ਚੰਡੀਗੜ੍ਹ:ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ਬਿੱਗ ਬੌਸ 13 ਦੀ ਪ੍ਰਤੀਯੋਗੀ ਰਹਿ ਚੁੱਕੀ ਹਿਮਾਂਸ਼ੀ ਖੁਰਾਨਾ ਅਕਸਰ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਇੱਕ ਨਿੱਜੀ ਚੈਨਲ ਦੇ ਹੈਲਥ ਪ੍ਰੋਗਰਾਮ ਵਿੱਚ ਹਿੱਸਾ ਲਿਆ, ਜਿੱਥੇ ਅਦਾਕਾਰਾ ਨੇ ਦੱਸਿਆ ਕਿ ਉਸ ਨੇ ਬਿਨ੍ਹਾਂ ਘਰੇਲੂ ਖਾਣਾ ਛੱਡੇ ਆਪਣਾ 11 ਕਿਲੋ ਭਾਰ ਘਟਾਇਆ ਹੈ।
ਕਿਵੇਂ ਘਟਾਇਆ ਹਿਮਾਂਸ਼ੀ ਖੁਰਾਨਾ ਨੇ ਆਪਣਾ ਭਾਰ
ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਹਿਮਾਂਸ਼ੀ ਖੁਰਾਨਾ ਨੇ ਖੁਲਾਸਾ ਕੀਤਾ ਕਿ ਉਸ ਦਾ 11 ਕਿਲੋ ਭਾਰ ਜਿਮ ਅਤੇ ਸਖ਼ਤ ਡਾਈਟ ਤੋਂ ਬਿਨ੍ਹਾਂ ਘਟਿਆ ਹੈ। ਉਸ ਨੇ ਦੱਸਿਆ ਕਿ ਉਸ ਨੇ ਇੱਕ ਸਾਧਾਰਨ ਅਤੇ ਟਿਕਾਊ ਜੀਵਨ ਸ਼ੈਲੀ ਅਪਣਾਈ ਸੀ। ਇਸ ਤੋਂ ਇਲਾਵਾ ਅਦਾਕਾਰਾ ਨੇ ਇਹ ਵੀ ਦੱਸਿਆ ਕਿ ਉਸ ਨੇ ਕਦੇ ਵੀ ਆਪਣੇ ਮਨਪਸੰਦ ਭੋਜਨ ਨੂੰ ਨਹੀਂ ਛੱਡਿਆ ਹੈ। ਉਸ ਨੇ ਘਰੇਲੂ ਪਕਾਏ ਹੋਏ ਭੋਜਨਾਂ ਉਤੇ ਆਪਣੀ ਨਿਰਭਰਤਾ ਨੂੰ ਵੀ ਸਾਂਝਾ ਕੀਤਾ।
ਅਦਾਕਾਰਾ ਨੇ ਕਿਹਾ, 'ਮੈਂ ਜਿਆਦਾ ਜ਼ਿੰਮ ਨਹੀਂ ਕੀਤਾ, ਮੈਂ ਹਫ਼ਤੇ ਵਿੱਚ ਸਿਰਫ਼ ਦੋ ਵਾਰ ਜ਼ਿੰਮ ਜਾਂਦੀ ਹਾਂ, ਮੈਂ 11 ਕਿਲੋ ਭਾਰ ਘਟਾਇਆ ਹੈ, ਮੈਂ ਸਾਧਾਰਨ ਘਰ ਦਾ ਖਾਣਾ ਖਾਂਦੀ ਹਾਂ, ਬਾਹਰ ਦਾ ਕੋਈ ਖਾਣਾ ਨਹੀਂ, ਮੈਂ ਘਰ ਦਾ ਬਣਿਆ ਖਾਣਾ ਖਾਂਦੀ ਹਾਂ, ਜੋ ਆਪਣੇ ਵੱਡੇ ਬਜ਼ੁਰਗ ਦੱਸਦੇ ਹਨ ਕਿ ਘਿਓ ਖਾਓ, ਪਰਾਂਠਾ ਖਾਓ। ਮੈਂ ਹਰ ਰੋਜ਼ ਪਰਾਂਠਾ ਖਾ ਕੇ ਆਪਣਾ ਭਾਰ ਘਟਾਇਆ ਹੈ। ਕਿਹਾ ਜਾਂਦਾ ਹੈ ਕਿ ਇਹ ਛੱਡ ਦਿਓ, ਉਹ ਛੱਡ ਦਿਓ ਪਰ ਮੈਂ ਉਸ ਚੀਜ਼ ਨੂੰ ਫਾਲੋ ਕੀਤਾ ਹੈ ਜਿਸ ਨੂੰ ਆਪਣੇ ਪੁਰਾਣੇ ਬਜ਼ੁਰਗ ਖਾਣ ਨੂੰ ਕਹਿੰਦੇ ਸਨ।'
ਹਿਮਾਂਸ਼ੀ ਖੁਰਾਨਾ ਦਾ ਵਰਕਫਰੰਟ
ਹੁਣ ਜੇਕਰ ਅਦਾਕਾਰਾ-ਮਾਡਲ ਹਿਮਾਂਸ਼ੀ ਖੁਰਾਨਾ ਦੇ ਵਰਕਫਰੰਟ ਬਾਰੇ ਗੱਲ ਕਰੀਏ ਤਾਂ ਹਿਮਾਂਸ਼ੀ ਖੁਰਾਨਾ ਇਸ ਸਮੇਂ ਕਈ ਵੱਡੇ ਪ੍ਰੋਜੈਕਟਾਂ ਨੂੰ ਲੈ ਕੇ ਲਗਾਤਾਰ ਚਰਚਾ ਵਿੱਚ ਹੈ, ਅਦਾਕਾਰਾ ਜਲਦ ਹੀ ਓਟੀਟੀ ਪ੍ਰੋਜੈਕਟ 'ਮਾਈ ਨੇਮ ਇਜ਼ ਏਕੇ 74' ਵਿੱਚ ਨਜ਼ਰ ਆਵੇਗੀ, ਇਸ ਤੋਂ ਇਲਾਵਾ ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਕਰਕੇ ਵੀ ਆਏ ਦਿਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।
ਇਹ ਵੀ ਪੜ੍ਹੋ: