ਚੰਡੀਗੜ੍ਹ: ਮੁੰਬਈ ਦੇ ਸੈਲੀਬ੍ਰਿਟੀ ਅਤੇ ਹਾਈ ਪ੍ਰੋਫਾਈਲ ਗਲਿਆਰਿਆਂ ਵਿੱਚ ਪੇਸ਼ੇਵਰ ਅਤੇ ਮਸ਼ਹੂਰ ਯੋਗਾ ਇੰਸਟ੍ਰਕਟਰ ਦੇ ਤੌਰ 'ਤੇ ਚੋਖੀ ਭੱਲ ਸਥਾਪਿਤ ਕਰ ਚੁੱਕੀ ਹੈ ਮਨਦੀਪ ਕੌਰ ਸੰਧੂ, ਜੋ ਹੁਣ ਬਤੌਰ ਅਦਾਕਾਰਾ ਬਾਲੀਵੁੱਡ ਵਿੱਚ ਇੱਕ ਨਵੇਂ ਅਤੇ ਸ਼ਾਨਦਾਰ ਸਫ਼ਰ ਦਾ ਆਗਾਜ਼ ਕਰਨ ਜਾ ਰਹੀ ਹੈ, ਜਿਸ ਦਾ ਪ੍ਰਭਾਵੀ ਇਜ਼ਹਾਰ ਕਰਵਾਉਣ ਜਾ ਰਹੀ ਹੈ, ਉਨ੍ਹਾਂ ਦੀ 10 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪਹਿਲੀ ਅਤੇ ਬਹੁ ਚਰਚਿਤ ਹਿੰਦੀ ਫਿਲਮ 'ਟਿਪਸੀ'।
ਨਿਰਮਾਤਾਵਾਂ ਰਾਜੂ ਚੱਢਾ ਅਤੇ ਦੀਪਕ ਤਿਜੋਰੀ ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ਸਨਾ ਖਾਨ-ਅਨੀਤਾ ਸ਼ਰਮਾ ਦੁਆਰਾ ਨਿਰਮਿਤ ਕੀਤੀ ਗਈ ਉਕਤ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਦੀਪਕ ਤਿਜੋਰੀ ਨੇ ਕੀਤਾ ਹੈ, ਜਿੰਨ੍ਹਾਂ ਦੀ ਇਸ ਅਰਥ-ਭਰਪੂਰ ਫਿਲਮ ਵਿੱਚ ਹਿੰਦੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਚਿਹਰੇ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ।
ਗੋਆ ਦੇ ਬੈਕਡਰਾਪ ਅਧਾਰਿਤ ਇਸ ਕ੍ਰਾਈਮ ਥ੍ਰਿਲਰ ਫਿਲਮ ਵਿੱਚ ਬੇਹੱਦ ਪ੍ਰਭਾਵਸ਼ਾਲੀ ਕਿਰਦਾਰ ਅਦਾ ਕਰਦੀ ਵਿਖਾਈ ਦੇਵੇਗੀ ਅਦਾਕਾਰਾ ਮਨਦੀਪ ਕੌਰ ਸੰਧੂ, ਜਿੰਨ੍ਹਾਂ ਇਸੇ ਸੰਬੰਧੀ ਈਟੀਵੀ ਭਾਰਤ ਨਾਲ ਮੁੰਬਈ ਤੋਂ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਫਿਲਮ ਵਿੱਚ ਉਨ੍ਹਾਂ ਦਾ ਰੋਲ ਇੱਕ ਅਜਿਹੀ ਪੁਲਿਸ ਅਫ਼ਸਰ ਦਾ ਹੈ, ਜੋ ਜੁਰਮ ਦੀ ਦੁਨੀਆਂ ਅਤੇ ਅਪਰਾਧੀਆਂ ਵਿੱਚ ਇੱਕ ਖੌਫ਼ ਬਣ ਕੇ ਸਾਹਮਣੇ ਆਉਂਦੀ ਹੈ।
- ਇੱਕ ਐਪੀਸੋਡ ਲਈ ਇੰਨੇ ਕਰੋੜ ਰੁਪਏ ਲੈਂਦੇ ਹਨ ਕਪਿਲ ਸ਼ਰਮਾ, ਸੁਨੀਲ ਗਰੋਵਰ ਦੀ ਫੀਸ ਦਾ ਵੀ ਹੋਇਆ ਖੁਲਾਸਾ - The Great Indian Kapil Show
- 'ਪੁਸ਼ਪਾ 2' ਦਾ ਪਹਿਲਾਂ ਗੀਤ 'ਪੁਸ਼ਪਾ ਪੁਸ਼ਪਾ' ਹੋਇਆ ਰਿਲੀਜ਼, ਮੀਕਾ ਸਿੰਘ ਦੀ ਆਵਾਜ਼ ਅਤੇ ਅੱਲੂ ਅਰਜੁਨ ਦੇ ਡਾਂਸ ਨੇ ਮਚਾਈ ਤਬਾਹੀ - Pushpa 2 First Song
- ਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਕਰਨ ਵਾਲੇ ਇੱਕ ਮੁਲਜ਼ਮ ਨੇ ਕੀਤੀ ਖੁਦਕੁਸ਼ੀ, ਪੁਲਿਸ ਹਿਰਾਸਤ 'ਚ ਕੀਤੀ ਜੀਵਨ ਲੀਲਾ ਸਮਾਪਤ - Salman Khan House Firing Case