ਪੰਜਾਬ

punjab

ETV Bharat / entertainment

ਲੰਬੇ ਸੰਘਰਸ਼ ਅਤੇ ਟੀਮ ਦੀ ਮਿਹਨਤ ਨਾਲ ਬਣੀ ਹੈ 'ਫਾਈਟਰ', ਨਿਰਦੇਸ਼ਕ ਨੇ ਫਿਲਮ ਦੇਖਣ ਦੇ ਦੱਸੇ ਇਹ 3 ਵੱਡੇ ਕਾਰਨ - ਫਾਈਟਰ ਦੇ ਨਿਰਦੇਸ਼ਕ

Fighter BTS Video: ਫਾਈਟਰ ਦੇ ਨਿਰਦੇਸ਼ਕ ਸਿਧਾਰਥ ਆਨੰਦ ਨੇ ਦੱਸਿਆ ਹੈ ਕਿ ਫਾਈਟਰ ਨੂੰ ਤਿਆਰ ਕਰਨ ਲਈ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਨੇ ਕਿੰਨੀ ਮਿਹਨਤ ਕੀਤੀ ਹੈ ਨਾਲ ਹੀ ਨਿਰਦੇਸ਼ਕ ਨੇ ਦਰਸ਼ਕਾਂ ਦੇ ਫਿਲਮ ਦੇਖਣ ਦੇ ਤਿੰਨ ਕਾਰਨ ਦੱਸੇ ਹਨ, ਜਿਨ੍ਹਾਂ ਨੂੰ ਜਾਣਨ ਤੋਂ ਬਾਅਦ ਤੁਸੀਂ ਟਿਕਟ ਬੁੱਕ ਕਰੋਗੇ।

Etv Bharat
Etv Bharat

By ETV Bharat Entertainment Team

Published : Jan 23, 2024, 3:23 PM IST

ਮੁੰਬਈ (ਬਿਊਰੋ): ਸਾਲ 2023 ਦੀ ਸ਼ੁਰੂਆਤ 'ਚ ਡੁੱਬਦੇ ਬਾਲੀਵੁੱਡ ਨੂੰ ਬਚਾਉਣ ਵਾਲੇ ਨਿਰਦੇਸ਼ਕ ਸਿਧਾਰਥ ਆਨੰਦ ਇੱਕ ਵਾਰ ਫਿਰ ਤੋਂ ਉਹੀ ਧਮਾਕਾ ਕਰਨ ਦੀ ਯੋਜਨਾ ਬਣਾ ਰਹੇ ਹਨ। ਤਾਰੀਖ ਉਹੀ ਹੈ, ਸਿਰਫ਼ ਸਾਲ ਬਦਲਿਆ ਹੈ। ਜੀ ਹਾਂ, ਸਿਧਾਰਥ ਆਨੰਦ ਦੀ ਫਿਲਮ ਪਠਾਨ ਪਿਛਲੇ ਸਾਲ 25 ਜਨਵਰੀ ਨੂੰ ਰਿਲੀਜ਼ ਹੋਈ ਸੀ। ਬਾਕਸ ਆਫਿਸ 'ਤੇ ਪਠਾਨ ਨੇ ਜੋ ਧਮਾਕਾ ਕੀਤਾ ਸੀ ਉਹ ਦੇਖਣਯੋਗ ਸੀ।

ਹੁਣ ਪੂਰੇ ਸਾਲ ਬਾਅਦ 25 ਜਨਵਰੀ ਨੂੰ ਬਾਕਸ ਆਫਿਸ 'ਤੇ ਉਹੀ ਧਮਾਕਾ ਫਿਰ ਦੇਖਣ ਨੂੰ ਮਿਲੇਗਾ। ਦਰਅਸਲ, ਸਿਧਾਰਥ ਆਨੰਦ ਨੇ ਭਾਰਤੀ ਸਿਨੇਮਾ ਦੀ ਪਹਿਲੀ ਏਰੀਅਲ ਐਕਸ਼ਨ ਫਿਲਮ ਫਾਈਟਰ ਤਿਆਰ ਕੀਤੀ ਹੈ। ਫਾਈਟਰ ਅੱਜ ਤੋਂ ਤੀਜੇ ਦਿਨ ਸਿਨੇਮਾਘਰਾਂ ਵਿੱਚ ਦਰਸ਼ਕਾਂ ਦੇ ਵਿਚਕਾਰ ਹੋਵੇਗੀ। ਇਸ ਤੋਂ ਪਹਿਲਾਂ ਫਾਈਟਰ ਦੇ ਨਿਰਮਾਤਾਵਾਂ ਨੇ ਦੱਸਿਆ ਸੀ ਕਿ ਇਸ ਫਿਲਮ ਨੂੰ ਬਣਾਉਣ ਲਈ ਉਨ੍ਹਾਂ ਨੂੰ ਕਿਸ ਤਰ੍ਹਾਂ ਦੇ ਪਾਪੜ ਵੇਲਣੇ ਪਏ ਹਨ।

ਜਿਸ ਬੈਨਰ ਹੇਠ ਸਿਧਾਰਥ ਆਨੰਦ ਦੀ ਫਿਲਮ ਫਾਈਟਰ ਬਣੀ ਹੈ ਉਹ ਮਾਰਫਲਿਕਸ ਹੈ। ਫਾਈਟਰ ਦੇ ਨਿਰਮਾਤਾ ਨੇ ਫਿਲਮ ਫਾਈਟਰ ਦੇ ਨਿਰਮਾਣ ਦਾ ਇੱਕ BTS ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਨਿਰਮਾਤਾ ਅਤੇ ਸਿਤਾਰੇ ਦੱਸ ਰਹੇ ਹਨ ਕਿ ਫਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ।

ਕੀ ਕਿਹਾ ਨਿਰਦੇਸ਼ਕ ਦੀ ਪਤਨੀ ਨੇ?: ਵੀਡੀਓ ਦੀ ਸ਼ੁਰੂਆਤ 'ਚ ਸਭ ਤੋਂ ਪਹਿਲਾਂ ਨਿਰਦੇਸ਼ਕ ਸਿਧਾਰਥ ਆਨੰਦ ਦੀ ਪਤਨੀ ਅਤੇ ਫਿਲਮ ਨਿਰਮਾਤਾ ਮਮਤ ਆਨੰਦ ਨੇ ਦੱਸਿਆ, 'ਫਾਈਟਰ' ਸਿਧਾਰਥ ਦਾ ਡਰੀਮ ਪ੍ਰੋਜੈਕਟ ਹੈ, ਜਿਸ 'ਤੇ ਉਹ ਕਾਫੀ ਸਮੇਂ ਤੋਂ ਕੰਮ ਕਰ ਰਹੇ ਹਨ। ਇਹ ਪ੍ਰੋਜੈਕਟ ਬਹੁਤ ਦਿਲਚਸਪ ਹੈ। ਸੁਪਨਾ ਜੁੜਿਆ ਹੋਇਆ ਹੈ, ਅਸੀਂ ਖੁਸ਼ ਹਾਂ ਕਿ ਸਾਨੂੰ ਮਾਰਫਲਿਕਸ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ।'

ਫਿਲਮ ਦੇਖਣ ਦੇ 3 ਵੱਡੇ ਕਾਰਨ?:ਫਾਈਟਰ ਦੇ ਨਿਰਮਾਣ 'ਤੇ ਸਿਧਾਰਥ ਨੇ ਕਿਹਾ, 'ਅਸੀਂ ਇਸ ਫਿਲਮ ਨੂੰ ਬਹੁਤ ਲਗਨ ਨਾਲ ਤਿਆਰ ਕੀਤਾ ਹੈ, ਅਸੀਂ ਭਾਰਤੀ ਹਵਾਈ ਸੈਨਾ ਦੀ ਅਸਲ ਚਾਲਕ ਟੀਮ ਅਤੇ ਉਨ੍ਹਾਂ ਦੇ ਸਾਰੇ ਅਸਲ ਹਵਾਈ ਹਥਿਆਰਾਂ, ਜਹਾਜ਼ਾਂ, ਪਾਇਲਟਾਂ ਨਾਲ ਕੰਮ ਕੀਤਾ ਹੈ। ਇਹ ਸਾਡੇ ਲਈ ਬਹੁਤ ਵਧੀਆ ਅਨੁਭਵ ਹੈ'।

ਸਿਧਾਰਥ ਨੇ ਫਿਲਮ ਦੇਖਣ ਦੇ ਤਿੰਨ ਕਾਰਨ ਵੀ ਦੱਸੇ ਹਨ। ਨਿਰਦੇਸ਼ਕ ਨੇ ਦੇਸ਼ ਭਗਤੀ ਨਾਲ ਭਰਪੂਰ ਫਿਲਮ ਨੂੰ ਦੇਖਣ ਦਾ ਪਹਿਲਾਂ ਕਾਰਨ ਦੱਸਿਆ ਹੈ। ਦੂਸਰਾ ਇਹ ਕਿਹਾ ਹੈ ਕਿ ਇਹ ਫਿਲਮ ਇਕ ਸੱਚੀ ਘਟਨਾ 'ਤੇ ਆਧਾਰਿਤ ਹੈ ਅਤੇ ਤੀਜਾ ਕਾਰਨ ਰਿਤਿਕ ਰੌਸ਼ਨ ਅਤੇ ਦੀਪਿਕਾ ਪਾਦੂਕੋਣ ਦੀ ਤਾਜ਼ਾ ਜੋੜੀ ਦੱਸਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਰਿਤਿਕ ਰੌਸ਼ਨ ਅਤੇ ਦੀਪਿਕਾ ਪਾਦੂਕੋਣ ਕਿਸੇ ਫਿਲਮ ਵਿੱਚ ਇਕੱਠੇ ਕੰਮ ਕਰਨ ਜਾ ਰਹੇ ਹਨ। ਇਸ ਫਿਲਮ 'ਚ ਅਨਿਲ ਕਪੂਰ, ਕਰਨ ਸਿੰਘ ਗਰੋਵਰ, ਸੰਜੀਦਾ ਸ਼ੇਖ ਅਤੇ ਅਕਸ਼ੈ ਓਬਰਾਏ ਅਹਿਮ ਭੂਮਿਕਾਵਾਂ 'ਚ ਹਨ।

ABOUT THE AUTHOR

...view details