ਪੰਜਾਬ

punjab

ETV Bharat / entertainment

ਰਕੁਲ ਤੋਂ ਲੈ ਕੇ ਕ੍ਰਿਤੀ ਤੱਕ, ਵਿਆਹ ਤੋਂ ਬਾਅਦ ਪਤੀ ਨਾਲ ਪਹਿਲੀ ਹੋਲੀ ਖੇਡਣਗੀਆਂ ਇਹ ਸੁੰਦਰੀਆਂ - Holi 2024 - HOLI 2024

New Bollywood Brides Holi Celebration: ਬਾਲੀਵੁੱਡ ਦੀਆਂ ਨਵੀਆਂ ਦੁਲਹਨਾਂ ਵਿਆਹ ਤੋਂ ਬਾਅਦ ਪਹਿਲੀ ਹੋਲੀ ਖੇਡਣ ਜਾ ਰਹੀਆਂ ਹਨ। ਇੱਥੇ ਉਹਨਾਂ ਦੀ ਪੂਰੀ ਸੂਚੀ ਵੇਖੋ...।

New Bollywood Brides Holi Celebration
New Bollywood Brides Holi Celebration

By ETV Bharat Entertainment Team

Published : Mar 23, 2024, 2:20 PM IST

ਹੈਦਰਾਬਾਦ:ਹੋਲੀ ਸ਼ੁਰੂ ਹੋਣ ਤੋਂ ਇੱਕ ਹਫ਼ਤਾ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਇਹ ਖਤਮ ਹੋਣ ਤੋਂ ਇੱਕ ਹਫ਼ਤੇ ਬਾਅਦ ਤੱਕ ਆਪਣੇ ਰੰਗ ਛੱਡਦੀ ਹੈ। ਬਾਲੀਵੁੱਡ ਵਿੱਚ ਹੋਲੀ ਸਭ ਤੋਂ ਮਸ਼ਹੂਰ ਹੈ। ਅਜਿਹੀ ਸਥਿਤੀ ਵਿੱਚ ਹੋਲੀ ਤੋਂ ਪਹਿਲਾਂ ਅਸੀਂ ਉਨ੍ਹਾਂ ਨਵ-ਵਿਆਹੇ ਬਾਲੀਵੁੱਡ ਜੋੜਿਆਂ ਬਾਰੇ ਗੱਲ ਕਰਾਂਗੇ ਜੋ ਵਿਆਹ ਤੋਂ ਬਾਅਦ ਆਪਣੀ ਪਹਿਲੀ ਹੋਲੀ ਖੇਡਣ ਜਾ ਰਹੇ ਹਨ।

ਕ੍ਰਿਤੀ ਖਰਬੰਦਾ ਅਤੇ ਪੁਲਕਿਤ ਸਮਰਾਟ:ਤੁਹਾਨੂੰ ਦੱਸ ਦੇਈਏ ਕਿ 15 ਮਾਰਚ 2024 ਨੂੰ ਕ੍ਰਿਤੀ ਖਰਬੰਦਾ ਅਤੇ ਪੁਲਕਿਤ ਸਮਰਾਟ ਦਾ ਮਾਨੇਸਰ ਵਿੱਚ ਵਿਆਹ ਹੋਇਆ ਸੀ। ਹੁਣ ਵਿਆਹ ਤੋਂ ਬਾਅਦ ਇਹ ਜੋੜਾ ਲੁਕ-ਛਿਪ ਕੇ ਨਹੀਂ ਸਗੋਂ ਖੁੱਲ੍ਹ ਕੇ ਹੋਲੀ ਖੇਡਣ ਜਾ ਰਿਹਾ ਹੈ।

ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ: ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦਾ ਨਾਮ ਵੀ ਉਨ੍ਹਾਂ ਜੋੜਿਆਂ ਵਿੱਚ ਸ਼ਾਮਲ ਹੈ, ਜਿਹਨਾਂ ਦਾ ਸਾਲ 2024 ਵਿੱਚ ਵਿਆਹ ਹੋਇਆ ਹੈ। ਇਸ ਜੋੜੇ ਨੇ 21 ਫਰਵਰੀ ਨੂੰ ਗੋਆ 'ਚ ਵਿਆਹ ਕੀਤਾ ਸੀ ਅਤੇ ਤਿੰਨ ਸਾਲ ਤੱਕ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ। ਇਹ ਜੋੜੇ ਦੀ ਪਹਿਲੀ ਹੋਲੀ ਹੋਵੇਗੀ।

ਲਿਨ ਲੈਸ਼ਰਾਮ ਅਤੇ ਰਣਦੀਪ ਹੁੱਡਾ:ਅਦਾਕਾਰ ਰਣਦੀਪ ਹੁੱਡਾ ਨੇ ਨਵੰਬਰ 2023 ਵਿੱਚ ਮਾਡਲ ਅਤੇ ਅਦਾਕਾਰਾ ਲਿਨ ਲੈਸ਼ਰਾਮ ਨਾਲ ਵਿਆਹ ਕੀਤਾ ਸੀ ਅਤੇ ਹੁਣ ਉਹ ਆਪਣੀ ਪਤਨੀ ਨਾਲ ਪਹਿਲੀ ਹੋਲੀ ਖੇਡਣ ਜਾ ਰਹੇ ਹਨ।

ਇਰਾ ਖਾਨ ਅਤੇ ਨੂਪੁਰ ਸ਼ਿਖਾਰੇ: ਆਮਿਰ ਖਾਨ ਦੀ ਬੇਟੀ ਇਰਾ ਖਾਨ ਦਾ ਵਿਆਹ ਨੂਪੁਰ ਸ਼ਿਖਾਰੇ ਨਾਲ ਮਰਾਠੀ ਪਰਿਵਾਰ 'ਚ ਹੋਇਆ ਹੈ ਅਤੇ ਹੁਣ ਇਰਾ ਖਾਨ ਆਪਣੀ ਪਹਿਲੀ ਹੋਲੀ ਆਪਣੇ ਪਤੀ ਨਾਲ ਧੂਮ-ਧਾਮ ਨਾਲ ਮਨਾਉਣ ਜਾ ਰਹੀ ਹੈ।

ਸੁਰਭੀ ਚੰਦਨਾ: 2 ਮਾਰਚ ਨੂੰ ਇੱਕ ਹੋਰ ਟੀਵੀ ਅਦਾਕਾਰਾ ਸੁਰਭੀ ਚੰਦਨਾ ਨੇ 13 ਸਾਲ ਤੱਕ ਰਿਲੇਸ਼ਨਸ਼ਿਪ ਵਿੱਚ ਰਹਿਣ ਤੋਂ ਬਾਅਦ ਬੁਆਏਫ੍ਰੈਂਡ ਕਰਨ ਸ਼ਰਮਾ ਨੂੰ ਆਪਣਾ ਜੀਵਨ ਸਾਥੀ ਬਣਾਇਆ ਅਤੇ ਹੁਣ ਅਦਾਕਾਰਾ ਨੇ ਆਪਣੀ ਪਹਿਲੀ ਹੋਲੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਪਰਿਣੀਤੀ ਚੋਪੜਾ: ਤੁਹਾਨੂੰ ਦੱਸ ਦੇਈਏ ਕਿ ਪਰਿਣੀਤੀ ਚੋਪੜਾ ਨੇ 24 ਸਤੰਬਰ 2023 ਨੂੰ ਆਮ ਆਦਮੀ ਪਾਰਟੀ ਦੇ ਇੱਕ ਪ੍ਰਮੁੱਖ ਨੇਤਾ ਰਾਘਵ ਚੱਢਾ ਨਾਲ ਵਿਆਹ ਕੀਤਾ। ਵਿਆਹ ਤੋਂ ਬਾਅਦ ਪਰਿਣੀਤੀ ਆਪਣੀ ਪਹਿਲੀ ਦੀਵਾਲੀ ਤੋਂ ਬਾਅਦ ਪਹਿਲੀ ਹੋਲੀ ਮਨਾਉਣ ਜਾ ਰਹੀ ਹੈ।

ABOUT THE AUTHOR

...view details