ਪੰਜਾਬ

punjab

ETV Bharat / entertainment

ਇਸ ਨਵੀਂ ਪੰਜਾਬੀ ਫ਼ਿਲਮ ਦਾ ਹਿੱਸਾ ਬਣੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਇਹ ਦੋ ਚਰਚਿਤ ਚਿਹਰੇ, ਸ਼ੂਰੂ ਹੋਈ ਸ਼ੂਟਿੰਗ - Enna Nu Rehna Sehna Nai Aunda - ENNA NU REHNA SEHNA NAI AUNDA

Enna Nu Rehna Sehna Nai Aunda: ਪੰਜਾਬੀ ਫ਼ਿਲਮ 'ਏਨਾ ਨੂੰ ਰਹਿਨਾ ਸਹਿਨਾ ਨਹੀਂ ਆਉਦਾ' ਦਾ ਜਲਦ ਹੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਦੋ ਅਦਾਕਾਰ ਜੱਸੀ ਗਿੱਲ ਅਤੇ ਇਮਰਾਨ ਅਸ਼ਰਫ ਹਿੱਸਾ ਬਣ ਰਹੇ ਹਨ।

Enna Nu Rehna Sehna Nai Aunda
Enna Nu Rehna Sehna Nai Aunda (Instagram)

By ETV Bharat Punjabi Team

Published : Aug 21, 2024, 5:59 PM IST

ਫਰੀਦਕੋਟ:ਪੰਜਾਬੀ ਸਿਨੇਮਾਂ 'ਚ ਹੋਰ ਚਾਰ ਚੰਨ ਲਾਉਣ ਜਾ ਰਹੀ ਅਪਕਮਿੰਗ ਪੰਜਾਬੀ ਫ਼ਿਲਮ 'ਏਨਾ ਨੂੰ ਰਹਿਨਾ ਸਹਿਨਾ ਨਹੀਂ ਆਉਦਾ' ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਦੋ ਚਰਚਿਤ ਚਿਹਰੇ ਜੱਸੀ ਗਿੱਲ ਅਤੇ ਇਮਰਾਨ ਅਸ਼ਰਫ ਲੀਡਿੰਗ ਅਤੇ ਪੈਰੇਲਰ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਕੁਆਲਟਰ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਲੇਖ਼ਣ ਅਤੇ ਨਿਰਦੇਸ਼ਨ ਰੂਪਨ ਬੱਲ ਕਰ ਰਹੇ ਹਨ, ਜੋ ਕੈਨੇਡੀਅਨ ਕਲਾ ਅਤੇ ਮਿਊਜ਼ਿਕ ਵੀਡੀਓ ਖਿੱਤੇ ਵਿੱਚ ਬਤੌਰ ਨਿਰਦੇਸ਼ਕ ਆਪਣੀ ਪਹਿਚਾਣ ਸਥਾਪਿਤ ਕਰ ਚੁੱਕੇ ਹਨ।

ਫਿਲਮ 'ਏਨਾ ਨੂੰ ਰਹਿਨਾ ਸਹਿਨਾ ਨਹੀਂ ਆਉਦਾ' ਦੀ ਸਟਾਰਕਾਸਟ: ਇੰਡੋ ਕੈਨੇਡੀਅਨ ਸਿਨੇਮਾਂ ਸਾਂਚੇ ਅਧੀਨ ਬਣਾਈ ਜਾ ਰਹੀ ਇਸ ਬਿਗ ਸੈਟਅੱਪ ਫ਼ਿਲਮ ਦਾ ਨਿਰਮਾਣ ਓਪੇਦਰ ਸਿੰਘ ਮਰਵਾਹ, ਬੋਬੀ ਬਜਾਜ, ਅਦੀਬ ਇੰਦਰਾ ਅਤੇ ਅਵਨੀਤ ਮਰਵਾਹ ਕਰ ਰਹੇ ਹਨ। ਪਾਲੀਵੁੱਡ ਦੀਆਂ ਬਹੁ-ਚਰਚਿਤ ਫ਼ਿਲਮਾਂ ਵਿੱਚ ਅਪਣੀ ਮੌਜ਼ੂਦਗੀ ਦਰਜ਼ ਕਰਵਾਉਣ ਜਾ ਰਹੀ ਕਾਮੇਡੀ ਡ੍ਰਾਮੈਟਿਕ ਅਤੇ ਇਮੋਸ਼ਨਲ ਫ਼ਿਲਮ ਵਿੱਚ ਰਣਜੀਤ ਬਾਵਾ, ਮੈਂਡੀ ਤੱਖਰ, ਨਿਰਮਲ ਰਿਸ਼ੀ, ਨਾਸਿਰ ਚੁਣੋਤੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

Enna Nu Rehna Sehna Nai Aunda (Instagram)

ਇਹ ਫ਼ਿਲਮ ਪੰਜਾਬੀ ਸਿਨੇਮਾਂ ਦੀ ਅਜਿਹੀ ਪਹਿਲੀ ਫ਼ਿਲਮ ਹੋਵੇਗੀ, ਜਿਸ ਵਿੱਚ ਭਾਰਤੀ ਪੰਜਾਬੀ ਸਿਨੇਮਾਂ ਦੇ ਅਦਾਕਾਰ ਜੱਸੀ ਗਿੱਲ ਅਤੇ ਪਾਕਿਸਤਾਨ ਦੇ ਅਦਾਕਾਰ ਇਮਰਾਨ ਅਸ਼ਰਫ ਇਕੱਠਿਆ ਲੀਡਿੰਗ ਰੋਲ ਅਦਾ ਕਰਨ ਜਾ ਰਹੇ ਹਨ। ਇਨ੍ਹਾਂ ਦੀ ਅਦਾਕਾਰੀ ਦਾ ਇਜ਼ਹਾਰ ਕਰਵਾਉਣ ਜਾ ਰਹੀ ਇਹ ਫ਼ਿਲਮ ਦੋਵਾਂ ਮੁਲਕਾਂ ਦੀਆਂ ਪ੍ਰਤਿਭਾਵਾਂ ਦੀ ਇੱਕ ਸਿਨੇਮਾਂ ਮੰਚ 'ਤੇ ਇਕਜੁੱਟਤਾ ਵਧਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗੀ। ਕੈਨੇਡਾ ਦੀਆਂ ਮਨਮੋਹਕ ਲੋਕੇਸ਼ਨਜ਼ 'ਤੇ ਸ਼ੂਟ ਕੀਤੇ ਜਾ ਰਹੀ ਇਸ ਫ਼ਿਲਮ ਦਾ ਜਿਆਦਾਤਰ ਹਿੱਸਾ ਕੈਨੇਡੀਅਨ ਹਿੱਸਿਆ ਵਿੱਚ ਹੀ ਪੂਰਾ ਕੀਤਾ ਜਾਵੇਗਾ। ਇਸ ਫਿਲਮ ਦੇ ਹਰ ਪੱਖ ਚਾਹੇ ਉਹ ਕਹਾਣੀ ਹੋਵੇ, ਨਿਰਦੇਸ਼ਨ ਜਾਂ ਫਿਰ ਸਿਨੇਮਾਟੋਗ੍ਰਾਫ਼ਰੀ, ਗੀਤ-ਸੰਗੀਤ ਆਦਿ ਨੂੰ ਬੇਹਤਰੀਣ ਰੂਪ ਦੇਣ ਲਈ ਪੂਰੀ ਮਿਹਨਤ ਕੀਤੀ ਜਾ ਰਹੀ ਹੈ।

ABOUT THE AUTHOR

...view details