ਪੰਜਾਬ

punjab

ETV Bharat / entertainment

'ਰੋਜ਼ ਰੋਜ਼ੀ ਤੇ ਗੁਲਾਬ' ਦਾ ਸ਼ਾਨਦਾਰ ਟ੍ਰੇਲਰ ਰਿਲੀਜ਼, ਦੋ ਔਰਤਾਂ 'ਚ ਫਸੇ ਨਜ਼ਰ ਆਏ ਗੁਰਨਾਮ ਭੁੱਲਰ - Rose Rosy Te Gulab Trailer Out - ROSE ROSY TE GULAB TRAILER OUT

Rose Rosy Te Gulab Trailer Out: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਫਿਲਮ 24 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Rose Rosy Te Gulab Trailer Out
Rose Rosy Te Gulab Trailer Out (instagarm)

By ETV Bharat Entertainment Team

Published : May 10, 2024, 10:31 AM IST

ਚੰਡੀਗੜ੍ਹ: ਸਿਨੇਮਾਘਰਾਂ 'ਚ ਜਲਦ ਹੀ ਰਿਲੀਜ਼ ਹੋਣ ਵਾਲੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਕਈ ਕਾਰਨਾਂ ਕਰਕੇ ਚਰਚਾ 'ਚ ਹੈ। 'ਰੋਜ਼ ਰੋਜ਼ੀ ਤੇ ਗੁਲਾਬ' ਵਿੱਚ ਗੁਰਨਾਮ ਭੁੱਲਰ, ਮਾਹੀ ਸ਼ਰਮਾ ਅਤੇ ਪ੍ਰਾਂਜਲ ਦਹੀਆ ਮੁੱਖ ਭੂਮਿਕਾਵਾਂ ਵਿੱਚ ਹਨ। ਪਹਿਲਾਂ ਹੀ ਫਿਲਮ ਦੇ ਕੁਝ ਗੀਤ ਰਿਲੀਜ਼ ਹੋ ਚੁੱਕੇ ਹਨ ਅਤੇ ਹੁਣ ਟ੍ਰੇਲਰ ਵੀ ਰਿਲੀਜ਼ ਹੋ ਗਿਆ ਹੈ, ਟ੍ਰੇਲਰ ਦੇਖਣ ਤੋਂ ਬਾਅਦ ਪ੍ਰਤੀਤ ਹੁੰਦਾ ਹੈ ਕਿ ਇਹ ਪ੍ਰੇਮ ਕਹਾਣੀ ਦੋ ਔਰਤਾਂ ਅਤੇ ਇੱਕ ਮਦਰ ਵਿੱਚ ਉਲਝੀ ਹੋਈ ਹੈ।

'ਰੋਜ਼ ਰੋਜ਼ੀ ਤੇ ਗੁਲਾਬ' ਦਾ ਟ੍ਰੇਲਰ ਅੱਜ 10 ਮਈ ਨੂੰ ਦੁਨੀਆ ਭਰ ਵਿੱਚ ਰਿਲੀਜ਼ ਕਰ ਦਿੱਤਾ ਗਿਆ ਹੈ। ਪਰ, ਇਸ ਤੋਂ ਇੱਕ ਦਿਨ ਪਹਿਲਾਂ ਯਾਨੀ 9 ਮਈ ਨੂੰ ਇੱਕ ਵਿਸ਼ੇਸ਼ ਰਿਲੀਜ਼ 4 ਵੱਖ-ਵੱਖ ਸ਼ਹਿਰਾਂ ਵਿੱਚ ਹੋਈ ਹੈ। ਪੰਜਾਬੀ ਸਿਨੇਮਾ ਵਿੱਚ ਇਹ ਪਹਿਲੀ ਵਾਰ ਜਦੋਂ ਕਿਸੇ ਵੀ ਫਿਲਮ ਦੀ ਸਟਾਰ ਕਾਸਟ ਨੇ ਆਪਣੀ ਫਿਲਮ ਦੇ ਟ੍ਰੇਲਰ ਨੂੰ ਇੰਨੇ ਵੱਡੇ ਪੱਧਰ 'ਤੇ ਲਾਂਚ ਕਰਨ ਲਈ ਪੰਜਾਬ ਭਰ ਦੇ 4 ਵੱਖ-ਵੱਖ ਸ਼ਹਿਰਾਂ ਦੀ ਯਾਤਰਾ ਕੀਤੀ ਹੈ।

ਗੁਰਨਾਮ ਭੁੱਲਰ, ਮਾਹੀ ਸ਼ਰਮਾ ਅਤੇ ਪ੍ਰਾਂਜਲ ਦਹੀਆ ਨੇ ਸਵੇਰੇ 11 ਵਜੇ ਮੋਹਾਲੀ, ਦੁਪਹਿਰ 2 ਵਜੇ ਪਟਿਆਲਾ, ਸ਼ਾਮ 4:30 ਵਜੇ ਲੁਧਿਆਣਾ ਅਤੇ ਸ਼ਾਮ 7 ਵਜੇ ਜਲੰਧਰ ਦੀ ਯਾਤਰਾ ਕੀਤੀ। ਇੱਕ ਦਿਨ ਵਿੱਚ 4 ਵੱਖ-ਵੱਖ ਥਾਵਾਂ 'ਤੇ ਰੋਜ਼ ਰੋਜ਼ੀ ਤੇ ਗੁਲਾਬ ਦੇ ਟ੍ਰੇਲਰ ਨੂੰ ਲਾਂਚ ਕੀਤਾ ਗਿਆ।

ਇਸ ਦੌਰਾਨ ਟ੍ਰੇਲਰ ਅੱਜ 10 ਮਈ ਨੂੰ ਡਾਇਮੰਡ ਸਟਾਰ ਵਰਲਡਵਾਈਡ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਰੋਜ਼ ਰੋਜ਼ੀ ਤੇ ਗੁਲਾਬ ਇੱਕ ਮਜ਼ੇਦਾਰ ਪ੍ਰੇਮ ਕਹਾਣੀ ਹੈ ਜੋ 3 ਲੋਕਾਂ ਦੇ ਆਲੇ-ਦੁਆਲੇ ਘੁੰਮਦੀ ਹੈ ਅਤੇ ਉਨ੍ਹਾਂ ਦੀ ਪ੍ਰੇਮ ਜ਼ਿੰਦਗੀ ਇੱਕ ਅਸਾਧਾਰਨ ਸਥਿਤੀ ਵਿੱਚ ਉਲਝੀ ਹੋਈ ਹੈ। 24 ਮਈ ਨੂੰ ਸਿਨੇਮਾਘਰਾਂ ਵਿੱਚ ਫਿਲਮ ਰਿਲੀਜ਼ ਹੋ ਜਾਵੇਗੀ। ਇਹ ਤਿੱਕੜੀ ਪਰਦੇ 'ਤੇ ਆਪਣੀ ਮੌਜੂਦਗੀ ਨਾਲ ਤੁਹਾਡਾ ਦਿਲ ਜਿੱਤਣ ਲਈ ਤਿਆਰ ਹੈ।

ABOUT THE AUTHOR

...view details