ਪੰਜਾਬ

punjab

ETV Bharat / entertainment

ਰਿਲੀਜ਼ ਲਈ ਤਿਆਰ ਹੈ ਬਹੁ-ਚਰਚਿਤ ਪੰਜਾਬੀ ਫਿਲਮ 'ਚੱਲ ਭੱਜ ਚੱਲੀਏ', ਅੱਜ ਰਿਲੀਜ਼ ਹੋਵੇਗਾ ਇਹ ਗਾਣਾ - Punjabi film Chal Bhajj Chaliye - PUNJABI FILM CHAL BHAJJ CHALIYE

Upcoming Punjabi Film Chal Bhajj Chaliye: ਇੰਦਰ ਚਾਹਲ ਅਤੇ ਰੁਬੀਨਾ ਦਿਲਾਇਕ ਦੀ ਆਉਣ ਵਾਲੀ ਪੰਜਾਬੀ ਫਿਲਮ 'ਚੱਲ ਭੱਜ ਚੱਲੀਏ' ਇਸ ਸਮੇਂ ਕਾਫੀ ਚਰਚਾ ਵਿੱਚ ਹੈ, ਜਿਸ ਦਾ ਪਹਿਲਾਂ ਗੀਤ ਅੱਜ ਰਿਲੀਜ਼ ਹੋ ਜਾਵੇਗਾ।

Chal Bhajj Chaliye
Chal Bhajj Chaliye

By ETV Bharat Entertainment Team

Published : Mar 26, 2024, 9:58 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਬਣੀਆਂ ਅਤੇ ਰਿਲੀਜ਼ ਲਈ ਤਿਆਰ ਬਹੁ-ਚਰਚਿਤ ਫਿਲਮਾਂ ਵਿੱਚ ਆਪਣਾ ਸ਼ੁਮਾਰ ਕਰਵਾ ਰਹੀ ਹੈ 'ਚੱਲ ਭੱਜ ਚੱਲੀਏ', ਜਿਸ ਦਾ ਵਿਸ਼ੇਸ਼ ਗਾਣਾ 'ਨਖਰੋ' ਅੱਜ ਵੱਖ-ਵੱਖ ਪਲੇਟਫਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ, ਜਿਸ ਨੂੰ ਮਸ਼ਹੂਰ ਫਨਕਾਰ ਗੁਰਨਾਮ ਭੁੱਲਰ ਵੱਲੋਂ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਗਿਆ ਹੈ।

'ਏਆਰਜੀਪੀ ਫਿਲਮਜ਼' ਅਤੇ 'ਹੈਪੀ ਹੋਰਸ ਇੰਟਰਟੇਨਮੈਂਟ' ਵੱਲੋਂ ਬਣਾਈ ਗਈ ਇਸ ਰੋਮਾਂਟਿਕ-ਡਰਾਮਾ ਫਿਲਮ ਦਾ ਲੇਖਨ ਸੁਰਿੰਦਰ ਅੰਗੁਰਾਲ ਜਦਕਿ ਨਿਰਦੇਸ਼ਨ ਸੁਨੀਲ ਠਾਕੁਰ ਵੱਲੋਂ ਕੀਤਾ ਗਿਆ ਹੈ, ਜੋ ਇਸ ਫਿਲਮ ਨਾਲ ਪਾਲੀਵੁੱਡ ਵਿੱਚ ਆਪਣੀ ਨਵੀਂ ਅਤੇ ਪ੍ਰਭਾਵੀ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।

ਮੋਹਾਲੀ ਆਸ-ਪਾਸ ਦੇ ਖੇਤਰਾਂ ਵਿੱਚ ਫਿਲਮਾਈ ਗਈ ਉਕਤ ਫਿਲਮ ਵਿੱਚ ਇੰਦਰ ਚਾਹਲ ਅਤੇ ਰੁਬੀਨਾ ਦਿਲਾਇਕ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨਾ ਨਾਲ ਅਲੀਸ਼ਾ ਸੂਦਨ, ਨਿਰਮਲ ਰਿਸ਼ੀ, ਸਰਦਾਰ ਸੋਹੀ, ਪੰਮੀ ਬਾਈ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਪ੍ਰਕਾਸ਼ ਗਾਧੂ, ਮਹਾਂਵੀਰ ਭੁੱਲਰ, ਗੁਰਮੀਤ ਸਾਜਨ, ਰਾਜ ਧਾਲੀਵਾਲ, ਦੀਦਾਰ ਗਿੱਲ, ਰਵਿੰਦਰ ਮੰਡ, ਹਨੀ ਮੱਟੂ, ਬਲਵਿੰਦਰ ਬੁਲਟ, ਨੇਹਾ ਦਿਆਲ, ਬਲਜਿੰਦਰ ਕੌਰ, ਜਸ਼ਨਜੀਤ ਗੋਸ਼ਾ, ਸਿਮਰਨ ਸਹਿਜਪਾਲ, ਰਾਜੇਸ਼ ਸ਼ਰਮਾ, ਸਬੀ ਕਾਲੜਾ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ, ਜਿੰਨਾ ਤੋਂ ਇਲਾਵਾ ਬਾਲੀਵੁੱਡ ਅਤੇ ਛੋਟੇ ਪਰਦੇ ਦੇ ਨਾਮਵਰ ਕਾਮੇਡੀਅਨ ਸੁਦੇਸ਼ ਲਹਿਰੀ ਵੀ ਉਕਤ ਦਿਲਚਸਪ ਫਿਲਮ ਦਾ ਖਾਸ ਆਕਰਸ਼ਨ ਹੋਣਗੇ, ਜੋ ਮਹਿਮਾਨ ਭੂਮਿਕਾ ਅਦਾ ਕਰ ਰਹੇ ਹਨ।

ਪੰਜ ਅਪ੍ਰੈਲ ਨੂੰ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦਾ ਨਿਰਮਾਣ ਗੁਰਮੀਤ ਸਿੰਘ ਵੱਲੋਂ ਕੀਤਾ ਗਿਆ, ਜਿਸ ਦੇ ਸਹਿ ਨਿਰਮਾਤਾ ਅਭਿਸ਼ੇਕ ਸ਼ਰਮਾ, ਐਸੋਸੀਏਟ ਨਿਰਮਾਤਾ ਰਤਨਦੀਪ ਕੌਰ, ਹੈਰੀ ਮੂਵੀਜ਼ ਅਤੇ ਫਿਲਮਸ, ਪ੍ਰੋਜੈਕਟ ਡਿਜ਼ਾਇਨਰ ਹੈਪੀ ਹੋਰਸ ਇੰਟਰਟੇਨਮੈਂਟ ਅਤੇ ਫਿਲਮਜ਼, ਕ੍ਰਿਏਟਿਵ ਨਿਰਮਾਤਾ ਅਰੁਣ ਸ਼ਰਮਾ, ਬੈਕਗਰਾਉਂਡ ਸਕੋਰਰ ਸੰਦੀਪ ਸਕਸੈਨਾ, ਕ੍ਰਿਏਟਿਵ ਨਿਰਦੇਸ਼ਕ ਸਿਵਮ ਠਾਕੁਰ, ਲਾਈਨ ਨਿਰਮਾਤਾ ਰੁਪਾਲੀ ਨਰਾਇਣ, ਰੋਮੀ ਬਾਮਰਾ, ਐਸੋਸੀਏਟ ਨਿਰਦੇਸ਼ਕ ਰੋਹਿਤ ਕੁਮਾਰ, ਮਿਊਜ਼ਿਕ ਨਿਰਦੇਸ਼ਕ ਗੁਰਮੀਤ ਸਿੰਘ, ਜੈ ਕੇ, ਉਏ ਕੁਨਾਲ, ਨਿਕ ਮੂਜਿਕ, ਗੀਤਕਾਰ ਵਿੰਦਰ ਨੱਥੂ ਮਾਜਰਾ, ਅਹਿਮਦ ਖਾਨ, ਇਮਾਮ, ਸਿਨੇਮਾਟੋਗ੍ਰਾਫ਼ਰ ਸੁਰੇਸ਼ ਬੈਸ਼ਨਵੀ ਹਨ, ਜਿੰਨਾ ਵੱਲੋਂ ਰਚੇ ਸ਼ਾਨਦਾਰ ਸੰਗੀਤ ਨੂੰ ਪਿੱਠਵਰਤੀ ਆਵਾਜ਼ਾਂ ਰਾਹਤ ਫਤਿਹ ਅਲੀ ਖਾਨ, ਸੁਨਿਧੀ ਚੌਹਾਨ, ਨਛੱਤਰ ਗਿੱਲ, ਨਿੰਜਾ, ਸ਼ਿਪਰਾ ਗੋਇਲ, ਗੁਰਨਾਮ ਭੁੱਲਰ, ਇੰਦਰ ਚਾਹਲ ਅਤੇ ਸਿਮਰਨ ਭਾਰਦਵਾਜ ਦੁਆਰਾ ਦਿੱਤੀਆਂ ਗਈਆਂ ਹਨ।

'ਓਮ ਜੀ ਗਰੁੱਪ ਆਫ ਡਿਸਟੀਬਿਊਸ਼ਨ' ਵੱਲੋਂ ਜਾਰੀ ਕੀਤੀ ਜਾ ਰਹੀ ਇਸ ਫਿਲਮ ਦੇ ਰਿਲੀਜ਼ ਹੋ ਰਹੇ ਉਕਤ ਗਾਣੇ ਸੰਬੰਧੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਆਵਾਜ਼, ਕੰਪੋਜੀਸ਼ਨ ਅਤੇ ਬੋਲ ਗੁਰਨਾਮ ਭੁੱਲਰ ਵੱਲੋਂ ਦਿੱਤੇ ਗਏ ਹਨ, ਜਦ ਮਿਊਜ਼ਿਕ ਵੀਰ ਐਕਸ ਮਿਊਜ਼ਿਕ ਵੱਲੋਂ ਦਿੱਤਾ ਗਿਆ ਹੈ, ਜਿੰਨਾ ਦੇ ਪ੍ਰਭਾਵੀ ਸੰਗੀਤਕ ਸੁਮੇਲ ਅਧੀਨ ਸਾਹਮਣੇ ਆ ਰਹੇ ਇਸ ਗਾਣੇ ਵਿੱਚ ਗੁਰਨਾਮ ਭੁੱਲਰ ਖੁਦ ਵੀ ਅਦਾਕਾਰਾ ਅਲੀਸ਼ਾ ਸੂਦਨ ਸ਼ਾਹ ਸਮੇਤ ਪ੍ਰੋਫਾਰਮ ਵੀ ਕਰਦੇ ਵਿਖਾਈ ਦੇਣਗੇ।

ABOUT THE AUTHOR

...view details