ਮੁੰਬਈ (ਬਿਊਰੋ): ਰਿਤਿਕ ਰੌਸ਼ਨ ਅਤੇ ਦੀਪਿਕਾ ਪਾਦੂਕੋਣ ਦੀ ਨਵੀਂ ਫਿਲਮ ਫਾਈਟਰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਇਹ ਫਿਲਮ 250 ਕਰੋੜ ਰੁਪਏ ਦੇ ਵੱਡੇ ਬਜਟ ਨਾਲ ਬਣਾਈ ਗਈ ਹੈ। 25 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਇਹ ਏਰੀਅਲ ਐਕਸ਼ਨ ਡਰਾਮਾ ਫਿਲਮ ਆਪਣੇ ਪਹਿਲੇ ਵੀਕੈਂਡ 'ਚ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ 'ਚ ਸਫਲ ਰਹੀ ਹੈ।
ਇੱਕ ਨਵੀਂ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਰਿਤਿਕ ਰੌਸ਼ਨ ਸਭ ਤੋਂ ਵੱਧ ਕਮਾਈ ਕਰਨ ਵਾਲੇ ਬਾਲੀਵੁੱਡ ਅਦਾਕਾਰ ਦੇ ਰੂਪ ਵਿੱਚ ਉਭਰੇ ਹਨ। ਰਿਤਿਕ ਅਤੇ ਦੀਪਿਕਾ ਨੇ ਇਸ ਫਿਲਮ ਲਈ ਵੱਡੀ ਰਕਮ ਲਈ ਹੈ। ਇਹ ਦੋਵੇਂ ਭਾਰਤੀ ਹਵਾਈ ਸੈਨਾ ਵਿੱਚ ਪਾਇਲਟ ਦੀ ਭੂਮਿਕਾ ਨਿਭਾਉਂਦੇ ਨਜ਼ਰੀ ਪਏ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਰਿਤਿਕ ਰੌਸ਼ਨ ਇੱਕ ਫਿਲਮ ਲਈ 75 ਤੋਂ 100 ਕਰੋੜ ਰੁਪਏ ਲੈਂਦੇ ਹਨ। ਦੀਪਿਕਾ ਪਾਦੂਕੋਣ ਨੇ ਵੀ ਇਸ ਫਿਲਮ ਲਈ ਭਾਰੀ ਚਾਰਜ ਕੀਤਾ ਹੈ। ਰਿਪੋਰਟ ਮੁਤਾਬਕ ਦੀਪਿਕਾ ਨੇ ਫਾਈਟਰ ਲਈ ਕਰੀਬ 20 ਕਰੋੜ ਰੁਪਏ ਚਾਰਜ ਕੀਤੇ ਹਨ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਫਿਲਮ ਲਈ ਅਨਿਲ ਕਪੂਰ ਨੂੰ ਵੀ 15 ਕਰੋੜ ਰੁਪਏ ਦਿੱਤੇ ਗਏ ਹਨ। ਹਾਲਾਂਕਿ, ਈਟੀਵੀ ਭਾਰਤ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਹੈ।
ਫਾਈਟਰ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੂੰ ਰਿਲੀਜ਼ ਹੋਏ ਇੱਕ ਹਫਤਾ ਹੋ ਗਿਆ ਹੈ। ਪਿਛਲੇ 6 ਦਿਨਾਂ 'ਚ ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ ਲਗਭਗ 140 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਇਹ ਫਿਲਮ ਵਿਦੇਸ਼ਾਂ 'ਚ 225 ਕਰੋੜ ਰੁਪਏ ਦਾ ਕਾਰੋਬਾਰ ਕਰਨ 'ਚ ਸਫਲ ਰਹੀ ਹੈ।