ਮੁੰਬਈ (ਬਿਊਰੋ): 'ਗਦਰ 2' ਦੀ ਅਦਾਕਾਰਾ ਅਮੀਸ਼ਾ ਪਟੇਲ ਅਤੇ ਨਿਰਵਾਣ ਬਿਰਲਾ ਵਿਚਾਲੇ ਡੇਟਿੰਗ ਦੀਆਂ ਅਫਵਾਹਾਂ ਪਿਛਲੇ ਸਾਲ ਨਵੰਬਰ 'ਚ ਸ਼ੁਰੂ ਹੋਈਆਂ ਸਨ, ਜਦੋਂ ਉਸ ਨੇ ਦੁਬਈ ਤੋਂ ਉਸ ਨਾਲ ਇੱਕ ਖੂਬਸੂਰਤ ਤਸਵੀਰ ਪੋਸਟ ਕੀਤੀ ਸੀ। ਇਹ ਤਸਵੀਰ ਕੁਝ ਹੀ ਸਮੇਂ 'ਚ ਇੰਟਰਨੈੱਟ 'ਤੇ ਵਾਇਰਲ ਹੋ ਗਈ ਅਤੇ ਨੇਟੀਜ਼ਨਸ ਨੇ ਅੰਦਾਜ਼ਾਂ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਕੀ ਦੋਵੇਂ ਡੇਟ ਕਰ ਰਹੇ ਹਨ। ਇਸ ਦੌਰਾਨ ਹਾਲ ਹੀ 'ਚ ਇਨ੍ਹਾਂ ਅਫਵਾਹਾਂ 'ਤੇ ਬਿਰਲਾ ਦੀ ਪ੍ਰਤੀਕਿਰਿਆ ਆਈ ਹੈ।
ਇਸ ਮਸਲੇ ਉਤੇ ਕੀ ਬੋਲੇ ਨਿਰਵਾਣ ਬਿਰਲਾ?
ਦਰਅਸਲ, ਨਿਰਵਾਣ ਬਿਰਲਾ ਨੇ ਅਫਵਾਹਾਂ 'ਤੇ ਆਪਣੀ ਚੁੱਪੀ ਤੋੜਦੇ ਹੋਏ ਖੁਲਾਸਾ ਕੀਤਾ ਕਿ ਉਹ ਦੋਵੇਂ ਸਿਰਫ ਪਰਿਵਾਰਕ ਦੋਸਤ ਹਨ। ਨਿਰਵਾਣ ਬਿਰਲਾ ਨੇ ਅਮੀਸ਼ਾ ਪਟੇਲ ਨਾਲ ਆਪਣੇ ਕਥਿਤ ਸੰਬੰਧਾਂ ਬਾਰੇ ਗੱਲ ਕੀਤੀ। ਉਸ ਨੇ ਕਿਹਾ, 'ਮੈਂ ਅਤੇ ਅਮੀਸ਼ਾ ਡੇਟਿੰਗ ਨਹੀਂ ਕਰ ਰਹੇ ਹਾਂ, ਉਹ ਇੱਕ ਪਰਿਵਾਰਕ ਦੋਸਤ ਹੈ ਅਤੇ ਪਾਪਾ ਉਸ ਨੂੰ ਸਕੂਲ ਦੇ ਦਿਨਾਂ ਤੋਂ ਜਾਣਦੇ ਹਨ। ਅਸੀਂ ਦੋਵੇਂ ਦੁਬਈ ਵਿੱਚ ਸੀ ਕਿਉਂਕਿ ਮੈਂ ਆਪਣੀ ਸੰਗੀਤ ਐਲਬਮ ਦੀ ਸ਼ੂਟਿੰਗ ਕਰ ਰਿਹਾ ਸੀ ਜਿਸ ਵਿੱਚ ਅਮੀਸ਼ਾ ਵੀ ਹੈ।'
ਦੁਬਈ ਤੋਂ ਵਾਇਰਲ ਹੋਈਆਂ ਸਨ ਦੋਵਾਂ ਦੀਆਂ ਤਸਵੀਰਾਂ
ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ 'ਕਹੋ ਨਾ ਪਿਆਰ ਹੈ' ਅਦਾਕਾਰਾ ਨੇ ਪਿਛਲੇ ਸਾਲ ਨਵੰਬਰ ਵਿੱਚ ਨਿਰਵਾਣ ਬਿਰਲਾ ਨਾਲ ਇੱਕ ਤਸਵੀਰ ਪੋਸਟ ਕੀਤੀ ਸੀ। ਤਸਵੀਰ 'ਚ ਅਮੀਸ਼ਾ ਅਤੇ ਨਿਰਵਾਣ ਬਲੈਕ ਆਊਟਫਿਟਸ 'ਚ ਨਜ਼ਰ ਆ ਰਹੇ ਸਨ। ਪੋਸਟ ਦੇ ਕੈਪਸ਼ਨ 'ਚ ਲਿਖਿਆ ਹੈ, 'ਦੁਬਈ-ਮੇਰੇ ਪਿਆਰੇ ਨਿਰਵਾਣ ਬਿਰਲਾ ਨਾਲ ਪਿਆਰੀ ਸ਼ਾਮ।' ਇਸ ਪੋਸਟ ਨੂੰ ਨਿਰਵਾਣ ਦੇ ਪਿਤਾ ਯਸ਼ ਬਿਰਲਾ ਨੇ ਵੀ ਪਸੰਦ ਕੀਤਾ ਸੀ।
ਪੋਸਟ ਨੂੰ ਦੇਖਦੇ ਹੀ ਦਰਸ਼ਕਾਂ ਨੇ ਅੰਦਾਜ਼ਾਂ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਸ਼ਾਇਦ ਦੋਵੇਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਨਿਰਵਾਣ ਬਿਰਲਾ ਇੱਕ ਕਾਰੋਬਾਰੀ ਅਤੇ ਗਾਇਕ ਹਨ, ਜੋ ਬਿਰਲਾ ਬ੍ਰੇਨਿਆਕਸ ਅਤੇ ਬਿਰਲਾ ਓਪਨ ਮਾਈਂਡਸ ਲਈ ਜਾਣੇ ਜਾਂਦੇ ਹਨ। ਉਹ ਯਸ਼ਵਰਧਨ ਅਤੇ ਅਵੰਤੀ ਬਿਰਲਾ ਦਾ ਬੇਟਾ ਹੈ, ਇਸ ਦੌਰਾਨ ਅਮੀਸ਼ਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਰਿਤਿਕ ਰੋਸ਼ਨ ਦੇ ਨਾਲ ਆਪਣੀ ਪਹਿਲੀ ਫਿਲਮ 'ਕਹੋ ਨਾ ਪਿਆਰ ਹੈ' ਦੀ ਦੁਬਾਰਾ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਹੈ।
ਇਹ ਵੀ ਪੜ੍ਹੋ: