ਪੰਜਾਬ

punjab

ETV Bharat / entertainment

ਚੰਡੀਗੜ੍ਹ ਵਿੱਚ ਦਿਲਜੀਤ ਦੁਸਾਂਝ ਦੀ ਇੱਕ ਝਲਕ ਲਈ ਇੱਕਠੇ ਹੋਏ ਅਨੇਕਾਂ ਪ੍ਰਸ਼ੰਸਕ, ਦੇਖੋ ਵੀਡੀਓ - Diljit Dosanjh - DILJIT DOSANJH

Diljit Dosanjh: ਬੀਤੇ ਦਿਨ ਦਿਲਜੀਤ ਦੁਸਾਂਝ ਆਪਣੀ ਨਵੀਂ ਫਿਲਮ 'ਜੱਟ ਐਂਡ ਜੂਲੀਅਟ 3' ਦੇ ਪ੍ਰੀਮੀਅਰ ਲਈ ਚੰਡੀਗੜ੍ਹ ਦੇ ਇੱਕ ਮਾਲ ਵਿੱਚ ਪਹੁੰਚੇ, ਜਿੱਥੇ ਗਾਇਕ ਦੀ ਇੱਕ ਝਲਕ ਦੇਖਣ ਲਈ ਅਨੇਕਾਂ ਪ੍ਰਸ਼ੰਸਕ ਇੱਕਠੇ ਹੋ ਗਏ।

Diljit Dosanjh
Diljit Dosanjh (instagram)

By ETV Bharat Entertainment Team

Published : Jun 27, 2024, 5:28 PM IST

ਚੰਡੀਗੜ੍ਹ: ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਹੁਣ ਪੰਜਾਬੀ ਮਨੋਰੰਜਨ ਜਗਤ ਤੱਕ ਸੀਮਤ ਨਹੀਂ ਹਨ, ਗਾਇਕ ਹੁਣ ਗਲੋਬਲ ਸਟਾਰ ਬਣ ਚੁੱਕੇ ਹਨ। ਇਸ ਸਮੇਂ ਗਾਇਕ-ਅਦਾਕਾਰ ਨੀਰੂ ਬਾਜਵਾ ਨਾਲ ਫਿਲਮ 'ਜੱਟ ਐਂਡ ਜੂਲੀਅਟ 3' ਨੂੰ ਲੈ ਕੇ ਸੁਰਖ਼ੀਆਂ ਬਟੋਰ ਰਹੇ ਹਨ। ਗਾਇਕ ਦੀ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਇਹ ਫਿਲਮ ਆਖਿਰਕਾਰ ਅੱਜ 27 ਜੂਨ ਨੂੰ ਰਿਲੀਜ਼ ਹੋ ਗਈ ਹੈ। ਜਦੋਂ ਦੀ ਫਿਲਮ ਰਿਲੀਜ਼ ਹੋਈ ਹੈ, ਪ੍ਰਸ਼ੰਸਕ ਫਿਲਮ ਨੂੰ ਲੈ ਕੇ ਆਪਣੇ-ਆਪਣੇ ਰਿਵੀਊਜ਼ ਸਾਂਝੇ ਕਰ ਰਹੇ ਹਨ ਅਤੇ ਫਿਲਮ ਨੂੰ ਬਲਾਕਬਸਟਰ ਵੀ ਕਹਿ ਰਹੇ ਹਨ।

ਇਸ ਤੋਂ ਪਹਿਲਾਂ ਬੀਤੇ ਦਿਨ ਗਾਇਕ ਦਿਲਜੀਤ ਦੁਸਾਂਝ ਚੰਡੀਗੜ੍ਹ ਦੇ ਇੱਕ ਮਾਲ ਵਿੱਚ ਫਿਲਮ ਦੇ ਪ੍ਰੀਮੀਅਰ ਲਈ ਗਏ, ਜਿਥੋਂ ਅਦਾਕਾਰ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ-ਅਦਾਕਾਰ ਦੀ ਇੱਕ ਝਲਕ ਦੇਖਣ ਲਈ ਪੂਰਾ ਮਾਲ ਲੋਕਾਂ ਨਾਲ ਭਰਿਆ ਹੋਇਆ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪ੍ਰਸ਼ੰਸਕ ਗਾਇਕ-ਅਦਾਕਾਰ ਨੂੰ ਕਿੰਨਾ ਪਿਆਰ ਕਰਦੇ ਹਨ। ਇਸ ਦੌਰਾਨ ਗਾਇਕ ਨੇ ਸਫੈਦ ਕੱਪੜਿਆਂ ਦੇ ਨਾਲ ਲਾਲ ਰੰਗ ਦੀ ਪੱਗ ਬੰਨੀ ਹੋਈ ਹੈ।

ਵੀਡੀਓ ਵਿੱਚ ਅਦਾਕਾਰ-ਗਾਇਕ ਪ੍ਰਸ਼ੰਸਕਾਂ ਨੂੰ ਨਮਸਕਾਰ ਕਰਦੇ ਹੋਏ ਅਤੇ ਉਨ੍ਹਾਂ ਨਾਲ ਹੱਥ ਮਿਲਾਉਂਦੇ ਨਜ਼ਰੀ ਪੈ ਰਹੇ ਹਨ। ਅਦਾਕਾਰ-ਗਾਇਕ ਦੀ ਇੱਕ ਝਲਕ ਦੇਖਣ ਲਈ ਪ੍ਰੀਮੀਅਰ 'ਤੇ ਇੰਨਾ ਵੱਡਾ ਇਕੱਠ ਦੇਖਣਾ ਕੋਈ ਨਵੀਂ ਗੱਲ ਨਹੀਂ ਹੈ, ਕਿਉਂਕਿ ਗਾਇਕ ਪਹਿਲਾਂ ਹੀ ਆਪਣੇ ਪੰਜਾਬੀ ਪ੍ਰਸ਼ੰਸਕਾਂ ਦੇ ਪਸੰਦ ਦਾ ਗਾਇਕ-ਅਦਾਕਾਰ ਹੈ।

ਉਲੇਖਯੋਗ ਹੈ ਕਿ ਦਿਲਜੀਤ ਦੁਸਾਂਝ ਇਸ ਵਖ਼ਤ ਆਪਣੇ ਸੰਗੀਤ ਟੂਰ ਤੋਂ ਥੋੜ੍ਹਾ ਸਮਾਂ ਕੱਢ ਕੇ ਆਪਣੀ ਨਵੀਂ ਅਤੇ ਕਾਫੀ ਉਡੀਕੀ ਜਾ ਰਹੀ ਫਿਲਮ 'ਜੱਟ ਐਂਡ ਜੂਲੀਅਟ 3' ਦਾ ਪ੍ਰਚਾਰ ਕਰਨ ਜਾ ਰਹੇ ਹਨ। ਇਸ ਫਿਲਮ ਵਿੱਚ ਦਿਲਜੀਤ ਅਤੇ ਨੀਰੂ ਤੋਂ ਇਲਾਵਾ ਜੈਸਮੀਨ ਬਾਜਵਾ, ਨਾਸਿਰ ਚਿਨਯੋਤੀ, ਬੀਐਨ ਸ਼ਰਮਾ, ਰਾਣਾ ਰਣਬੀਰ ਵਰਗੇ ਮੰਝੇ ਹੋਏ ਕਲਾਕਾਰ ਵੀ ਹਨ। ਫਿਲਮ ਨੂੰ ਦੇਖਣ ਤੋਂ ਬਾਅਦ ਲੋਕ ਕਾਫੀ ਚੰਗੀਆਂ ਪ੍ਰਤੀਕਿਰਿਆ ਦੇ ਰਹੇ ਹਨ। ਫਿਲਮ ਦਾ ਕਾਫੀ ਚੰਗਾ ਕਲੈਕਸ਼ਨ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ।

ABOUT THE AUTHOR

...view details