ETV Bharat / state

BSF ਨੇ 'ਬੋਰਡਰਮੈਨ ਮੈਰਾਥਨ 2025' ਦੀ ਕੀਤੀ ਸ਼ੁਰੂਆਤ, ਜਾਣੋ ਕਿਹੜੀਆਂ ਖੇਡਾਂ ਦਾ ਕੀਤਾ ਗਿਆ ਆਯੋਜਨ ਅਤੇ ਜੇਤੂ ਨੂੰ ਕੀ ਮਿਲੇਗਾ ਇਨਾਮ? - BOARDERMAN MARATHON 2025

ਅੱਜ BSF ਵਲੋਂ ਅੰਮ੍ਰਿਤਸਰ ਵਿੱਚ 'ਬੋਰਡਰਮੈਨ ਮੈਰਾਥਨ 2025' ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

BOARDERMAN MARATHON 2025
BOARDERMAN MARATHON 2025 (ETV Bharat)
author img

By ETV Bharat Punjabi Team

Published : Feb 23, 2025, 10:35 AM IST

ਅੰਮ੍ਰਿਤਸਰ: ਅੱਜ ਸੀਮਾ ਸੁਰੱਖਿਆ ਬਲ (BSF) ਵਲੋਂ ਅੰਮ੍ਰਿਤਸਰ ਵਿੱਚ ਬੋਰਡਰਮੈਨ ਮੈਰਾਥਨ 2025 ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। '#Hand in Hand With Border Population' ਥੀਮ 'ਤੇ ਅਧਾਰਤ ਇਹ ਮੈਰਾਥਨ ਨਾ ਸਿਰਫ਼ ਇੱਕ ਖੇਡ ਸਮਾਗਮ ਹੈ ਸਗੋਂ ਸਰਹੱਦੀ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਅਤੇ ਇੱਕ ਸਿਹਤਮੰਦ ਭਾਰਤ ਦੇ ਨਿਰਮਾਣ ਦੀ ਦਿਸ਼ਾ 'ਚ ਮਹੱਤਵਪੂਰਨ ਪਹਿਲਕਦਮੀ ਵੀ ਹੈ। ਇਸ ਮੌਕੇ ਬੀਐਸਐਫ ਦੇ ਡੀਜੀ ਦਲਜੀਤ ਸਿੰਘ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

BOARDERMAN MARATHON 2025 (ETV Bharat)

ਇਸ ਸਮਾਗਮ ਵਿੱਚ ਫੁੱਲ ਮੈਰਾਥਨ (42.195 ਕਿਮੀ), ਹਾਫ ਮੈਰਾਥਨ (21.097 ਕਿਮੀ) ਅਤੇ 10 ਕਿਮੀ ਦੌੜ ਜਿਹੀਆਂ ਤਿੰਨ ਮੁੱਖ ਸ਼੍ਰੇਣੀਆਂ ਸ਼ਾਮਲ ਹਨ। ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ 42 ਕਿਲੋਮੀਟਰ ਦੀ ਮੈਰਾਥਨ ਦੌੜ ਦੀ ਸ਼ੁਰੂਆਤ ਕੀਤੀ ਗਈ, ਜੋ ਕਿ ਤਜਰਬੇਕਾਰ ਲੋਕਾਂ ਨੂੰ ਇੱਕ ਵਧੀਆ ਮੰਚ ਪ੍ਰਦਾਨ ਕਰਦੀਆਂ ਹਨ। ਇਹ ਲੋਕ ਸਿਰਫ਼ ਭਾਰਤ ਦੇ ਸਰਹੱਦੀ ਇਲਾਕਿਆਂ ਤੋਂ ਹੀ ਨਹੀਂ ਬਲਕਿ ਦੇਸ਼-ਵਿਦੇਸ਼ ਤੋਂ ਵੀ ਹਨ। ਇਨ੍ਹਾਂ 'ਚ ਅੰਤਰਰਾਸ਼ਟਰੀ ਪੇਸ਼ੇਵਰ ਅਥਲਿਟ ਵੀ ਸ਼ਾਮਲ ਹਨ। ਖੇਡਾਂ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ BSF ਨੇ ਸਾਰੀਆਂ ਸ਼੍ਰੇਣੀਆਂ ਵਿੱਚ ਮਹਿਲਾਵਾਂ ਲਈ ਮੁਫ਼ਤ ਰਜਿਸਟ੍ਰੇਸ਼ਨ ਦਾ ਐਲਾਨ ਕੀਤਾ ਹੈ, ਤਾਂ ਜੋ ਹੋਰ ਮਹਿਲਾਵਾਂ ਵੀ ਇਸ ਵਿੱਚ ਸ਼ਾਮਲ ਹੋ ਸਕਣ।

ਬੀਐਸਐਫ ਦੇ ਡੀਜੀ ਦਲਜੀਤ ਸਿੰਘ ਚੌਧਰੀ ਨੇ ਕਿਹਾ ਕਿ 2022 ਵਿੱਚ ਸ਼ੁਰੂ ਹੋਈ ਇਹ ਸਾਲਾਨਾ ਮੈਰਾਥਨ, ਜੋ ਕਿ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਆਯੋਜਿਤ ਕੀਤੀ ਜਾਂਦੀ ਹੈ, ਹਰ ਸਾਲ ਆਪਣੀ ਵੱਡੀ ਪੱਧਰੀ ਪਹੁੰਚ ਅਤੇ ਮਹੱਤਤਾ ਵਿੱਚ ਵਾਧਾ ਕਰ ਰਹੀ ਹੈ। ਇਸ ਵਾਰ ਮੈਰਾਥਨ ਵਿੱਚ 5200 ਤੋਂ ਵੱਧ ਲੋਕ ਭਾਗ ਲੈ ਰਹੇ ਹਨ, ਜਿਨ੍ਹਾਂ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਪੇਸ਼ੇਵਰ ਅਥਲਿਟ ਵੀ ਸ਼ਾਮਲ ਹਨ, ਜਿਸ ਕਰਕੇ ਇਹ ਖੇਤਰ ਦੇ ਸਭ ਤੋਂ ਵਧੇਰੇ ਉਤਸ਼ਾਹਿਤ ਕਰਦੀਆਂ ਖੇਡ ਇਵੈਂਟਾਂ ਵਿੱਚੋਂ ਇੱਕ ਬਣ ਗਿਆ ਹੈ। ਪੰਜਾਬ ਦੇ ਛੇ ਸਰਹੱਦੀ ਜ਼ਿਲ੍ਹਿਆਂ ਦੇ ਨੌਜਵਾਨਾਂ ਦੀ ਜ਼ਬਰਦਸਤ ਭਾਗੀਦਾਰੀ ਇਸ ਮੈਰਾਥਨ ਦੀ ਮਹੱਤਤਾ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ।

ਜਿੱਤਣ ਵਾਲੇ ਨੂੰ ਕੀ ਮਿਲਣਗੇ ਇਨਾਮ?
ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਇਹ ਮੈਰਾਥਨ ਗੋਲਡਨ ਗੇਟ ਅੰਮ੍ਰਿਤਸਰ ਤੋਂ JCP ਅਟਾਰੀ ਤੱਕ ਦੇ ਦਿਲਚਸਪ ਅਤੇ ਇਤਿਹਾਸਕ ਮਾਰਗ ‘ਤੇ ਹੋ ਰਿਹਾ ਹੈ। ਇਸ ਵਿੱਚ ਹਰੇਕ ਉਮਰ ਵਰਗ ਦੇ ਲੋਕ ਭਾਗ ਲੈ ਰਹੇ ਹਨ। ਦੱਸ ਦੇਈਏ ਕਿ ਫੁੱਲ ਮੈਰਾਥਨ ਲਈ ₹1.5 ਲੱਖ, ਹਾਫ ਮੈਰਾਥਨ ਲਈ ₹75,000 ਅਤੇ 10 ਕਿਮੀ ਦੌੜ ਲਈ ₹40,000 ਦਾ ਇਨਾਮ ਦਿੱਤਾ ਜਾਵੇਗਾ। ਸਰਹੱਦੀ ਇਲਾਕਿਆਂ ਦੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਸ਼੍ਰੇਣੀ ਰੱਖੀ ਗਈ ਹੈ, ਜਿਸ ਤਹਿਤ ਹਰੇਕ ਸ਼੍ਰੇਣੀ ਦੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਉੱਚ-ਮਿਆਰੀ ਸਾਈਕਲਾਂ ਇਨਾਮ ਵਜੋਂ ਦਿੱਤੀਆਂ ਜਾਣਗੀਆਂ।

ਸਰਹੱਦੀ ਇਲਾਕਿਆਂ ਦੇ ਲੋਕਾਂ ਨੇ ਇਸ ਮੈਰਾਥਨ ਲਈ ਕਾਫ਼ੀ ਉਤਸ਼ਾਹ ਦਿਖਾਇਆ ਹੈ ਅਤੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਭਾਗ ਲੈ ਰਹੇ ਹਨ। ਇਹ ਨੌਜਵਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਦੇ ਨਾਲ ਮਿਲਕੇ ਦੌੜਦੇ ਹੋਏ ਹੌਂਸਲੇ ਦੀ ਸ਼ਾਨਦਾਰ ਮਿਸਾਲ ਪੇਸ਼ ਕਰਨਗੇ। ਬੋਰਡਰਮੈਨ ਮੈਰਾਥਨ 2025 ਸਿਰਫ਼ ਇੱਕ ਦੌੜ ਨਹੀਂ ਬਲਕਿ ਇਹ ਫਿੱਟਨੈੱਸ, ਖੇਡ ਭਾਵਨਾ ਅਤੇ ਰਾਸ਼ਟਰੀ ਗੌਰਵ ਦਾ ਜਸ਼ਨ ਹੈ। ਇਹ ‘ਫਿੱਟ ਇੰਡੀਆ ਮੂਵਮੈਂਟ’ ਅਤੇ ‘ਨਸ਼ਾ ਮੁਕਤ ਭਾਰਤ ਅਭਿਆਨ’ ਦੇ ਉਦੇਸ਼ਾਂ ਨੂੰ ਮਜ਼ਬੂਤ ਬਣਾਉਂਦਾ ਹੈ।

ਇਸ ਮੌਕੇ ਆਏ ਹੋਏ ਨੌਜਵਾਨਾਂ ਨੇ ਕਿਹਾ ਕਿ ਇਹ ਬੀਐਸਐਫ ਦਾ ਬਹੁਤ ਹੀ ਵਧੀਆ ਉਪਰਾਲਾ ਹੈ। ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਹਨ, ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਸਕਣ ਅਤੇ ਸਿਹਤ ਨੂੰ ਤੰਦਰੁਸਤ ਰੱਖ ਸਕਣ। ਉੱਥੇ ਹੀ ਇੱਕ ਨੌਜਵਾਨ ਨੇ ਕਿਹਾ ਕਿ ਉਹ ਪਿਛਲੀ ਵਾਰ ਵੀ ਵਿਨਰ ਰਿਹਾ ਸੀ ਅਤੇ ਇਸ ਵਾਰ ਵੀ ਉਸਨੂੰ ਪੂਰੀ ਉਮੀਦ ਹੈ ਕਿ ਉਹ ਜ਼ਰੂਰ ਜਿੱਤੇਗਾ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.