ਚੰਡੀਗੜ੍ਹ: ਅੱਜ 13 ਜਨਵਰੀ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਹ ਪੰਜਾਬ ਵਿੱਚ ਮਨਾਏ ਜਾਣ ਵਾਲੇ ਸਭ ਤੋਂ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ। ਲੋਹੜੀ ਵਾਲੇ ਦਿਨ ਲੋਕ ਸ਼ਾਮ ਨੂੰ ਇੱਕ ਥਾਂ ਇਕੱਠੇ ਹੁੰਦੇ ਹਨ। ਅੱਗ ਬਾਲੀ ਜਾਂਦੀ ਹੈ ਅਤੇ ਇਸ ਦੇ ਆਲੇ-ਦੁਆਲੇ ਡਾਂਸ ਕੀਤਾ ਜਾਂਦਾ ਹੈ। ਇਸ ਦਿਨ ਦੁੱਲਾ ਭੱਟੀ ਦੀ ਕਹਾਣੀ ਅੱਗ ਦੇ ਦੁਆਲੇ ਇੱਕ ਚੱਕਰ ਵਿੱਚ ਸੁਣੀ ਜਾਂਦੀ ਹੈ। ਲੋਹੜੀ 'ਤੇ ਦੁੱਲਾ ਭੱਟੀ ਦੀ ਕਥਾ ਸੁਣਨ ਦਾ ਵਿਸ਼ੇਸ਼ ਮਹੱਤਵ ਹੈ। ਇਸ ਤੋਂ ਇਲਾਵਾ ਲੋਕ ਇਸ ਦਿਨ ਅੱਗ ਦੇ ਦੁਆਲੇ ਨੱਚਦੇ ਅਤੇ ਗਾਉਂਦੇ ਹਨ। ਹਾਲਾਂਕਿ ਹੁਣ ਇਸ ਤਿਉਹਾਰ ਵਿੱਚ ਕਈ ਤਰ੍ਹਾਂ ਦਾ ਬਦਲਾਅ ਆ ਗਏ ਹਨ।
ਹੁਣ ਇੱਥੇ ਅਸੀਂ ਤੁਹਾਡੀ ਖੁਸ਼ੀ ਨੂੰ ਦੋਗੁਣਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੀ ਹਾਂ..ਕਿਉਂਕਿ ਅਸੀਂ ਕੁੱਝ ਭੰਗੜੇ ਵਾਲੇ ਗੀਤਾਂ ਦੀ ਲਿਸਟ ਲੈ ਕੇ ਆਏ ਹਾਂ, ਜੋ ਯਕੀਨਨ ਤੁਹਾਨੂੰ ਪਸੰਦ ਆਏਗੀ।
ਕੀ ਹੈ ਲੋਹੜੀ ਦੀ ਮਹੱਤਤਾ
ਲੋਹੜੀ ਕਿਸਾਨਾਂ ਲਈ ਖਾਸ ਹੈ, ਕਿਉਂਕਿ ਇਹ ਹਾੜੀ ਦੀਆਂ ਫ਼ਸਲਾਂ ਜਿਵੇਂ ਕਣਕ, ਗੰਨਾ ਅਤੇ ਸਰ੍ਹੋਂ ਦੀ ਵਾਢੀ ਦਾ ਸੀਜ਼ਨ ਹੈ। ਇਹ ਤਿਉਹਾਰ ਬਿਜਾਈ ਦੇ ਸੀਜ਼ਨ ਦੇ ਅੰਤ ਅਤੇ ਇੱਕ ਨਵੇਂ ਖੇਤੀਬਾੜੀ ਚੱਕਰ ਦੀ ਸ਼ੁਰੂਆਤ ਨੂੰ ਵੀ ਦਰਸਾਉਂਦਾ ਹੈ। ਕਈਆਂ ਲਈ ਇਹ ਪਰਿਵਾਰ ਅਤੇ ਭਾਈਚਾਰਕ ਸਾਂਝ ਦੇ ਮਹੱਤਵ ਦੀ ਯਾਦ ਦਿਵਾਉਂਦਾ ਹੈ, ਜਿਸ ਕਿਸੇ ਦੇ ਘਰ ਨਵੀਂ ਖੁਸ਼ੀ ਜਿਵੇਂ ਕਿ ਨਵਾਂ ਵਿਆਹ, ਨਵਜੰਮਾ ਬੱਚਾ ਆਦਿ ਲਈ ਪੂਰੇ ਪਿੰਡ ਨੂੰ ਮੂੰਗਫਲੀ ਅਤੇ ਗੁੜ ਵੰਡਿਆ ਜਾਂਦਾ ਹੈ।
ਅੱਜਕੱਲ੍ਹ ਕਿਵੇਂ ਮਨਾਈ ਜਾਂਦੀ ਹੈ ਲੋਹੜੀ
ਅੱਜ ਵੀ ਲੋਹੜੀ ਦਾ ਤਿਉਹਾਰ ਸ਼ਾਨਦਾਰ ਅਤੇ ਜੀਵੰਤ ਬਣਿਆ ਹੋਇਆ ਹੈ। ਸ਼ਾਮ ਨੂੰ ਲੋਕ ਅੱਗ ਬਾਲਦੇ ਹਨ ਅਤੇ ਲੋਕ ਗੀਤ ਗਾਉਂਦੇ ਹਨ, ਭੰਗੜਾ ਅਤੇ ਗਿੱਧਾ ਵਰਗੇ ਰਿਵਾਇਤੀ ਨਾਚ ਕਰਦੇ ਹਨ ਅਤੇ ਗੁੜ, ਮੂੰਗਫਲੀ ਵੰਡਦੇ ਹਨ। ਤਿਲ, ਗੁੜ, ਖਿੱਲ੍ਹਾਂ ਅਤੇ ਮੂੰਗਫਲੀ ਵਰਗੀਆਂ ਚੀਜ਼ਾਂ ਨੂੰ ਸ਼ੁਕਰਾਨੇ ਵਜੋਂ ਅੱਗ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਸ ਮੌਕੇ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਤਿਲ ਦੇ ਲੱਡੂ, ਗਜਕ ਘਰੇ ਤਿਆਰ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ: