ਹੈਦਰਾਬਾਦ: ਪੰਜਾਬੀ ਮਿਊਜ਼ਿਕ ਵੀਡੀਓ ਦੇ ਚਰਚਿਤ ਅਤੇ ਕਾਮਯਾਬ ਚਿਹਰੇ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਮਸ਼ਹੂਰ ਮਾਡਲ ਜਤਿੰਦਰ ਸਿੰਘ, ਜੋ ਬਤੌਰ ਅਦਾਕਾਰ ਵੀ ਹਿੰਦੀ ਅਤੇ ਪੰਜਾਬੀ ਸਿਨੇਮਾਂ ਖੇਤਰ ਵਿੱਚ ਮਜ਼ਬੂਤ ਪੈੜਾ ਸਿਰਜਣ ਦਾ ਰਾਹ ਤੇਜੀ ਨਾਲ ਸਰ ਕਰਦੇ ਜਾ ਰਹੇ ਹਨ, ਜਿੰਨਾਂ ਦੇ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਇਸ ਦਰਸ਼ਕ ਦਾਇਰੇ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ। ਉਨ੍ਹਾਂ ਦਾ ਨਵਾਂ ਅਤੇ ਹਿੰਦੀ ਸੰਗੀਤਕ ਵੀਡੀਓ 'ਤੇਰੇ ਬਿਨ ਜੀਨਾ ਨਹੀਂ', ਜੋ ਜਲਦ ਹੀ ਵੱਖ-ਵੱਖ ਪਲੇਟਫ਼ਾਰਮ ਤੇ ਰਿਲੀਜ਼ ਹੋਣ ਜਾ ਰਿਹਾ ਹੈ।
ਇਸ ਸੰਗੀਤਕ ਵੀਡੀਓ 'ਚ ਨਜ਼ਰ ਆਉਣਗੇ ਇਹ ਚਰਚਿਤ ਪੰਜਾਬੀ ਮਾਡਲ, ਜਲਦ ਹੋਵੇਗਾ ਰਿਲੀਜ਼ - Punjabi toy video - PUNJABI TOY VIDEO
Punjabi Toy Video: ਪੰਜਾਬੀ ਮਿਊਜ਼ਿਕ ਵੀਡੀਓ ਦੇ ਚਰਚਿਤ ਅਤੇ ਕਾਮਯਾਬ ਚਿਹਰੇ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਮਸ਼ਹੂਰ ਮਾਡਲ ਜਤਿੰਦਰ ਸਿੰਘ, ਜੋ ਬਤੌਰ ਅਦਾਕਾਰ ਵੀ ਹਿੰਦੀ ਅਤੇ ਪੰਜਾਬੀ ਸਿਨੇਮਾਂ ਖੇਤਰ ਵਿੱਚ ਮਜ਼ਬੂਤ ਪੈੜਾ ਸਿਰਜਣ ਦਾ ਰਾਹ ਤੇਜੀ ਨਾਲ ਸਰ ਕਰਦੇ ਜਾ ਰਹੇ ਹਨ, ਜਿੰਨਾਂ ਦੇ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ। ਇਸ ਦਰਸ਼ਕ ਦਾਇਰੇ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ। ਪੜ੍ਹੋ ਪੂਰੀ ਖ਼ਬਰ...
![ਇਸ ਸੰਗੀਤਕ ਵੀਡੀਓ 'ਚ ਨਜ਼ਰ ਆਉਣਗੇ ਇਹ ਚਰਚਿਤ ਪੰਜਾਬੀ ਮਾਡਲ, ਜਲਦ ਹੋਵੇਗਾ ਰਿਲੀਜ਼ - Punjabi toy video Punjabi toy video](https://etvbharatimages.akamaized.net/etvbharat/prod-images/09-06-2024/1200-675-21671042-thumbnail-16x9-m.jpg)
By ETV Bharat Entertainment Team
Published : Jun 9, 2024, 1:57 PM IST
ਬਾਲੀਵੁੱਡ ਦੇ ਉੱਚ ਪੱਧਰੀ ਸੰਗੀਤਕ ਮਾਨਕਾਂ ਅਧੀਨ: 'ਬੇਦੀਆ ਫਿਲਮ ਸਟੂਡਿਓਜ ਅਤੇ ਬੇਦੀਆ ਫਿਲਮ ਮਿਊਜ਼ਿਕ ਵੱਲੋਂ ਪ੍ਰਸਤੁਤ ਕੀਤੇ ਜਾ ਰਹੇ ਅਤੇ ਸੰਜੇ ਬੇਦੀਆ ਗਿਰਗੋਵਕਰ ਦੁਆਰਾ ਨਿਰਮਿਤ ਕੀਤੇ ਗਏ ਹਨ। ਇਸ ਸੰਗੀਤਕ ਵੀਡੀਓ ਸਬੰਧਿਤ ਗਾਣੇ ਨੂੰ ਆਵਾਜ਼ਾਂ ਆਲਮਗੀਰ ਖਾਨ ਅਤੇ ਮਮਤਾ ਸਿੰਘ ਵੱਲੋਂ ਦਿੱਤੀਆਂ ਗਈਆਂ ਹਨ, ਜਦੋਂ ਕਿ ਇਸ ਦਾ ਮਿਊਜ਼ਿਕ ਅਤੇ ਕਾਨਸੈਪਟ ਸੰਰਚਨਾ ਅਮਜਦ ਨਦੀਮ ਦੁਆਰਾ ਅੰਜ਼ਾਮ ਦਿੱਤੀ ਗਈ ਹੈ। ਬਾਲੀਵੁੱਡ ਦੇ ਉੱਚ ਪੱਧਰੀ ਸੰਗੀਤਕ ਮਾਨਕਾਂ ਅਧੀਨ ਜਾਰੀ ਕੀਤੇ ਜਾ ਰਹੇ, ਉਕਤ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਨ ਮਨੀਸ਼ ਕਲਿਆਣ ਵੱਲੋ ਕੀਤਾ ਗਿਆ ਹੈ। ਜੋ ਹਿੰਦੀ ਸਿਨੇਮਾਂ ਦੇ ਕਈ ਵੱਡੇ ਪ੍ਰੋਜੈਕਟਸ ਦਾ ਵੀ ਪ੍ਰਭਾਵੀ ਹਿੱਸਾ ਰਹੇ ਹਨ। ਦੇਸ਼ ਦੀਆਂ ਕਈ ਖੂਬਸੂਰਤ ਲੋਕੇਸ਼ਨਾਂ ਉੱਪਰ ਫਿਲਮਾਂਏ ਗਏ ਉਕਤ ਮਿਊਜ਼ਿਕ ਵੀਡੀਓ ਵਿੱਚ ਮੁੱਖ ਮਾਡਲ ਜੋੜੀ ਵਜੋਂ ਨਜ਼ਰ ਆਉਣਗੇ ਜਤਿੰਦਰ ਸਿੰਘ ਅਤੇ ਪਾਰੁਲ ਠਾਕੁਰ, ਜੋ ਬੇਸ਼ੁਮਾਰ ਸੰਗ਼ੀਤਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਓਟੀਟੀ ਪ੍ਰੋਜੋਕਟਸ ਦਾ ਹਿੱਸਾ ਬਣਨ ਜਾ ਰਹੇ: ਹਾਲ ਹੀ ਵਿੱਚ ਨੈੱਟਫਲਿਕਸ ਤੇ ਆਨ ਸਟਰੀਮ ਹੋਈ ਬਹੁ-ਚਰਚਿਤ ਵੈਬ ਸੀਰੀਜ਼ 'ਕੋਹਰਾ' ਤੋਂ ਇਲਾਵਾ ਕਈ ਬਿਗ ਸੈਟਅੱਪ ਪੰਜਾਬੀ ਫ਼ਿਲਮਾਂ ਦਾ ਵੀ ਮਹੱਤਵਪੂਰਨ ਹਿੱਸਾ ਰਹੇ ਹਨ। ਇਹ ਹੋਣਹਾਰ ਮਾਡਲ -ਅਦਾਕਾਰ, ਜਿੰਨਾਂ ਵਿਚ 'ਸੁਫਨਾ', 'ਪੁਆੜਾ', 'ਦਿਲ ਰੁਬਾ' ਅਤੇ 'ਗੋਲਗੱਪੇ' ਆਦਿ ਸ਼ੁਮਾਰ ਰਹੀਆ ਹਨ। ਮੂਲ ਰੂਪ ਵਿੱਚ ਰਜਵਾੜਾਸ਼ਾਹੀ ਜ਼ਿਲ੍ਹੇ ਪਟਿਆਲਾ ਨਾਲ ਸਬੰਧਤ ਇਹ ਬਾਕਮਾਲ ਮਾਡਲ - ਅਦਾਕਾਰ ਆਉਣ ਵਾਲੇ ਦਿਨਾਂ ਵਿੱਚ ਵੀ ਕਈ ਅਹਿਮ ਫਿਲਮ ਅਤੇ ਓਟੀਟੀ ਪ੍ਰੋਜੋਕਟਸ ਦਾ ਹਿੱਸਾ ਬਣਨ ਜਾ ਰਹੇ ਹਨ। ਜਿਸ ਵੱਲੋ ਹਾਲੀਆ ਦਿਨਾਂ ਦੌਰਾਨ ਕੀਤੇ ਮਿਊਜ਼ਿਕ ਵੀਡੀਓਜ਼ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨਾਂ ਵਿੱਚ ਬਲਜੀਤ ਬਿੱਟੀ ਦਾ ਗਜਰੇ, ਅਯਾਂਨ ਸ਼ਰਮਾ ਦਾ 'ਫਾਸਲੇ' ਅਤੇ ਸਿਵਾਂਗੀ ਸਿੰਘ ਦਾ 'ਹਾਣੀਆਂ' ਆਦਿ ਸ਼ਾਮਿਲ ਰਹੇ ਹਨ।
- ਕੰਗਨਾ ਰਣੌਤ ਥੱਪੜ ਕਾਂਡ: ਜਾਣੋ ਹੁਣ ਤੱਕ ਕੀ-ਕੀ ਹੋਇਆ, ਮੁੜ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਦੀ ਤਿਆਰੀ 'ਚ ਕਿਸਾਨ - Kangana Ranaut Slap Case Update
- ਥੱਪੜ ਮਾਰਨ ਵਾਲੀ ਘਟਨਾ 'ਤੇ ਫਿਰ ਬੋਲੀ ਕੰਗਨਾ ਰਣੌਤ, ਕਿਹਾ-ਹਰ ਬਲਾਤਕਾਰੀ... - Kangana Ranaut Controversy
- ਨਵੀਂ ਪੰਜਾਬੀ ਫਿਲਮ 'ਜੁਆਇੰਟ ਫੈਮਲੀ' ਦਾ ਹੋਇਆ ਐਲਾਨ, ਲੀਡ 'ਚ ਨਜ਼ਰ ਆਉਣਗੇ ਰਾਜੀਵ ਠਾਕੁਰ - Film joint Family