਵੇਗੀ, ਜਿਸ ਦੀ ਸ਼ੂਟਿੰਗ ਉਨ੍ਹਾਂ ਵੱਲੋਂ ਪੂਰੀ ਕਰ ਲਈ ਗਈ ਹੈ।

ਇਸ ਤੋਂ ਇਲਾਵਾ ਜੇਕਰ ਜੱਸੀ ਗਿੱਲ ਦੀ ਗੱਲ ਕਰੀਏ ਤਾਂ ਉਹ ਵੀ ਕੁਝ ਹੋਰ ਖਾਸ ਹਿੰਦੀ ਅਤੇ ਪੰਜਾਬੀ ਫਿਲਮਾਂ ਦਾ ਹਿੱਸਾ ਬਣਨ ਜਾ ਰਹੇ ਹਨ, ਜਿੰਨ੍ਹਾਂ ਵਿੱਚ ਲੀਡਿੰਗ ਕਿਰਦਾਰ ਅਦਾ ਕਰਨਗੇ ਇਹ ਬਾਕਮਾਲ ਗਾਇਕ ਅਤੇ ਅਦਾਕਾਰ।

ABOUT THE AUTHOR

...view details