ਕੁਵੈਤ ਸਿਟੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਵੈਤ ਦੇ ਦੌਰੇ 'ਤੇ ਹਨ। 43 ਸਾਲਾਂ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਕੁਵੈਤ ਪਹੁੰਚਿਆ ਹੈ। ਉੱਥੇ ਪੀਐਮ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਕੁਵੈਤ ਸਿਟੀ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੀ ਪੀਐਮ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਜਿਨ੍ਹਾਂ ਲੋਕਾਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਵਿੱਚੋਂ ਇੱਕ ਮੰਗਲ ਸੇਨ ਹਾਂਡਾ ਵੀ ਸ਼ਾਮਲ ਹੈ। ਹਾਂਡਾ ਦੀ ਉਮਰ 101 ਸਾਲ ਹੈ। ਉਹ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਰਹੇ ਹਨ, ਹਾਲਾਂਕਿ, ਉਹ ਹੁਣ ਕੁਵੈਤ ਵਿੱਚ ਰਹਿ ਰਹੇ ਹਨ। ਉਹ ਕਰੀਬ 40 ਸਾਲ ਪਹਿਲਾਂ ਸੇਵਾਮੁਕਤ ਹੋਏ ਸਨ। ਵਿਦੇਸ਼ ਸੇਵਾ ਵਿੱਚ ਰਹਿਣ ਵਾਲੇ ਹਾਂਡਾ ਨੇ ਯੂਕੇ, ਚੀਨ, ਇਰਾਕ, ਅਰਜਨਟੀਨਾ, ਕੰਬੋਡੀਆ ਅਤੇ ਕੁਵੈਤ ਵਿੱਚ ਸੇਵਾਵਾਂ ਦਿੱਤੀਆਂ ਹਨ।
#WATCH | Prime Minister Narendra Modi meets 101-year-old Ex-IFS officer Mangal Sain Handa in Kuwait City.
— ANI (@ANI) December 21, 2024
PM Modi is on a 2-day visit to Kuwait at the invitation of Sheikh Meshal Al-Ahmad Al-Jaber Al-Sabah, the Amir of the State of Kuwait. This is the first visit of an Indian… pic.twitter.com/T2qpgJm422
ਜਿਵੇਂ ਹੀ ਪੀਐਮ ਮੋਦੀ ਨੇ ਹਾਂਡਾ ਨੂੰ ਦੇਖਿਆ, ਉਹ ਉੱਥੇ ਰੁਕ ਗਏ, ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਸਵੀਕਾਰ ਕੀਤੀਆਂ ਅਤੇ ਆਪਣੇ ਪਰਿਵਾਰ ਨਾਲ ਤਸਵੀਰ ਵੀ ਖਿਚਵਾਈ। ਹਾਂਡਾ ਦੇ ਪਰਿਵਾਰਕ ਮੈਂਬਰਾਂ ਨੇ ਪੀਐਮ ਮੋਦੀ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਮਿਲਣ। ਹਾਂਡਾ ਦੀ ਪੋਤੀ ਸ਼੍ਰੇਆ ਜੁਨੇਜਾ ਨੇ ਪੀਐਮ ਮੋਦੀ ਨੂੰ ਅਪੀਲ ਕੀਤੀ ਸੀ।
ਤੁਹਾਨੂੰ ਦੱਸ ਦਈਏ ਕਿ ਪੀਐਮ ਮੋਦੀ ਹਾਂਡਾ ਨੂੰ ਮਿਲਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ਐਕਸ 'ਤੇ ਇੱਕ ਮੈਸੇਜ ਲਿਖਿਆ ਸੀ। ਇਸ ਵਿੱਚ ਪੀਐਮ ਮੋਦੀ ਨੇ ਲਿਖਿਆ ਸੀ ਕਿ ਉਹ ਹਾਂਡਾ ਨੂੰ ਮਿਲਣ ਲਈ ਬੇਤਾਬ ਹਨ ਅਤੇ ਉਨ੍ਹਾਂ ਨੂੰ ਜ਼ਰੂਰ ਮਿਲਣਗੇ। ਹਾਲਾਂਕਿ ਮੀਡੀਆ ਨਾਲ ਗੱਲ ਕਰਦੇ ਹੋਏ ਸ਼੍ਰੇਆ ਨੇ ਕਿਹਾ ਸੀ ਕਿ ਸਾਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਪੀਐੱਮ ਮੋਦੀ ਨੂੰ ਮਿਲ ਸਕਣਗੇ ਜਾਂ ਨਹੀਂ, ਪਰ ਹੁਣ ਜਦੋਂ ਇਹ ਮੁਲਾਕਾਤ ਹੋਈ ਹੈ ਤਾਂ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਅਤੇ ਅਸੀਂ ਬਹੁਤ ਖੁਸ਼ ਹਾਂ।
Humble request to Hon'ble PM @narendramodi to meet my 101-year-old Nanaji, ex-IFS officer, in Kuwait during tmrw’s interaction with the Indian Diaspora. Nana @MangalSainHanda is a great admirer of yours. Details have been emailed to your office 🙏
— Shreya Juneja (@_ShreyaJuneja) December 20, 2024
Cc: @PMOIndia @sjaishankaroffc
ਸ਼ਰੇਆ ਜੁਨੇਜਾ ਨੇ ਸੋਸ਼ਲ ਮੀਡੀਆ ਐਕਸ 'ਤੇ ਲਿਖਿਆ,"ਪ੍ਰਧਾਨ ਮੰਤਰੀ ਤੋਂ ਜਵਾਬ ਮਿਲਣਾ ਸਾਡੇ ਲਈ ਸਨਮਾਨ ਦੀ ਗੱਲ ਹੈ। ਤੁਸੀਂ ਇੱਕ ਵਾਰ ਫਿਰ ਸਾਡਾ ਦਿਲ ਜਿੱਤ ਲਿਆ ਹੈ। ਨਾਨਾਜੀ ਮੰਗਲ ਸੇਨ ਹਾਂਡਾ ਬਹੁਤ ਖੁਸ਼ ਹਨ ਅਤੇ ਉਨ੍ਹਾਂ ਦੀ ਮੁਸਕਰਾਹਟ ਸਾਡੇ ਲਈ ਬਹੁਤ ਮਾਇਨੇ ਰੱਖਦੀ ਹੈ। ਅਸੀਂ ਤੁਹਾਡੀ ਦਿਆਲਤਾ ਲਈ ਬਹੁਤ ਧੰਨਵਾਦੀ ਹਾਂ।"
ਤੁਹਾਨੂੰ ਦੱਸ ਦੇਈਏ ਕਿ ਕੁਵੈਤ ਪਹੁੰਚਣ ਤੋਂ ਬਾਅਦ ਪੀਐਮ ਮੋਦੀ ਨੇ ਅਬਦੁੱਲਾ ਅਲ ਬੈਰਨ ਅਤੇ ਅਬਦੁਲ ਲਤੀਫ ਅਲ ਨੇਸਾਫ ਨਾਲ ਮੁਲਾਕਾਤ ਕੀਤੀ। ਬੈਰਨ ਨੇ ਰਾਮਾਇਣ ਅਤੇ ਮਹਾਭਾਰਤ ਦਾ ਅਰਬੀ ਵਿੱਚ ਅਨੁਵਾਦ ਕੀਤਾ ਹੈ, ਜਦੋਂ ਕਿ ਅਬਦੁਲ ਲਤੀਫ਼ ਨੇ ਰਾਮਾਇਣ ਅਤੇ ਮਹਾਭਾਰਤ ਦੇ ਅਰਬੀ ਸੰਸਕਰਣ ਪ੍ਰਕਾਸ਼ਿਤ ਕੀਤੇ ਹਨ। ਦੋਵਾਂ ਨੇ ਪੀਐਮ ਮੋਦੀ ਨੂੰ ਰਾਮਾਇਣ ਅਤੇ ਮਹਾਭਾਰਤ ਦੇ ਅਰਬੀ ਸੰਸਕਰਣ ਭੇਟ ਕੀਤੇ।
#WATCH | Kuwait | Ramayana and Mahabharata published in Arabic language; Abdullateef Alnesef, the book publisher and Abdullah Baron, the translator of Ramayana and Mahabharata in the Arabic language, met PM Narendra Modi in Kuwait City
— ANI (@ANI) December 21, 2024
Abdullateef Alnesef, the book publisher… pic.twitter.com/jO3EqcflXJ
ਤੁਹਾਨੂੰ ਦੱਸ ਦਈਏ ਕਿ ਪੂਰੀ ਦੁਨੀਆ ਵਿੱਚ ਭਾਰਤੀਆਂ ਦਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਕੁਵੈਤ ਵਿੱਚ ਰਹਿੰਦਾ ਹੈ। ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੀ ਵੱਡੀ ਭੂਮਿਕਾ ਹੈ।
ਪ੍ਰਧਾਨ ਮੰਤਰੀ ਮੋਦੀ ਕੁਵੈਤ ਦੇ ਅਮੀਰ ਸ਼ੇਖ ਮਿਸ਼ਾਲ ਅਲ ਅਹਿਮਦ ਅਲ ਜਾਬੇਰ ਅਲ ਸਬਾਹ ਦੇ ਸੱਦੇ 'ਤੇ ਗਏ ਹਨ। ਉਹ ਦੋ ਦਿਨ ਉਥੇ ਰਹਣਗੇ। ਹਵਾਈ ਅੱਡੇ 'ਤੇ ਕੁਵੈਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਸ਼ੇਖ ਫਹਾਦ ਯੂਸਫ ਸਾਊਦ ਅਲ ਸਬਾਹ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਭਾਰਤੀ ਵਿਦੇਸ਼ ਮੰਤਰਾਲੇ ਨੇ ਟਵਿੱਟਰ 'ਤੇ ਲਿਖਿਆ, ਦੋਹਾਂ ਦੇਸ਼ਾਂ ਵਿਚਾਲੇ ਇਕ ਨਵਾਂ ਅਧਿਆਏ ਸ਼ੁਰੂ ਹੋ ਰਿਹਾ ਹੈ।