ਪੰਜਾਬ

punjab

ETV Bharat / entertainment

ਬਤੌਰ ਨਿਰਦੇਸ਼ਕ ਫਿਲਮੀ ਪਾਰੀ ਵੱਲ ਵਧੇ ਜੈਦੀਪ ਔਲਖ, ਜਲਦ ਦਰਸ਼ਕਾਂ ਦੇ ਸਨਮੁੱਖ ਕਰਨਗੇ ਇਹ ਅਰਥ-ਭਰਪੂਰ ਪੰਜਾਬੀ ਫਿਲਮ - JADEEP AULAKH

ਜੈਦੀਪ ਔਲਖ ਬਤੌਰ ਨਿਰਦੇਸ਼ਕ ਫਿਲਮੀ ਪਾਰੀ ਵੱਲ ਵਧੇ ਹਨ, ਜਿੰਨ੍ਹਾਂ ਦੀ ਫਿਲਮ ਜਲਦ ਰਿਲੀਜ਼ ਹੋ ਜਾਵੇਗੀ।

ਜੈਦੀਪ ਔਲਖ
ਜੈਦੀਪ ਔਲਖ (ਈਟੀਵੀ ਭਾਰਤ ਪੱਤਰਕਾਰ)

By ETV Bharat Entertainment Team

Published : Jan 30, 2025, 3:40 PM IST

ਚੰਡੀਗੜ੍ਹ: ਮਾਲਵਾ ਦੇ ਜ਼ਿਲ੍ਹਾਂ ਬਠਿੰਡਾ ਨੂੰ ਬਹੁ-ਕਲਾਵਾਂ ਨਾਲ ਸੰਜੋਈ ਧਰਤੀ ਹੋਣ ਦਾ ਮਾਣ ਵੀ ਹਾਸਿਲ ਹੈ, ਜਿੱਥੋਂ ਨਾਲ ਹੀ ਸੰਬੰਧ ਰੱਖਦੇ ਹਨ ਨੌਜਵਾਨ ਅਤੇ ਪ੍ਰਤਿਭਾਵਾਨ ਨਿਰਦੇਸ਼ਕ ਜੈਦੀਪ ਔਲਖ, ਜੋ ਅਪਣੀ ਪਲੇਠੀ ਅਤੇ ਅਰਥ-ਭਰਪੂਰ ਪੰਜਾਬੀ ਫਿਲਮ 'ਹਮਰੇ ਸਰਦਾਰ ਜੀ' ਲੈ ਕੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਬਿਹਤਰੀਨ ਨਿਰਦੇਸ਼ਨ ਸਮਰੱਥਾ ਦਾ ਇਜ਼ਹਾਰ ਕਰਵਾਉਣ ਜਾ ਰਹੀ ਇਹ ਫਿਲਮ ਜਲਦ ਸ਼ੋਸ਼ਲ ਪਲੇਟਫ਼ਾਰਮ ਉਪਰ ਰਿਲੀਜ਼ ਕੀਤੀ ਜਾਵੇਗੀ।

'ਟਿਊਨਸਮਿਥ ਮੀਟਸ ਮੂਵੀਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ਇਸੇ ਚੈੱਨਲ ਪਲੇਟਫ਼ਾਰਮ ਉਪਰ ਸਾਹਮਣੇ ਲਿਆਂਦੀ ਜਾ ਰਹੀ ਇਸ ਭਾਵਪੂਰਨ ਫਿਲਮ ਦਾ ਲੇਖਣ, ਸੰਪਾਦਨ ਅਤੇ ਨਿਰਦੇਸ਼ਕ ਜੈਦੀਪ ਔਲਖ ਦੁਆਰਾ ਕੀਤਾ ਗਿਆ ਹੈ।

ਪਾਲੀਵੁੱਡ ਨਿਰਮਾਤਾ-ਗੁਰਚਰਨ ਸਿੰਘ ਢਪਾਲੀ, ਗੁਰਮੀਤ ਸਿੰਘ ਢਪਾਲੀ ਅਤੇ ਰਾਜਵੀਰ ਕੌਰ ਵੱਲੋਂ ਵਜ਼ੂਦ ਵਿੱਚ ਲਿਆਂਦੀ ਗਈ ਇਸ ਕੰਟੈਂਟ ਆਧਾਰਿਤ ਫਿਲਮ ਦੇ ਕਲਾਕਾਰਾਂ ਵਿੱਚ ਜੈਦੀਪ ਔਲਖ, ਰਮਨਦੀਪ ਕੌਰ, ਐਰੀ ਝਿੰਜਰ, ਦਰਸ਼ਨ ਘਾਰੂ, ਗੁਰਵਿੰਦਰ ਸ਼ਰਮਾ, ਰਾਜਵਿੰਦਰ ਕੌਰ, ਸੋਨੀ ਨਥਾਣਾ, ਅਮਨਦੀਪ ਕੌਰ, ਗਗਨ ਧਾਲੀਵਾਲ, ਸੁੱਖਾ ਆਦਿ ਸ਼ੁਮਾਰ ਹਨ।

ਸਮਾਜਿਕ ਸਰੋਕਾਰਾਂ ਦੀ ਤਰਜ਼ਮਾਨੀ ਕਰਦੀ ਅਤੇ ਅਜੋਕੇ ਕਰੰਟ ਮੁੱਦਿਆਂ ਦੁਆਲੇ ਬੁਣੀ ਗਈ ਇਸ ਫਿਲਮ ਦੇ ਥੀਮ ਅਤੇ ਹੋਰ ਅਹਿਮ ਪਹਿਲੂਆਂ ਸੰਬੰਧਤ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਇਸ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਜਗਦੀਪ ਔਲਖ ਨੇ ਦੱਸਿਆ ਕਿ ਮੇਨ ਸਟ੍ਰੀਮ ਫਿਲਮਾਂ ਦੀ ਲੀਕ ਤੋਂ ਇਕਦਮ ਅਲਹਦਾ ਹੱਟ ਕੇ ਬਣਾਈ ਗਈ ਉਕਤ ਭਾਵਨਾਤਮਕ ਫਿਲਮ ਦੀ ਕਹਾਣੀ ਅਜੋਕੇ ਪੰਜਾਬ ਵਿੱਚ ਮੁੰਡੇ-ਕੁੜੀਆਂ ਦਾ ਬਾਹਰ ਜਾਣ ਦਾ ਰੁਝਾਨ ਜਿੱਥੇ ਹੋਰ ਜ਼ੋਰ ਫੜ ਰਿਹਾ ਹੈ, ਉਥੇ ਦੂਜੇ ਜੋ ਨੌਜਵਾਨ ਬਾਹਰ ਜਾਣ ਦੀ ਇੱਛਾ ਦੇ ਬਾਵਜੂਦ ਸੁਫਨਿਆਂ ਦੀ ਪੂਰਤੀ ਨਾ ਹੁੰਦਿਆਂ ਵੇਖ ਅਪਣੇ ਅਸਲ ਪਿਤਾ ਪੁਰਖੀ ਕਰਮਾਂ ਖਾਸ ਕਰ ਖੇਤੀ ਆਦਿ ਤੋਂ ਬੇਜਾਰ ਹੋ ਰਹੇ ਹਨ, ਜਿਸ ਦਾ ਖਾਮਿਆਜ਼ਾ ਹੰਢਾ ਰਹੇ ਖੇਤੀ ਢਾਂਚੇ ਉਪਰ ਪ੍ਰਵਾਸੀ ਭਾਰਤੀਆਂ ਦਾ ਗਲਬਾ ਵੱਧ ਰਿਹਾ ਹੈ, ਜਿਸਦੀਆਂ ਪਰ-ਸਥਿਤੀਆਂ ਤੋਂ ਉਭਰੀ ਇੱਕ ਕਹਾਣੀ ਦੁਆਲੇ ਕੇਂਦਰਿਤ ਹੈ ਉਕਤ ਫਿਲਮ।

ਉਨ੍ਹਾਂ ਅੱਗੇ ਦੱਸਿਆ ਕਿ ਫਿਲਮ ਦਾ ਮੁੱਖ ਧੁਰਾ ਕਰਮਾਂ ਉਪਰ ਆਧਾਰਿਤ ਹੈ, ਜੋ ਜਿਆਦਾ ਪੜ੍ਹ ਨੀ ਸਕਿਆ ਜਿਸ ਕਰਕੇ ਉਹ ਬਾਹਰ ਜਾਣ ਦੀ ਦੌੜ ਵਿੱਚੋਂ ਬਾਹਰ ਹੋ ਜਾਂਦਾ ਹੈ ਅਤੇ ਦੂਜੇ ਪਾਸੇ ਕਹਾਣੀ ਉਦੋਂ ਨਵਾਂ ਰੁਖ਼ ਅਖ਼ਤਿਆਰ ਕਰ ਲੈਂਦੀ ਹੈ, ਜਦੋਂ ਉਸ ਦੇ ਪਰਿਵਾਰ ਵੱਲੋਂ ਖੇਤ ਸੰਭਾਲਣ ਲਈ ਰੱਖੇ ਪ੍ਰਵਾਸੀਆਂ ਕੋਲ ਰਹਿਣ ਲਈ ਉਨ੍ਹਾਂ ਦੀ ਇੱਕ ਰਿਸ਼ਤੇਦਾਰਨ ਰਾਣੀ ਆਉਂਦੀ ਹੈ, ਜੋ ਕਰਮੇ ਨੂੰ ਪਸੰਦ ਆ ਜਾਂਦੀ ਹੈ, ਪਰ ਦੋਹਾਂ ਦੇ ਪਰਿਵਾਰਜਨ ਇਸ ਰਿਸ਼ਤੇ ਤੋਂ ਰਾਜੀ ਨੀ ਹੁੰਦੇ ਅਤੇ ਇਸੇ ਮੱਦੇਨਜ਼ਰ ਉਲਝਦੇ ਰਿਸ਼ਤਿਆਂ ਦੀ ਅਨੂਠੀ ਕਹਾਣੀ ਦਾ ਪ੍ਰਤੀਰੂਪ ਵੀ ਹੈ ਇਹ ਫਿਲਮ।

ਪੰਜਾਬੀ ਸਿਨੇਮਾ ਖੇਤਰ ਦਾ ਲੰਮੇਰਾ ਤਜ਼ਰਬਾ ਰੱਖਦੇ ਜਗਦੀਪ ਔਲਖ ਕਈ ਮੰਝੇ ਹੋਏ ਨਿਰਦੇਸ਼ਕਾਂ ਨਾਲ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰ ਚੁੱਕੇ ਹਨ, ਜੋ ਹੁਣ ਨਿਰਦੇਸ਼ਕ ਦੇ ਤੌਰ ਉਤੇ ਵੀ ਨਵੇਂ ਦਿਸਹਿੱਦੇ ਸਿਰਜਣ ਵੱਲ ਕਦਮ ਵਧਾ ਚੁੱਕੇ ਹਨ, ਜਿੰਨ੍ਹਾਂ ਦੀ ਕੁਝ ਵੱਖਰਾ ਕਰ ਗੁਜ਼ਰਣ ਦੀ ਸੋਚ ਦਾ ਹੀ ਇਜ਼ਹਾਰ ਕਰਵਾਏਗੀ ਉਕਤ ਫਿਲਮ, ਜਿਸ ਨੂੰ ਮਿਲ ਰਹੇ ਪ੍ਰੀ-ਰਿਲੀਜ਼ ਹੁੰਗਾਰੇ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਵੀ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ:

ABOUT THE AUTHOR

...view details