ਪੰਜਾਬ

punjab

ETV Bharat / entertainment

ਜਾਹਨਵੀ ਕਪੂਰ ਨੇ ਸ਼ਿਖਰ ਪਹਾੜੀਆ ਨਾਲ ਆਪਣੇ ਰਿਸ਼ਤੇ 'ਤੇ ਲਾਈ ਮੋਹਰ, 'ਮੈਦਾਨ' ਦੀ ਸਕ੍ਰੀਨਿੰਗ 'ਤੇ ਦਿੱਤਾ ਇਹ ਸਬੂਤ - Janhvi Kapoor - JANHVI KAPOOR

Janhvi Kapoor: ਆਪਣੇ ਪਿਤਾ ਬੋਨੀ ਕਪੂਰ ਦੀ ਫਿਲਮ ਮੈਦਾਨ ਦੀ ਸਕ੍ਰੀਨਿੰਗ 'ਤੇ ਜਾਹਨਵੀ ਕਪੂਰ ਨੇ ਆਪਣੇ ਕਥਿਤ ਬੁਆਏਫ੍ਰੈਂਡ ਸ਼ਿਖਰ ਪਹਾੜੀਆ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਹੈ। ਇੱਥੇ ਸਬੂਤ ਵੇਖੋ...।

Janhvi Kapoor
Janhvi Kapoor

By ETV Bharat Entertainment Team

Published : Apr 10, 2024, 12:44 PM IST

ਮੁੰਬਈ:ਅਜੇ ਦੇਵਗਨ ਸਟਾਰਰ ਸਪੋਰਟਸ ਡਰਾਮਾ ਮੈਦਾਨ ਕੱਲ੍ਹ 11 ਅਪ੍ਰੈਲ ਨੂੰ ਈਦ ਦੇ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਪਹਿਲਾਂ ਇਹ ਫਿਲਮ ਅੱਜ 10 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ ਪਰ ਭਾਰਤ 'ਚ ਈਦ 11 ਅਪ੍ਰੈਲ ਨੂੰ ਮਨਾਈ ਜਾਵੇਗੀ, ਇਸ ਲਈ ਈਦ ਦੀ ਤਰੀਕ ਆਉਣ ਤੋਂ ਬਾਅਦ ਨਿਰਮਾਤਾਵਾਂ ਨੇ ਤੁਰੰਤ ਫਿਲਮ ਦੀ ਰਿਲੀਜ਼ ਡੇਟ ਬਦਲ ਦਿੱਤੀ। ਇਸ ਦੇ ਨਾਲ ਹੀ ਬੀਤੀ ਰਾਤ ਮੁੰਬਈ 'ਚ ਫਿਲਮ ਮੈਦਾਨ ਦੀ ਸਕ੍ਰੀਨਿੰਗ ਰੱਖੀ ਗਈ, ਜਿੱਥੇ ਸਿਤਾਰਿਆਂ ਦਾ ਇਕੱਠ ਦੇਖਣ ਨੂੰ ਮਿਲਿਆ। ਇੱਥੋਂ ਹੀ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਜਾਹਨਵੀ ਕਪੂਰ ਇੱਕ ਵਾਰ ਫਿਰ ਆਪਣੇ ਕਥਿਤ ਰਿਸ਼ਤੇ ਕਾਰਨ ਸੁਰਖੀਆਂ ਵਿੱਚ ਆ ਗਈ ਹੈ।

ਜਾਹਨਵੀ ਕਪੂਰ ਨੂੰ 10 ਅਪ੍ਰੈਲ ਦੀ ਰਾਤ ਨੂੰ ਨਿਰਮਾਤਾ ਪਿਤਾ ਬੋਨੀ ਕਪੂਰ ਅਤੇ ਅਜੇ ਦੇਵਗਨ ਸਟਾਰਰ ਸਪੋਰਟਸ ਬਾਇਓਗ੍ਰਾਫੀਕਲ ਫਿਲਮ ਮੈਦਾਨ ਦੀ ਸਕ੍ਰੀਨਿੰਗ 'ਤੇ ਦੇਖਿਆ ਗਿਆ ਸੀ। ਅਦਾਕਾਰਾ ਆਪਣੇ ਪਿਤਾ ਅਤੇ ਸਟਾਰ ਭਰਾ ਅਰਜੁਨ ਕਪੂਰ ਨਾਲ ਇੱਥੇ ਪਹੁੰਚੀ ਸੀ। ਜਾਹਨਵੀ ਕਪੂਰ ਨੇ ਮੈਦਾਨ ਦੀ ਸਕ੍ਰੀਨਿੰਗ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਹਿੰਟ ਦਿੱਤਾ ਹੈ।

ਮੈਦਾਨ ਦੀ ਸਕ੍ਰੀਨਿੰਗ 'ਤੇ ਜਾਹਨਵੀ ਨੂੰ ਬੌਸ ਲੇਡੀ ਲੁੱਕ 'ਚ ਰੈੱਡ ਕਾਰਪੇਟ 'ਤੇ ਆਪਣਾ ਜਾਦੂ ਦਿਖਾਉਂਦੇ ਹੋਏ ਦੇਖਿਆ ਗਿਆ। ਇਸ ਦੌਰਾਨ ਸਾਰਿਆਂ ਦਾ ਧਿਆਨ ਅਦਾਕਾਰਾ ਦੇ ਗਲੇ 'ਤੇ ਗਿਆ, ਜਿਸ 'ਚ ਉਸ ਨੇ ਆਪਣੇ ਕਥਿਤ ਬੁਆਏਫ੍ਰੈਂਡ ਸ਼ਿਖਰ ਪਹਾੜੀਆ ਦੇ ਨਾਂਅ ਦਾ ਹਾਰ ਪਾਇਆ ਹੋਇਆ ਸੀ।

ਬੁਆਏਫ੍ਰੈਂਡ ਦੇ ਨਾਮ ਦਾ ਨੇਕਪੀਸ: ਹੁਣ ਸੋਸ਼ਲ ਮੀਡੀਆ 'ਤੇ ਮੈਦਾਨ ਦੀ ਸਕ੍ਰੀਨਿੰਗ ਤੋਂ ਵਾਇਰਲ ਹੋ ਰਹੀ ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਜਾਹਨਵੀ ਨੇ ਸ਼ਿਖੂ ਯਾਨੀ ਸ਼ਿਖਰ ਪਹਾੜੀਆ ਦੇ ਨਾਂ 'ਤੇ ਖੂਬਸੂਰਤ ਨੇਕਪੀਸ ਪਾਇਆ ਹੋਇਆ ਹੈ। ਇਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਹੈ ਕਿ ਜਾਹਨਵੀ ਨੇ ਸ਼ਿਖਰ ਨਾਲ ਆਪਣੇ ਰਿਸ਼ਤੇ ਉਤੇ ਸ਼ਬਦਾਂ ਨਾਲ ਨਹੀਂ ਸਗੋਂ ਆਪਣੇ ਅੰਦਾਜ਼ ਨਾਲ ਮੋਹਰ ਲਾ ਦਿੱਤੀ ਹੈ। ਹਾਲਾਂਕਿ ਸ਼ਿਖਰ ਮੈਦਾਨ ਦੀ ਸਕ੍ਰੀਨਿੰਗ ਤੋਂ ਗਾਇਬ ਸਨ।

ਤੁਹਾਨੂੰ ਦੱਸ ਦੇਈਏ ਕਿ ਜਾਹਨਵੀ ਕਪੂਰ ਅਤੇ ਸ਼ਿਖਰ ਪਹਾੜੀਆ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਹਨ। ਹਾਲਾਂਕਿ ਇਸ ਦੌਰਾਨ ਦੋਵੇਂ ਕੁਝ ਸਮੇਂ ਲਈ ਵੱਖ ਹੋ ਗਏ ਅਤੇ ਫਿਰ ਦੁਬਾਰਾ ਇਕੱਠੇ ਆ ਗਏ।

ABOUT THE AUTHOR

...view details